ਲੁਧਿਆਣਾ, 4 ਮਾਰਚ ( ਸਤਪਾਲ ਸੋਨੀ ) ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧੀ ਭਾਵਾਧਸ ਵਲੋਂ ਸਥਾਨਕ ਤਾਜਪੁਰ ਰੋਡ ਅਤੇ ਸ਼ਿੰਗਾਰ ਸਿਨੇਮਾ ਸਾਹਮਣੇ ਸ਼ਗਨ ਪੈਲੇਸ ਵਿਖੇ ¦ਗਰ ਲਗਾਏ ਗਏ। ਇਸ ¦ਗਰ ਦਾ ਉਦਘਾਟਨ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਵੀਰ ਸ਼੍ਰੇਸਠ ਨਰੇਸ਼ ਧੀਂਗਾਨ ਨੇ ਕੀਤਾ। ਉਨ•ਾਂ ਨੇ ਕਿਹਾ ਕਿ ਗੁਰੂ ਰਵੀਦਾਸ ਜੀ ਇਕ ਬਹੁਤ ਵੱਡੇ ਸਮਾਜਕ ਸੁਧਾਰਕ ਅਤੇ ਕ੍ਰਾਂਤੀਕਾਰੀ ਸਨ। ਸਾਨੂੰ ਉਨ•ਾਂ ਦੇ ਦਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਸਮਾਜ ਵਿਚੋਂ ਛੂਤ ਛਾਤ ਦੀ ਭਾਵਨਾ ਨੂੰ ਖਤਮ ਕਰਨ ਲਈ ਪ੍ਰਮੁੱਖ ਯਤਨ ਕੀਤੇ। ਉਨ•ਾਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਜੋ ਕਿਹਾ ਉਸਨੂੰ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਅਪਨਾਇਆ ਤੇ ਉਸਨੂੰ ਕਾਨੂੰਨ ਬਣਾ ਕੇ ਉਸ ਤੇ ਪੱਕੀ ਮੋਹਰ ਲਗਾ ਦਿੱਤੀ ਕਿ ਸਮਾਜ ਵਿਚ ਦਲਿਤ ਵਰਗ ਨੂੰ ਉ¤ਚ ਪ੍ਰਤਿਨਿਧਤਾ ਮਿਲੇ। ਇਸ ਮੌਕੇ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਨੂੰ ਭਾਵਧਸ ਮੈਂਬਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੋਨੂੰ ਮਹਿਰਾ, ਮੁੰਨਾ ਨਾਹਰ, ਲਵਲੀ ਪ੍ਰਧਾਨ, ਵਿੱਕੀ ਕਲਿਆਣ, ਰਣਧੀਰ ਛਾਬੜਾ, ਕੰਵਲਜੀਤ ਸਿੰਘ ਦਲੇਰ ਮੱਕੜ, ਸਤਪਾਲ ਅਰੋੜਾ, ਵਿਸ਼ਾਲ ਅਰੋੜਾ, ਰਾਮਪਾਲ ਧੀਂਗਾਨ, ਲਲਿਤ ਕੁਮਾਰ, ਕਪਿਲ ਦੇਵ, ਹਨੀ ਸਿੰਘ, ਜੋਤੀ ਸਿੰਘ, ਲਵਲੀ, ਸਤਪਾਲ ਅਰੋੜਾ, ਨੀਟੂ ਧੀਂਗਾਨ, ਸ਼ਾਮ ਬੋਹਤ, ਪਵਨ ਕੁਮਾਰ, ਮੋਨੂੰ ਡੁਲਗਚ, ਸੋਨੂੰ ਫੁੱਲਾਂਵਾਲ, ਮਨੀ ਆਦਿ ਹਾਜ਼ਰ ਸਨ।
Post a Comment