ਹੁਸ਼ਿਆਰਪੁਰ 4 ਮਾਰਚ (ਨਛਤਰ ਸਿੰਘ ) ਕਾਰਪੋਰੇਸ਼ਨ ਵਿਰੋਧੀ ਫਰੰਟ ਵ¤ਲੋਂ 5 ਮਾਰਚ ਮੰਗਲਵਾਰ ਨੂੰ ਘੰਟਾ ਘਰ ਹੁਸ਼ਿਆਰਪੁਰ ਵਿਖੇ ਅਰਥੀ ਫੂਕ ਮੁਜਾਹਰਾ ਕਰਨੇ ਦਾ ਫੈਸਲਾ ਕੀਤਾ ਹੈ। ਸ੍ਰੀ ਓਮ ਸਿੰਘ ਸਟਿਆਣਾ ਸੂਬਾ ਸਕ¤ਤਰ ਸੋਸ਼ਲਿਸਟ ਪਾਰਟੀ (ਇੰਡੀਆ) ਨੇ ਦ¤ਸਿਆ ਕਿ ਫਰੰਟ ਦੀ ਬੈਠਕ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸ੍ਰੀ ਨਰੇਸ਼ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿ¤ਚ ਸਾਰੀਆਂ ਪਾਰਟੀਆਂ ਦੇ ਨੇਤਾ ਸਰਵ ਸ੍ਰੀ ਬਲਵੰਤ ਸਿੰਘ ਖੇੜਾ, ਨਵੀਨ ਜੈਰਥ ਐਡਵੋਕੇਟ, ਭਾਰਤ ਭੂਸ਼ਣ ਵਰਮਾ, ਕਾਂਮਰੇਡ ਜੀਤ ਸਿੰਘ ਮਾਰਕਸੀ ਪਾਰਟੀ ਅਤੇ ਜੈ ਗੋਪਾਲ ਧੀਮਾਨ, ਸੰਦੀਪ ਸੈਣੀ ਹਾਜਰ ਸਨ। ਇ¤ਕ ਪ੍ਰਸਤਾਵ ਵਿ¤ਚ ਲਛਮਣ ਦਾਸ ਲਾਇਬਰੇਰੀ ਨਜਦੀਕ ਘੰਟਾ ਘਰ ਹੁਸ਼ਿਆਰਪੁਰ ਵਿਖੇ ਦੁਪਹਿਰ 2-00 ਬਜੇ ਕਨਵੈਨਸ਼ਨ ਕਰਨ ਅਤੇ ਵਿਖਾਵੇ ਤੋਂ ਬਾਦ ਕਾਰਪੋਰੇਸ਼ਨ ਦੀ ਅਰਥੀ ਫੂਕਣੇ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਵਾਰਡਾਂ ਅਤੇ ਪਿੰਡਾਂ ਵਿ¤ਚ ਪਰਾਪਰਟੀ ਟੈਕਸ ਵਿਰੁ¤ਧ ਰੈਲੀਆ ਕੀਤੀਆਂ ਜਾਣਗੀਆਂ।
Post a Comment