ਮਾਨਸਾ 01 ਮਾਰਚ ( ਆਹਲੂਵਾਲੀਆ ) : ਸਥਾਨਕ ਸਿਵਲ ਸਰਜਨ ਦਫਤਰ ਅੱਗੇ ਬਸਪਾ ਆਗੂਆ ਸਬੰਧਤ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਜਮ ਕੇ ਨਾਅਰੇਵਾਜੀ ਕੀਤੀ। ਧਰਨਾਕਾਰੀਆਂ ਦਾ ਦੋਸ਼ ਸੀ ਕਿ ਇਸ ਦਫਤਰ ਦੀ ਜਨਮ ਤੇ ਮੋਤ ਸ਼ਾਖਾ ਦੇ ਅਧਿਕਾਰੀ ਦਲਾਲਾ ਨਾਲ ਮਿਲ ਕੇ ਲੋਕਾਂ ਦੀ ਲੁੱਟ ਖਸੁਕਰ ਰਹੇ ਹਨ, ਜਿਸ ਤਹਿਤ ਇਸ ਦਫਤਰ ਤੋ ਜਨਮ ਤੇ ਮੋਤ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਨੁੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ, ਧਰਨੇ ਨੁੰ ਸੰਬੋਧਨ ਕਰਦਿਆਂ ਬਸਪਾ ਦੇ ਜਿਲ•ਾ ਮੀਤ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਵਾਰਡ ਨੰਬਰ 18 ਦੇ ਵਸਨੀਕ ਅਵਤਾਰ ਸਿੰਘ ਜੋ ਪਿਛਲੇ ਦੋ ਤਿੰਨ ਮਹੀਨਿਆਂ ਤੋ ਆਪਣੀ ਬੱਚੀ ਦਾ ਜਨਮ ਰਜਿਸਟਰੇਸ਼ਨ ਕਰਵਾਉਣ ਲਈ ਉਕਤ ਦਫਤਰ ਦੇ ਲਗਾਤਾਰ ਚੱਕਰ ਕੱਢ ਰਿਹਾ ਸੀ ਤਾਂ ਉਸਨੁੰ ਸਬੰਧਤ ਅਮਲੇ ਵੱਲੋ ਮਿੱਠੀਆਂ ਗੋਲੀਆਂ ਦੇ ਕੇ ਹੀ ਮੋੜ ਦਿੱਤਾ ਜਾਂਦਾ ਸੀ, ਜਿਸ ਬਾਰੇ ਆਪਣੀ ਹੋਈ ਖੱਜਲ ਖੁਆਰੀ ਦਾ ਖੁਲਾਸਾ ਬਸਪਾ ਆਗੁੂਆ ਅੱਗੇ ਕੀਤਾ, ਉਹਨਾ ਇਸ ਦਫਤਰ ਦੇ ਕਰਮਚਾਰੀਆਂ ਦੇ ਰਵੀਏ ਬਾਰੇ ਜਦ ਪੱਤਾ ਕੀਤਾ ਤਾਂ ਇਹ ਗੱਲ ਸੱਚੀ ਸਾਹਮਣੇ ਆਈ ਕਿ ਵਾਕਿਆ ਹੀ ਇਸ ਅਮਲੇ ਵੱਲੋ ਆਮ ਲੋਕਾਂ ਨੁੰ ਆਣੇ ਬਹਾਨੇ ਤਰੁਟੀਆਂ ਕੱਢ ਕੇ ਏਜੰਟਾਂ ਹੱਥੇ ਚੜਨ ਲਈ ਮਜਬੂਰ ਕੀਤਾ ਜਾਂਦਾ ਸੀ, ਇਥੇ ਹੀ ਬੱਸ ਨਹੀ ਉਕਤ ਭ੍ਰਿਸ਼ਟ ਕਰਚਮਾਰੀਆਂ ਦਾ ਮੇਨ ਏਜੰਟ ਤਹਿਸੀਲ ਕੰਪਲੈਕਸ, ਮਾਨਸਾ ਵਿਚ ਵੀ ਬੈਠਾਇਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬੀਰਵਾਲ ਨੇ ਕਿਹਾ ਕਿ ਏਜੰਟ ਇਹਨਾ ਅਧਿਕਾਰੀਆਂ ਦਾ ਰਿਸ਼ਵਤ ਵਿਚ ਮੋਟਾ ਹਿਸਾ ਰੱਖਕੇ ਲੋਕਾਂ ਦੀ ਲੁਟ ਖਸੁਟ ਕਰ ਰਹੇ ਹਨ, ਜਿਸਨੁੰ ਇਹ ਅਧਿਕਾਰੀ ਸ਼ਰੇਆਮ ਹੱਲਾਸ਼ੇਰੀ ਦੇ ਰਹੇ ਹਨ ਅਤੇ ਪ੍ਰਸ਼ਾਸ਼ਨ ਸੁੱਤਾ ਪਿਆ ਹੈ, ਜਿਸਦੇ ਖਿਲਾਫ ਅੱਜ ਬਸਪਾ ਇਹ ਕਦਮ ਚੁੱਕਨ ਲਈ ਮਜਬੂਰ ਹੋਏ। ਅਖੀਰ ਵਿਚ ਆਗੂਆਂ ਨੇ ਡਿਪਟੀ ਕਮਿਸ਼ਨਰ, ਮਾਨਸਾ ਤੋ ਪੁਰਜੋਰ ਮੰਗ ਕੀਤੀ ਹੈ ਕਿ ਇਸ ਤਰ•ਾ ਦੇ ਰਿਸ਼ਵਤਖੋਰ ਕਰਮਚਾਰੀਆਂ ਨੂੰ ਤਰੁੰਤ ਉਸ ਸੀਟ ਤੋ ਤਬਦੀਲ ਕਰਕੇ ਕਿਸੇ ਹੋਰ ਇਮਾਨਦਾਰ ਕਰਮਚਾਰੀ ਨੁੰ ਤਾਇਨਾਤ ਕੀਤਾ ਜਾਵੇ ਤਾਂ ਜ਼ੋ ਉ¤ਥੇ ਆਉਣ ਜਾਣ ਵਾਲਿਆ ਨੁੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੋਕੇ ਲੱਖਾ ਸਿੰਘ ਸੈਕਟਰੀ, ਅਮਰੀਕ ਸਿੰਘ ਮਾਨ, ਗੁਰਬੰਤ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਖੀਵਾ ਆਦਿ ਆਗੂਆ ਨੇ ਵੀ ਸੰਬੋਧਨ ਕੀਤਾ।
Post a Comment