ਮਾਨਸਾ 25ਮਾਰਚ (ਸਫਲਸੋਚ) ਮਾਨਸਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਟਰੈਕਟਰ ਟਰਾਲੀ ਯੂਨੀਅਨ ਮਾਨਸਾ ਦੀ ਚੋਣ ਲਈ ਨਵੀਂ ਅਨਾਜ ਮੰਡੀ ਮਾਨਸਾ ਵਿਖੇ ਮੀਟਿੰਗ ਬੁਲਾਈ ਗਈ ਸੀ। ਇਸ ਤੋਂ ਪਹਿਲਾਂ ਇਹ ਯੂਨੀਅਨ ਦੀ ਨੁਮਾਇੰਦੀ ਪੰਜ ਮੈਂਬਰ ਕਮੇਟੀ ਚਲਾਉਦੀ ਸੀ। ਜਿਸ ਵਿਚ ਸਿਮਰਜੀਤ ਸਿੰਘ, ਪਰਮਜੀਤ ਸਿੰਘ, ਸੰਯੋਗਪ੍ਰੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ ਸਨ। ਮੀਟਿੰਗ ਵਿਚ ਲਗਭੱਗ 45 ਅਪਰੇਟਰਾਂ ਨੇ ਭਾਗ ਲਿਆ ਅਤੇ ਸਰਵਸੰਮਤੀ ਨਾਲ ਪਰਮਜੀਤ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਇਸ ਤੋ ਇਲਾਵਾ ਜਨਰਲ ਸੈਕਟਰੀ ਪ੍ਰਦੀਪ ਕੁਮਾਰ, ਮੁਨਸੀ ਬਲਕਰਨ ਸਿੰਘ ਚੁਣੇ ਗਏ ਹਨ। ਮੀਟਿੰਗ ਨੂੰ ਸਬੰਧੋਨ ਕਰਦਿਆਂ ਪ੍ਰਧਾਨ ਨੇ ਸਾਰੇ ਅਪਰੇਟਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਸ ਤੇ ਵਿਸ਼ਵਾਸ਼ ਕੀਤਾ ਅਤੇ ਪੰਜ ਸਾਲਾਂ ਲਈ ਪ੍ਰਧਾਨ ਚੁਣਿਆ ਹੈ। ਉਹਨਾਂ ਨੇ ਸਾਰੇ ਅਪਰੇਟਰਾਂ ਨੂੰ ਯਕੀਨ ਦਿਵਾਇਆ ਕਿ ਉਹ ਯੂਨੀਅਨ ਦੀ ਤਰੱਕੀ ਲਈ ਹਰ ਯਤਨ ਕਰਨ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ।

Post a Comment