ਮਾਨਸਾ/ਸਫਲਸੋਚ/ਜ਼ਿਲ•ੇ ਦੇ ਪਿੰਡ ਉਭਾ ਵਿਖੇ ਕਿਸ਼ਾਨ ਬੰਤ ਸਿੰਘ ਦੀ 15 ਕਨਾਲ ਦੀ ਨਿਲਾਮੀ ਸਹਿਕਾਰੀ ਅਦਾਰਾ ਹਾਊਸ ਫੈਡ ਵਲੋਂ ਪਿੰਡ ਦੀ ਧਰਮਸ਼ਾਲਾ ਵਿਚ ਕਰਵਾਈ ਜਾਣੀ ਸੀ, ਜਿਸਦਾ ਪਤਾ ਲੱਗਦੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਵਰਕਰਾਂ ਨੂੰ ਪਤਾ ਲੱਗਿਆ ਤਾਂ ਉਹ ਪਿੰਡ ਦੀ ਧਰਮਸ਼ਾਲਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਨੂੰ ਦੇਖਦੇ ਹੋਏ ਕੋਈ ਅਧਿਕਾਰੀ ਨਿਲਾਮੀ ਕਰਨ ਨਾ ਪਹੁੰਚਿਆ। ਆਗੂਆਂ ਨੇ ਦੱਸਿਆ ਕਿ ਬੰਤ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਦੇ ਲਈ 1ਲੱਖ 50 ਹਜਾਰ ਰੁ: ਲਿਆ ਸੀ , ਲੇਕਿਨ ਜਿਆਦਾ ਰਕਮ ਵਧ ਜਾਣ ਕਾਰਨ ਕਿਸ਼ਾਨ ਪੈਸ਼ੇ ਨਾ ਮੋੜ ਸਕਿਆ। ਬਲਾਕ ਆਗੂ ਜਸਪਾਲ ਸਿੰਘ ਅਤੇ ਰਾਜ ਸਿੰਘ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦਿਨੋਂ ਦਿਨ ਕਿਸ਼ਾਨ ਮਜ਼ਦੂਰ ਕਰਜੇ ਥੱਲੇ ਦੱਬਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜਥੇਬੰਦੀਆਂ ਵਲੋਂ ਕਿਸੇ ਵੀ ਕਿਸਾਨ ਮਜ਼ਦੂਰ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸ਼ੇਰ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ, ਕੇਵਲ ਸਿੰਘ, ਗੁਰਸੇਵਕ ਸਿੰਘ, ਚੂਹੜ ਸਿੰਘ, ਬਿਲੂ ਸਿੰਘ, ਲੱਖਾ ਸਿੰਘ ਅਤੇ ਬਿਕਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Post a Comment