ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਸਰਕਾਰੀ ਰਿਪੁਦਮਨ ਕਾਲਜ਼ ਨਾਭਾ ਵਿਖੇ ਇਤਿਹਾਸ ਵਿਭਾਗ ਵੱਲੋਂ ਪ੍ਰੋ.ਸੁਨੀਲ ਜੈਨ ਦੀ ਅਗਵਾਈ ਵਿੱਚ ‘ ਰਾਜਪੂਤਾਂ ਦੇ ਇਤਿਹਾਸ਼ ਅਤੇ ਆਦਰਸ਼’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਵਿਸ਼ਾ ਮਾਹਿਰ ਮੈਡਮ ਨਿਸ਼ਠਾ ਤ੍ਰਿਪਾਠੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਨਿਸ਼ਠਾ ਨੇ ਰਾਜਪੂਤ ਰਿਆਸਤਾਂ ਦੇ ਜ਼ਿਕਰ ਦੇ ਨਾਲ-2 ਉਨ•ਾਂ ਦੇ ਉੱਚੇ ਆਦਰਸ਼ਾ, ਮੁਗਲ ਸਾਮਰਾਜ ਨਾਲ ਸਬੰਧ ਤਐ ਉਨ•ਾਂ ਦੀ ਭਾਰਤੀ ਇਤਿਹਾਸ ਨੂੰ ਦੇਣ ਆਦਿ ਤਥਾ ਨੂੰ ਵੀ ਛੋਹਿਆ ਗਿਆ। ਉਨ•ਾਂ ਇਤਿਹਾਸ ਦੇ ਲਿਖਤੀ ਸੋਮਿਆ ਦੇ ਮੁਕਾਬਲੇ, ਗੈਰ ਲਿਖਤੀ ਸੋਮਿਆ ਦੀ ਮਹੱਤਤਾ ਅਤੇ ਉਨ•ਾਂ ਦੇ ਵਿਕਾਸ ਦੀ ਲੋੜ ਸਬੰਧੀ ਆਪਣੇ ਵਿਚਾਰ ਪ੍ਰਮਟ ਕੀਤੇ। ਇਤਿਹਾਸ ਵਿਸੇ ਦੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ•ਾਂ ਰਾਜਪੂਤਾਂ ਦੀ ਬਹਾਦਰੀ ਦੀਆਂ ਗਾਥਾਵਾਂ ਵਿੱਚ ਰਾਜਪੂਤ ਇਸਤਰੀਆਂ ਦੇ ਯੋਗਦਾਨ ਤੇ ਵੀ ਚਾਨਣਾ ਪਾਇਆ। ਇਸ ਉਪਰੰਤ ਪ੍ਰੋ ਅਮਰਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਨਾਭਾ ਪਹੁੰਚਣ ਤੇ ਧੰਨਵਾਦ ਕੀਤਾ। ਪ੍ਰਿੰਸੀਪਲ ਵਿਜ਼ੈ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਪੜਾਈ ਲਈ ਅਜਿਹੇ ਸੈਮੀਨਾਰਾਂ ਦੀ ਬਹੁਤ ਲੋੜ ਹੈ। ਇਸ ਮੌਕੇ ਪ੍ਰੋ ਕਿਰਨ, ਪ੍ਰੋ ਜਤਿੰਦਰ ਜੈਨ, ਪ੍ਰੋ ਸੁਰਿੰਦਰ ਪਾਲ ਤੋ ਇਲਾਵਾ ਸਮੂਹ ਵਿਦਿਆਰਥੀ ਮੌਜੂਦ ਸਨ।


Post a Comment