ਟੀ ਬੀ ਦੀ ਬਿਮਾਰੀ ਉਸਦੇ ਲ¤ਛਣ ਤੇ ਇਲਾਜ ਬਾਰੇ ਵਿਸ਼ਥਾਰ ਪੂਰਵਕ ਦ¤ਸਿਆ

Monday, March 25, 20130 comments


ਹੁਸ਼ਿਆਰਪੁਰ, 25 ਮਾਰਚ (ਨਛੱਤਰ ਸਿੰਘ   ) ਡਾ ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਵਿਸ਼ਵ ਟੀ ਬੀ  ਦਿਵਸ ਦੇ  ਸਬੰਧ ਵਿ¤ਚ  ਇਕ ਜਿਲਾ ਪ¤ਧਰੀ ਜਾਗਰੂਕਤਾ ਸਮਰੋਹ  ਡਾ ਅਨਿਲ ਮਹਿੰਦਰਾ ਸੀਨੀਅਰ ਮੈਡੀਕਲ ਅਫਸਰ ਵਲੋ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ । ਜਿਸ ਵਿ¤ਚ ਟੀ ਬੀ ਦੀ ਬਿਮਾਰੀ ਉਸਦੇ ਲ¤ਛਣ ਤੇ ਇਲਾਜ ਬਾਰੇ ਵਿਸ਼ਥਾਰ ਪੂਰਵਕ ਦ¤ਸਿਆ ਗਿਆ  । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਦਲਜੀਤ ਸਿੰਘ ਖੇਲਾ ਮੈਡੀਕਲ ਸਪੈਸ਼ਲਿਸਟ ਨੇ ਦ¤ਸਿਆ ਕਿ ਕਿ ਟੀ ਬੀ ( ਤਪਦਿਕ )ਇਕ ਛੂਤ ਦੀ ਬਿਮਾਰੀ ਹੈ ਜਿਸ ਦੇ ਕਿਟਾਣੂ ਹਵਾ ਰਾਹੀ ਇਕ ਮਰੀਜ ਤੋ ਦੂਸਰੇ ਮਰੀਜ ਨੂੰ ਲਗਦੇ ਹਨ ।    ਇਹ ਕਿਟਾਣੂ ਖੰਗਣ ਜਾ ਛਿਕਣ ਨਾਲ ਹਵਾ ਵਿ¤ਚ ਫੈਲਦੇ ਹਨ । ਟੀ ਬੀ ਕਈ ਕਿਸਮ ਦੀ ਹੁੰਦੀ ਹੈ ਜਿਵੇ ਕਿ ਫੇਫੜਿਆ ਦੀ  ਗਿਲਟੀਆ , ਪੇਟ ਵਿ¤ਚ ਪਾਣੀ ਭਰਨਾ , ਹ¤ਡੀਆ ਅਤੇ ਦਿਮਾਗ ਵੀ ਇਸ ਵਿ¤ਚ ਸਾਮਿਲ ਹੋ ਸਕਦੇ ਹਨ । ਇਸ ਮੋਕੇ ਡਾ ਅਨਿਲ ਮਹਿੰਦਰਾ ਨੇ ਦ¤ਸਿਆ ਕਿ ਭਾਰਤ ਵਿ¤ਚ ਹਰ ਮਿੰਟ ਵਿ¤ਚ ਦੋ ਮਰੀਜ ਟੀ ਬੀ ਨਾਲ ਮਰਦੇ ਹਨ । ਇਸ ਦੇ ਨਾਲ ਐਚ ਆਈ ਵੀ ਏਡਜ , ਸੂਗਰ , ਲੰਮੀ ਬਿਮਾਰੀ ਅਤੇ ਨਸ਼ੇ ਕਰਨ ਵਾਲੇ ਮਰੀਜਾ ਨੂੰ ਟੀ ਬੀ ਹੋਣ ਦੀ ਸੰਭਾਵਨਾ ਆਮ ਨਾਲੋ ਜਿਆਦਾ ਹੁੰਦੀ ਹੈ । ਦੋ ਹਫਤੇ ਜਾ ਇਸ ਤੋ ਜਿਆਦਾ ਸਮੇ ਖੰਾਸੀ ਹੋਵੇ ਸ਼ਾਮ ਵੇਲੇ ਹਲਕਾ ਬੁਖਾਰ ਹੋਣਾ , ਭ¤ੁਖ ਅਤੇ ਭਾਰ ਦਾ ਘਟਣਾ ਅਤੇ ਖੰਗ ਨਾਲ ਖੂਨ ਆਉਣਾ ਇਸ ਦੇ ਮੁ¤ਖ ਲ¤ਛਣ ਹਨ । ਸਾਰੀਆ ਸਿਹਤ ਸੰਸ਼ਥਾਵਾ ਵਿ¤ਚ ਡਾਟਸ ਪ੍ਰਣਾਲੀ ਰਾਹੀ ਇਸ ਦਾ ਇਲਾਜ ਮੁ¤ਫਤ ਹੈ । ਇਸ ਮੋਕੇ ਹੋਰਨਾ ਤੋ ਇਲਾਵਾ ਡਾ ਰਿੰਪੀ ਪੁਰੇਵਾਲ , ਡਾ ਸਤਪਾਲ ਗੋਜਰਾ , ਡਾ ਕਰਨੈਲ ਸਿੰਘ , ਡਾ  ਉਪਕਾਰ ਸਿੰਘ , ਡਾ ਸਤਿੰਦਰ ਸਿੰਘ ਅਦਿ ਹਾਜਰ ਸਨ। ਜਿਲਾ ਮਾਸ ਮੀਡੀਆ ਅਫਸਰ ਮੈਡਮ ਮਨਮੋਹਣ ਕੋਰ ਵਲੋ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਟੀ ਬੀ ਇਕ ਇਲਾਜ ਯੋਗ ਬਿਮਾਰੀ ਹੈ ਜਿਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾ ਵਿ¤ਚ ਮੁਫਤ ਕੀਤਾ ਜਾਦਾ ਹੈ । ਦੋ ਹਫਤੇ ਤੋ ਵ¤ਧ ਦੀ ਖਾਸੀ , ਸ਼ਾਮ ਵੇਲੇ ਹਲਕਾ ਬੁਖਾਰ , ਭੁ¤ਖ ਤੇ ਭਾਰ ਘ¤ਟਦਾ ਹੋਵੇ , ਖੰਗ ਨਾਲ ਖੂਨ ਆਉਦਾ ਹੋਵੇ ਹੋਵੇ ਤਾ ਬਲਗਮ ਦਾ ਟੈਸਟ  ਨਜਦੀਕੀ ਸਿਹਤ ਕੇਦਰ ਵਿ¤ਚ ਕਰਵਾਉਣਾ ਚਾਹੀਦਾ ਹੈ ।  ਤਾ ਜੋ ਸਮੇ ਸਿਰ ਇਸ ਦਾ ਇਲਾਜ ਸੁਰੂ ਕੀਤਾ ਜਾ ਸਕੇ । 


 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger