ਹੁਸ਼ਿਆਰਪੁਰ 4 ਮਾਰਚ (ਨਛਤਰ ਸਿੰਘ) ਕਲਗੀਆਂ ਵਾਲੇ ਪਾਤਸ਼ਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਭਾਈ ਜੋਗਾ ਸਿੰਘ ਮੁਹ¤ਲਾ ਸ਼ੇਖਾਂ ਵਿਖੇ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਵਸ ਅਤੇ ਵਿਆਹ ਸਮਾਗਮ ਤਿੰਨ ਮਾਰਚ ਤੋਂ ਸ਼ੁਰੂ ਹੋ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਹੁੰਦਲ ਨੇ ਦ¤ਸਿਆ ਕਿ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਵਸ ਅਤੇ ਵਿਆਹ ਸਮਾਗਮ ਭਾਰੀ ਉਤਸ਼ਾਹ ਨਾਲ ਮਨਾਏ ਜਾਣਗੇ। ਉਨ•ਾਂ ਦਸਿਆ ਕਿ ਤਿੰਨ ਮਾਰਚ ਤੋਂ ਹੀ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੋ ਗਈ ਹੈ ਅਤੇ ਜੋ ਦਸ ਮਾਰਚ ਤ¤ਕ ਚਲੇਗੀ। ਉਨ•ਾਂ ਦਸਿਆ ਕਿ ਦਸ ਮਾਰਚ ਨੂੰ ਸਵੇਰੇ ਸ਼੍ਰੀ ਆਖੰਡ ਪਾਠ ਸਾਹਿਵ ਦੀ ਦੇ ਭੋਗ ਉਪਰੰਤ ਰ¤ਬੀ ਬਾਣੀ ਜੇ ਦੇ ਕੀਰਤਨ ਨਾਲ ਨਾਲ ਗੁਰੂ ਘਰ ਦੇ ਕੀਰਤਨੀਏ, ਕਥਾਵਾਚਕ, ਢਾਡੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਵੀ ਜੋੜਨਗੇ। ਉਨ•ਾਂ ਨੇ ਇਹ ਵੀ ਦਸਿਆ ਕਿ ਤਿੰਨ ਮਾਰਚ ਤੋਂ ਲੈਕੇ ਦਸ ਮਾਰਚ ਤ¤ਕ ਰੋਜਾਨਾਂ ਹੀ ਗੁਰੂ ਕੇ ਲੰਗਰ ਅਤੁ¤ਟ ਵਰਤਾਏ ਜਾਣਗੇ। ਉਨ•ਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ•ਾਂ ਸਮਾਗਮਾਂ ਵਿਚ ਵਧ ਚੜ• ਕੇ ਹਿਸਾ ਲੈਣ ਅਤੇ ਗੁਰਬਾਣੀ ਸਰਵਣ ਕਰਕੇ ਅਪਣਾ ਜੀਵਨ ਸਫਲ ਕਰਨ।
Post a Comment