ਆਈਲਾਈਨ ਇੰਟਰਟੇਨਮੈˆਟ ਵਲੋˆ ਪੰਜਾਬੀ ਫਿਲਮ ਇੰਡਸਟਰੀ ਵਿਚ ਦਸਤਕ ਦਿੰਦਿਆˆ ਜਲਦ ਹੀ ਆਪਣੇ ਨਵੇˆ ਪ੍ਰਾਜੈਕਟਾˆ ਦਾ ਐਲਾਨ ਕਰਨ ਦੀ ਗੱਲ ਕਹੀ ਗਈ ਹੈ। ਇਹ ਜਾਣਕਾਰੀ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਪੁਨੀਤ ਸਿਰਾ ਅਤੇ ਪੰਜਾਬੀ ਫ਼ਿਲਮ ਡਾਇਰੈਕਟਰ ਵਿਕਰਮ ਢਿੱਲੋˆ ਨੇ ਚੰਡੀਗੜ੍ਹ ਦੇ ਹੋਟਲ ਜੇ.ਡਬਲਿਊ ਮੈਰਿਅਟ ਵਿਖੇ ਪੱਤਰਕਾਰਾˆ ਨਾਲ ਗੱਲਬਾਤ ਕਰਦਿਆˆ ਦਿੱਤੀ। ਇਸ ਮੌਕੇ ਆਨਲਾਈਨ ਇੰਟਰਟੇਨਮੈˆਟ ਵਲੋˆ ਪੰਜਾਬੀ ਸਿਨੇ ਜਗਤ ਨਾਲ ਸਬੰਧਤ ਜਲਦ ਹੀ ਆਪਣੇ ਨਵੇˆ ਪ੍ਰਾਜੈਕਟ ਜਨਤਕ ਕਰਨ ਦਾ ਐਲਾਨ ਵੀ ਕੀਤਾ ਗਿਆ। ਡਾਇਰੈਕਟਰ, ਪ੍ਰੇਡਿਊਸਰ, ਸਕਰੀਨ ਰਾਈਟਰ ਅਤੇ ਐਕਟਰ ਵਜੋˆ ਜਾਣੇ ਜਾˆਦੇ ਪੁਨੀਤ ਸਿਰਾ ਹੁਣ ਤੱਕ ਕਈ ਨਾਮਵਰ ਬਾਲੀਵੁੱਡ ਫ਼ਿਲਮਾˆ ਬਣਾ ਚੁੱਕੇ ਨੇ, ਜਿਨ੍ਹਾˆ ਵਿਚ ਸੋਹੇਲ ਖਾਨ ਪ੍ਰੋਡਕਸ਼ਨ ਦੀ ਸਾਲ 2009 ਵਿਚ ਆਈ ਕਿਸਾਨ ਅਤੇ 2009 ਵਿਚ ਹੀ ਆਈ ਫ਼ਿਲਮ ਜੈ ਵੀਰੂ ਤੋˆ ਇਲਾਵਾ ਸਾਲ 2004 ਵਿਚ ਆਈ ਫ਼ਿਲਮ ਆਈ ਪਰਾਊਡ ਟੂ ਬੀ ਐਨ ਇੰਡੀਅਨ ਦੇ ਸ਼ਾਮਲ ਹਨ। ਪੁਨੀਤ ਸਿਰਾ ਨੂੰ ਕਿਸਾਨ ਫ਼ਿਲਮ ਦੀ ਡਾਇਰੈਕਸ਼ਨ ਲਈ 2009 ਦੌਰਾਨ ਲਾਸ ਏˆਜਲਸ 'ਚ ਹੋਏ ਐਸ.ਏ.ਐਫ.ਐਫ. ਫ਼ਿਲਮ ਫੈਸਟੀਵਲ 'ਚ ਸਨਮਾਨਿਤ ਕੀਤਾ ਗਿਆ ਸੀ। ਦੂਜੇ ਪਾਸੇ ਪੰਜਾਬੀ ਫ਼ਿਲਮ ਡਾਇਰੈਕਟਰ ਵਿਕਰਮ ਢਿੱਲੋˆ ਨੇ ਹਾਲ ਹੀ ਵਿਚ ਆਈ ਪੰਜਾਬੀ ਫ਼ਿਲਮ ਪਿੰਕੀ ਮੋਗੇ ਵਾਲੀ ਦਾ ਨਿਰਦੇਸ਼ਨ ਕੀਤਾ ਸੀ।ਹੁਣ ਪੁਨੀਤ ਸਿਰਾ ਅਤੇ ਢਿੱਲੋˆ ਵਲੋˆ ਬਤੌਰ ਪ੍ਰੋਡਿਊਸਰ ਇਕੱਠਿਆˆ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਾਮਣਾ ਖੱਟਣ ਲਈ ਚੰਡੀਗ਼ੜ• 'ਚ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਡਕਸ਼ਨ ਹਾਊਸ ਵਲੋˆ ਪੰਜਾਬੀ ਫ਼ਿਲਮਾˆ ਅਤੇ ਪੰਜਾਬੀ ਕਲਾਕਾਰਾˆ ਨੂੰ ਹੋਰ ਉੱਚੇ ਮੁਕਾਮ 'ਤੇ ਲਿਜਾਣ ਲਈ ਪ੍ਰਾਜੈਕਟ ਉਲੀਕੇ ਗਏ ਨੇ ਜਿਨ੍ਹਾˆ ਨੂੰ ਜਲਦ ਹੀ ਜਨਤਕ ਕੀਤਾ ਜਾਵੇਗਾ। ਆਈਲਾਈਨ ਇੰਟਰਟੇਨਮੈˆਟ ਦਾ ਮਕਸਦ ਅਰਥ ਭਰਪੂਰ, ਮਿਆਰੀ ਕਹਾਣੀਆˆ 'ਤੇ ਆਧਾਰਿਤ ਅਤੇ ਪਰਿਵਾਰ ਦੇ ਮਨੋਰੰਜਨ ਲਈ ਪੰਜਾਬੀ ਫ਼ਿਲਮਾˆ ਦਾ ਨਿਰਮਾਣ ਕਰਨਾ ਹੈ।

Post a Comment