ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਅਜੀਤਵਾਲ ਵਿਖੇ ਵਿਸ਼ਵ ਔਰਤ ਦਿਵਸ ਮਨਾਇਆ

Friday, March 08, 20130 comments


  ਮੋਗਾ  8 ਮਾਰਚ (ਸਫਲਸੋਚ)-  ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵਿਖੇ ਵਿਸ਼ਵ ਔਰਤ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਮੈਡਮ ਜੋਤੀ ਬਾਲਾ ਮੱਟੂ ਪੀ.ਸੀ.ਐੱਸ. , ਜੀ.ਏ. ਟੂ. ਡੀ.ਸੀ.  ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਸ਼ਮਾਂ ਰੋਸ਼ਨ ਕਰਕੇ ਸੈਮੀਨਾਰ ਦਾ ਆਰੰਭ ਕੀਤਾ । ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਇਸਤਰੀ ਨੂੰ ਜਗ ਜਨਣੀ ਅਤੇ ਮਮਤਾ ਦਾ ਸਾਗਰ ਆਦਿ ਅਲੰਕਾਰਾਂ ਨਾਲ ਨਵਾਜਦਿਆਂ ਆਖਿਆ ਕਿ ਅੱਜ ਦੇ ਦਿਨ ਸਾਨੂੰ ਸਵੈ ਪੜਚੋਲ ਦੀ ਲੋੜ ਹੈ ਤਾਂ ਕਿ ਅਸੀਂ ਭਾਰਤੀ ਸੰਸਕ੍ਰਿਤੀ ਮੁਤਾਬਕ ਨੈਤਿਕ ਮੁੱਲਾਂ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਉਂਦਿਆਂ ਸੰਵੇਦਨਸ਼ੀਲ ਬਣ ਕੇ ਔਰਤਾਂ ਪ੍ਰਤੀ ਸੋਚ ਬਦਲਦਿਆਂ ਸਮਾਜ ਵਿਚ ਸੁਧਾਰ ਲਿਆ ਸਕੀਏ। ਮੁੱਖ ਮਹਿਮਾਨ ਮੈਡਮ ਜੋਤੀ ਬਾਲਾ ਮੱਟੂ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਲੜਕੀਆਂ ਨਵੇਂ ਸੁਪਨੇ ਸਿਰਜਣ ਅਤੇ ਉਨ•ਾਂ ਦੀ ਪੂਰਤੀ ਲਈ ਅੱਗੇ ਵੱਧਣ ਕਿੳਂੁਕਿ ਸਵੈ ਭਰੋਸੇ ਨਾਲ ਭਰੀ ਉਡਾਨ ਨਵੀਂਆਂ ਮੰਜ਼ਿਲਾਂ ਦੀ ਪ੍ਰਾਪਤੀ ਕਰਨ ਲਈ ਹਮੇਸ਼ਾ ਸਹਾਈ ਹੁੰਦੀ ਹੈ। ਉਨ•ਾਂ ਲੜਕੀਆਂ ਦੀ ਹਰ  ਸਮੱਸਿਆ ਦੇ ਹੱਲ ਲਈ  ਪ੍ਰਤੀਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਬੇਝਿਜਕ  ਉਨ•ਾਂ ਨੂੰ ਫੋਨ ਕਰਨ ਜਾਂ ਨਿੱਜੀ ਤੌਰ ਤੇ ਮਿਲਣ । ਰਿਸੋਰਸ ਪਰਸਨ ਡਾ. ਪ੍ਰਿਆ ਸਟੋਨੀ ਨੇ ਕਿਹਾ ਕਿ ਸਮਾਜਿਕ ਨਾਬਰਾਬਰੀ ਅਤੇ ਮਾੜੀ ਜ਼ਹਿਨੀਅਤ ਵਾਲੇ ਲੋਕਾਂ ਦੇ ਸ਼ੋਸ਼ਣ ਦਾ ਖਮਿਆਜ਼ਾ ਭੁਗਤ ਰਹੀਆਂ ਔਰਤਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਦੀ ਲੋੜ ਹੈ ਤਾਂ ਕਿ ਬੇਚਾਰਗੀ ਭਰਿਆ ਜੀਵਨ ਜਿਉਣ ਦੀ ਬਜਾਏ ਉਹ ਜ਼ੁਲਮੀਂ ਪ੍ਰਵਿਰਤੀ ਵਾਲੇ ਵਿਅਕਤੀਆਂ ਦੀ ਜ਼ਹਿਨੀਅਤ ਨੂੰ ਬਦਲਣ ਲਈ ਝੰਡਾ ਬੁ¦ਦ ਕਰ ਸਕਣ। ਸੈਮੀਨਾਰ ਦੌਰਾਨ ਕਾਲਜ ਵਿਦਿਆਰਥਣਾਂ ਕਮਲਜੀਤ ਕੌਰ, ਨੇਹਾ ਅਤੇ ਸੁਖਜੀਤ ਕੌਰ ਨੇ ਵੀ ਔਰਤਾਂ ਖਿਲਾਫ ਅਨਿਆਂ ਦਾ ਸਾਹਮਣਾ ਨਿਡਰਤਾ ਨਾਲ ਕਰਨ ਦਾ ਹੋਕਾ ਦਿੱਤਾ । ਪ੍ਰਿੰਸੀਪਲ ਮੈਡਮ ਮਨਵੀਨ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੀ ਇਸਤਰੀ ਦੀ ਹੀ ਮਹੱਤਵਪੂਰਨ ਦੇਣ ਹੋਵੇਗੀ ਜੇਕਰ ਮਾਂ ਆਪਣੇ ਬੇਟੇ ਵਿੱਚ ਆਪਣੀ ਆਪਣੀ ਭੈਣ ਦਾ ਮਾਨ ਸਨਮਾਨ, ਪਿਆਰ, ਬਰਾਬਰੀ ਸਦਭਾਵਨਾ ਆਦਿ ਜਿਹੇ ਗੁਣ ਉਤਪਨ ਕਰੇ। ਇਸ ਮੌਕੇ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਦੌਰਾਨ ਵਿਦਿਆਰਥੀਆਂ ਨੇ  ਭਰੂਣ ਹੱਤਿਆ ਖਿਲਾਫ ਦ੍ਰਿੜ ਸੰਕਲਪ ਹੋਣ ਦਾ ਪ੍ਰਣ ਲਿਆ। 


ਔਰਤ ਦਿਵਸ ਮੌਕੇ  ਮੈਡਮ ਜੋਤੀ ਬਾਲਾ ਮੱਟੂ ਪੀ.ਸੀ.ਐੱਸ. ਨੂੰ ਸਨਮਾਨਿਤ ਕਰਦੇ ਹੋਏ ਕਾਲਜ ਡਾਇਰੈਕਟਰ ਡਾ: ਚਮਨ ਲਾਲ ਸਚਦੇਵਾ , ਪਿੰ੍ਰ: ਮਨਵੀਨ ਕੌਰ ਅਤੇ ਹੋਰ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger