ਸ਼ਾਹਕੋਟ, 1 ਮਾਰਚ (ਸਚਦੇਵਾ) ਸਰਕਾਰੀ ਮਿਡਲ ਸਕੂਲ ਕਿੱਲੀ (ਸ਼ਾਹਕੋਟ) ‘ਚ ਬੀਤੀ ਰਾਤ ਚੋਰਾਂ ਨੇ ਰਸੋਈ ‘ਚ ਪਿਆ ਮਿਡ-ਡੇ-ਮੀਲ ਦਾ ਸਮਾਨ ਚੋਰੀ ਕਰ ਲਿਆ । ਮਿਡ-ਡੇ-ਮੀਲ ਦੇ ਇੰਚਰਜ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਬੀਤੀ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਚੋਰਾਂ ਨੇ ਸਕੂਲ ਦੀ ਰਸੋਈ ਦਾ ਤਾਲਾ ਤੌੜ ਕੇ, ਉਸ ਵਿੱਚ ਪਿਆ ਮਿਡ-ਡੇ-ਮੀਲ ਦਾ ਸਮਾਨ, ਜਿਸ ਵਿੱਚ ਭਾਂਡੇ, ਕੁੱਝ ਅਨਾਜ ਅਤੇ ਹੋਰ ਸਮਾਨ ਚੋਰੀ ਕਰ ਲਿਆ । ਇਸ ਬਾਰੇ ਸਾਨੂੰ ਸ਼ੁੱਕਰਵਾਰ ਸਵੇਰੇ ਹੀ ਪਤਾ ਲੱਗਾ । ਉਨ•ਾਂ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।

Post a Comment