ਸਾਦਿਕ, 8 ਮਾਰਚ (ਤਾਜਪ੍ਰੀਤ ਸੋਨੀ)-ਕੱਪੜਾ ਯੂਨੀਅਨ ਸਾਦਿਕ ਦੀ ਮੀਟਿੰਗ ਸੁਰਿੰਦਰ ਸੇਠੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਸੁਰਿੰਦਰ ਸੇਠੀ ਨੂੰ 26ਵੀਂ ਵਾਰ ਪ੍ਰਧਾਨ, ਮੀਤ ਪ੍ਰਧਾਨ ਵੇਦ ਪ੍ਰਕਾਸ਼, ਕੈਸ਼ੀਅਰ ਪਰਮਜੀਤ ਸਿੰਘ ਮੱਕੜ, ਇਕਬਾਲ ਸਿੰਘ ਸਕੱਤਰ, ਸੁਖਵੀਰ ਮਰਾੜ• ਸਕੱਤਰ ਤੇ ਜੈਮਲ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ ਹੈ। ਚੋਣ ਉਪਰੰਤ ਫੈਸਲਾ ਕੀਤਾ ਗਿਆ ਕਿ ਹਰ ਮਹੀਨੇ ਦੇ ਅਖੀਰਲੇ ਐਤਵਾਰ ਕੱਪੜੇ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਤੇ ਜੇਕਰ ਕੋਈ ਖੋਲ•ੇਗਾ ਤਾਂ 2100 ਰੁਪਏ ਫੰਡ ਵਿੱਚ ਜਮਾਂ ਕਰਾਉਣੇ ਹੋਣਗੇ। ਨਵਾਂ ਦੁਕਾਨਦਾਰ 3100 ਰੁਪਏ ਫੰਡ ਜਮਾਂ ਕਰਵਾ ਕੇ ਮੈਂਬਰ ਬਣ ਸਕਦਾ ਹੈ। ਲੋਕਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਿਆ ਮਹੀਨੇ ਦੇ ਅਖੀਰਲੇ ਐਤਵਾਰ ਨੂੰ 17 ਦੁਕਾਨਾਂ ਵਿੱਚੋਂ ਇੱਕ ਦੁਕਾਨ ਖੋਲਣ ਦਾ ਫੈਸਲਾ ਹੋਇਆ ਤੇ ਪਰਚੀਆਂ ਪਾ ਕੇ ਦੁਕਾਨਦਾਰਾਂ ਨੂੰ ਮਹੀਨੇ ਵੰਡ ਦਿੱਤੇ ਗਏ। ਇਸ ਮੌਕੇ ਅਜੈਬ ਸਿੰਘ, ਪੰਮਾ ਸੇਠੀ, ਮੈਰੀ, ਚਤਰ ਸਿੰਘ, ਸੰਤੋਖ ਸਿੰਘ, ਬਖਸ਼ੀ ਰਾਮ, ਜਰਨੈਲ ਸਿੰਘ, ਮਿੰਟੂ ਗੱਖੜ ਤੇ ਰਿਕੂ ਵੀ ਹਾਜਰ ਸਨ।
ਸਾਦਿਕ ਵਿਖੇ ਸੁਰਿੰਦਰ ਸੇਠੀ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਦੇ ਦੁਕਾਨਦਾਰ। ਫੋਟੋ: ਤਾਜਪ੍ਰੀਤ ਸੋਨੀ
Post a Comment