ਹੁਸ਼ਿਆਰਪੁਰ, 25 ਮਾਰਚ / ਨਛੱਤਰ ਸਿੰਘ / ਪੰਜਾਬ ਮੰਡੀ ਬੋਰਡ ਵਲੋਂ ਸੂਬੇ ਅੰਦਰ ਨਵੀਆਂ ਸੜਕਾਂ ਬਣਾਉਣ ਦੀ ਬਜਾਇ 2006 ਤੋਂ ਪਹਿਲਾਂ ਬਣੀਆਂ ¦ਿਕ ਅਤੇ ਮੁੱਖ ਸੜਕਾਂ ਦੀ ਮਿਆਰੀ ਢੰਗ ਨਾਲ ਮੁਰੰਮਤ ਕਰਨ ਦੀ ਯੋਜਨਾ ਉਲੀਕੀ ਗਈ ਹੈ ਜਿਸਦੇ ਤਹਿਤ 1351 ਕਰੋੜ ਰੁਪਏ ਖਰਚ ਕਰਕੇ ਰਾਜ ਅੰਦਰ 13000 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ 2014 ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ਇਨ•ਾਂ ਸੜਕਾਂ ਵਿਚ ਅਜਿਹੀਆਂ ਸੜਕਾਂ ਵੀ ਸਾਮਿਲ ਹਨ ਜੋ ਸੇਮ ਅਤੇ ਸੰਭਾਵੀ ਹੜ•ਾਂ ਨਾਲ ਪ੍ਰਭਾਵਿਤ ਹੁੰਦੀਆਂ ਹਨ ਨੂੰ ਨਿਰਧਾਰਿਤ ਮਾਪਦੰਡਾਂ ਤੋਂ ਵੀ ਵੱਧ ਮਜਬੂਤ ਬਣਾਇਆ ਜਾਵੇਗਾ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਅਤੇ ਡਾਇਰੈਕਟਰ ਕਲੋਨਾਈਜੇਸ਼ਨ ਪੰਜਾਬ ਡਾ.ਦੀਪਇੰਦਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਸੜਕੀ ਢਾਂਚੇ ਦੀ ਮਜਬੂਤੀ ਲਈ ਵਿਸ਼ੇਸ਼ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ ਜਿਨ•ਾਂ ਦੇ ਤਹਿਤ ਪਹਿਲਾਂ ਬਣੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਕੀਤਾ ਜਾਵੇਗਾ। ਉਨ•ਾ ਅਗੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ ਹੈ ਕਿ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਅਤੇ ਐਗਰੋ ਜੰਗਲਾਤ ਹੇਠ ਲਿਆਂਦਾ ਜਾਵੇਗਾ ਅਤੇ ਐਗਰੋ ਜੰਗਲਾਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅੰਦਰ ਚਾਰ ਨਵੀਆਂ ਸਪੈਸ਼ਲ ਲੱਕੜ ਮੰਡੀਆਂ ਦਸੂਹਾ, ਨੌਸ਼ਹਿਰਾ ਜ਼ਿਲ•ਾ ਹੁਸ਼ਿਆਰਪੁਰ,ਬਲਾਚੌਰ ਜ਼ਿਲ•ਾ ਨਵਾਂ ਸ਼ਹਿਰ ਅਤੇ ਹਾਂਸੀ ਬੁਟਾਣਾ ਜ਼ਿਲ•ਾ ਲੁਧਿਆਣਾ ਵਿਖੇ ਬਣਾਈਆਂ ਜਾਣਗੀਆਂ ਤਾਂ ਜੋ ਲੱਕੜ ਅਧਾਰਿਤ ਸਨਅਤ ਨੂੰ ਵਿਕਸਤ ਕੀਤਾ ਜਾ ਸਕੇ। ਉਨ•ਾਂ ਦੱਸਿਆ ਕਿ ਆਮ ਦੇਖਣ ਵਿਚ ਆਇਆ ਹੈ ਕਿ ਕਿਸਾਨ ਮੰਡੀਆਂ ਵਿਚ ਗਿੱਲੀ ਮੱਕੀ ਲੈ ਕੇ ਆਉਂਦੇ ਹਨ ਜਿਸ ਕਰਕੇ ਉਨ•ਾਂ ਨੂੰ ਮੱਕੀ ਦਾ ਪੂਰਾ ਮੁ¤ਲ ਨਹੀਂ ਮਿਲਦਾ,ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ੈਲਾ ਜ਼ਿਲ•ਾ ਹੁਸ਼ਿਆਰਪੁਰ ਅਤੇ ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਵਿਖੇ 13 ਕਰੋੜ ਰੁਪਏ ਦੀ ਲਾਗਤ ਨਾਲ ਡਰਾਇਅਰ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ। ਜਿਥੇ ਗਿੱਲੀ ਮੱਕੀ ਨੂੰ ਨਿਰਧਾਰਿਤ ਮਾਪਦੰਡਾਂ ਤੱਕ ਸੁਕਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਡੇਅਰੀ,ਮੱਛੀ ਅਤੇ ਮੀਟ ਦੀ ਮਾਰਕਿਟਿੰਗ ਦਾ ਕੰਮ ਵੀ ਹੁਣ ਮੰਡੀ ਬੋਰਡ ਵਲੋਂ ਕੀਤਾ ਜਾਵੇਗਾ ਜਿਸ ਦੇ ਤਹਿਤ ਇਨ•ਾਂ ਦੀ ਮਾਰਕਿਟਿੰਗ ਲਈ ਆਧੁਨਿਕ ਮੰਡੀਆਂ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਤਹਿਤ ਜ਼ਿਲ•ਾ ਲੁਧਿਆਣਾ ਦੇ ਨੇੜੇ ਨਮੂਨੇ ਦੀ ਆਧੁਨਿਕ ਮੰਡੀ ਬਣਾਈ ਜਾਵੇਗੀ। ਉਨ•ਾਂ ਕਿਹਾ ਕਿ ਇਸੇ ਤਰ•ਾਂ ਫਲਾਂ,ਸਬਜ਼ੀਆਂ ਅਤੇ ਮੱਕੀ ਦੀ ਕਾਸ਼ਤ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸੂਬੇ ਵਿਚ 11 ਆਧੁਨਿਕ ਪੈਕ ਹਾਊਸ ਬਣਾਏ ਜਾਣਗੇ ਜਿਸ ਵਿਚ ਕੋਲਡ ਸਟੋਰ ਅਤੇ ਫਲਾਂ ਦੀ ਗਰੇਡਿੰਗ ਲਈ ਪਲਾਂਟ ਲਗਾਏ ਜਾਣਗੇ।
ਪੰਜਾਬ ਮੰਡੀ ਬੋਰਡ ਦੇ ਸਕੱਤਰ ਅਤੇ ਡਾਇਰੈਕਟਰ ਕਲੋਨਾਈਜੇਸ਼ਨ ਡਾ.ਦੀਪਇੰਦਰ ਸਿੰਘ ਦੀ ਫਾਈਲ ਫੋਟੋ

Post a Comment