ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਮਜ਼ਦੂਰਾ ਦੇ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਪੈਂਡੂ ਮਜਦੂਰ ਯੂਨੀਅਨ ਦੇ ਇਲਾਕਾ ਪ੍ਰਧਾਨ ਗੁਰਮੇਲ ਸਿੰਘ ਅਤੇ ਸਕੱਤਰ ਕੁਲਵੰਤ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਜਗਰਾਉ ਦੇ ਲਾਗਲੇ ਪਿੰਡ ਰਸੂਲਪੁਰ (ਢਾਹਾ)ਵਿਖੇ ਮੀਟਿੰਗ ਹੋਈ ਜਿਸ ਵਿੱਚ ਉਹਨਾ ਪਾਵਰਕਾਮ ਖਿਲਾਫ ਡਟਕੇ ਨਾਅਰੇਬਾਜੀ ਕੀਤੀ ਤੇ ਉਹਨਾ ਆਖਿਆ ਸਰਕਾਰ ਨਾਲ ਜੋ ਸਾਡਾ ਮਜਦੂਰਾ ਦੇ ਬਿਜਲੀ ਦੇ ਬਿੱਲ ਬਕਾਏ ਸਬੰਧੀ ਸੰਘਰਸ ਚੱਲ ਰਿਹਾ ਹੈ ਕਿ ਪਾਵਰਕਾਮ ਦੇ ਅਧਿਕਾਰੀ ਧੱਕੇ ਨਾਲ ਗਰੀਬ ਲੋਕਾਂ ਦੇ ਕੁਨੈਕਸ਼ਨ ਕੱਟ ਰਹੇ ਹਨ ਜਿੰਨਾ ਵਿੱਚ ਸੰਤੋਖ ਸਿੰਘ ਪੁੱਤਰ ਕਿਸ਼ਨ ਸਿੰਘ ਪਿੰਡ ਮੇਘ ਸਿੰਘ ਲ੍ਹੇਲ ਜਿਸ ਦਾ ਮੀਟਰ ਖਾਤਾ ਨੰਬਰ ਯੂ 23 ਐਲ ਐਫ 03019ਸੀ ਐਫ ਹੈ ।ਜਿਸ ਦੀ ਬਿਜਲੀ ਖਪਤ 250-300 ਦੇ ਲਗਭਗ ਹੈ ਪੁਰਾਣੀ ਯੂਨਿਟ 12440 ਉਸ ਤੋਂ ਬਾਅਦ 16363ਸੀ ਜੋਕਿ ਬਿੱਲ ਬਿਜਲੀ ਮਾਫੀ ਵਿੱਚ ਹੈ ਇਸੇ ਤਰਾਂ ਗੁਰਬਚਨ ਕੌਰ ਰਸੂਲਪੁਰ,ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਦਾ ਮਾਫੀ ਦੇ ਦੌਰਾਨ ਵੀ ਬਿੱਲ ਬਹੁਤ ਆਇਆ ਜੋਕਿ ਕਿ ਪੀੜਤ ਨਾ ਅਦਾ ਕਰ ਸਕਿਆ ਜਿਸ ਦੇ ਮੱਦੇ ਨਜਰ ਬਿਜਲੀ ਅਧਿਕਾਰੀ ਕੁਨੈਕਸ਼ਨ ਕੱਟ ਗਏ 14-3-11ਨੁੂੰ ਬਿਜਲੀ ਅਧਿਕਾਰੀ ਕੁਲਦੀਪ ਸਿੰਘ ਕੋਲੋ 7000 ਰੂਪੈ ਲੈ ਗਏ ਰਸ਼ੀਦ ਮੰਗਣ ਤੇ ਉਹਨਾ ਰਸ਼ੀਦ ਕੱਲ ਦੇਣਾ ਦਾ ਵਾਦਾ ਕੀਤਾ ਪਰ ਉਹ ਕੱਲ ਫਿਰ ਮੁੜਕੇ ਕਦੇ ਨਹੀ ਆਇਆ ਜਦ ਇਸ ਗੱਲ ਨੂੰ ਲੈਕੇ ਰੋਸ ਕੀਤਾ ਤਾ ਅੱਕੇ ਬਿਜਲੀ ਅਧਿਕਾਰੀਆ ਨੇ ਮੀਟਰ ਦੀ ਸਪਲਾਈ ਕੱਟ ਦਿੱਤੀ ਜਿਸ ਨੂੰ ਅਸੀ ਕਦੇ ਬਰਦਾਸਤ ਨਹੀ ਕਰਾਂਗੇ ਇਸ ਲਈ ਸਾਨੂੰ ਭਾਵੇ ਕੁੱਝ ਵੀ ਕਿਉ ਨਾ ਕਰ ਗੁਜਰਨਾ ਪਏ ਇਸ ਸਮੇ ਇਹਨਾ ਦੇ ਨਾਲ ਤਾਰਾ ਸਿੰਘ,ਨਿਰਮਲ ਸਿੰਘ,ਕੁਲਦੀਪ ਸਿੰਘ,ਜੀਤ ਸਿੰਘ,ਮਨਜੀਤ ਕੌਰ,ਅਮਰਜੀਤ ਕੌਰ ਤੇ ਹੋਰ ਪੀੜਤ ਪਰਿਵਾਰ ਹਾਜਰ ਸਨ ।
Post a Comment