ਹੁਸ਼ਿਆਰਪੁਰ, 5 ਮਾਰਚ/ਨਛਤਰ ਸਿੰਘ/ ਸ੍ਰੀ ਮਹਾਂਭਾਗਵਤ ਪ੍ਰਚਾਰ ਤੇ ਗਊ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਰਾਜੇਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਮੁਹੱਲਾ ਸਰੂਪ ਨਗਰ (ਵਿਕਰਮ ਇਨਕਲੇਵ) ਵਿਖੇ ਸ੍ਰੀ ਮਹਾਂਭਾਗਵਤ ਕਥਾ 3 ਅਪ੍ਰੈਲ ਤੋਂ 10 ਅਪ੍ਰੈਲ 2013 ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਸੰਮਤੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਸ੍ਰੀ ਮਹਾਂਭਾਗਵਤ ਕਥਾ ਕਰਨ ਲਈ ਵਰਿੰਦਾਵਨ ਤੋਂ ਗੋਸਵਾਮੀ ਵਾਸੂਦੇਵ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਆ ਰਹੇ ਹਨ ਅਤੇ ਭਾਗਵਤ ਕਥਾ ਹਰ ਰੋਜ਼ ਸ਼ਾਮ 4-00 ਵਜੇ ਤੋਂ ਰਾਤ 8-00 ਵਜੇ ਤੱਕ ਕਰਨਗੇ। ਉਨ੍ਹਾਂ ਨੇ ਕਥਾ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਸੰਮਤੀ ਮੈਂਬਰਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਅਗੇਤੇ ਪ੍ਰਬੰਧਾਂ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਮਿਉਂਸਪਲ ਕੌਂਸਲਰ ਮੋਹਨ ਲਾਲ ਪਹਿਲਵਾਨ, ਡਾ. ਰਣਜੀਤ ਸਿੰਘ, ਰਾਜਨ ਸਰੀਨ, ਲਾਲਾ ਅਰਜਨਦਾਸ ਬਾਂਸਲ, ਗੁਲਸ਼ਨ ਮਲਿਕ, ਸਤਪਾਲ ਸਿੰਘ, ਮਨੀਸ਼ ਓਹਰੀ, ਸੰਜੀਵ ਸ਼ਰਮਾ, ਹਨੀ ਸੂਦ, ਬਲਜੀਤ ਸਿੰਘ, ਦਵਿੰਦਰ ਸਰੀਨ, ਸਤੀਸ਼ ਬੱਬਰ, ਰਮਾਕਾਂਤ, ਅਮਰ, ਰਾਜ ਸਰੀਨ ਅਤੇ ਸੰਮਤੀ ਮੈਂਬਰ ਹਾਜ਼ਰ ਸਨ।


Post a Comment