ਮਾਨਸਾ, 05 ਮਾਰਚ ( ਸਫਲਸੋਚ ) ਐਸ.ਡੀ ਕੰਨਿਆ ਮਹਾਂ-ਵਿਦਿਆਲਿਆ ਮਾਨਸਾ ਵਿਖੇ ਫਿੰਗਰ ਪ੍ਰਿੰਟ ਦੇ ਵਿਗਿਆਨਕ ਵਿਸਲੇਸ਼ਣ ਸਬੰਧੀ ਵਿਸੇਸ਼ ਸੈਮੀਨਾਰ ਅਯੋਜਿਤ ਕੀਤਾ ਗਿਆ ।ਕਾਲਜ ਦੇ ਮੈਡਮ ਰੇਣੂਕਾ ਨੇ ਸਾਰਿਆਂ ਮਹਿਮਾਨਾਂ, ਸਟਾਫ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿੱਚ ਇਲੈਕਟਰਾ ਗਰੁੱਪ ਕਾਲ-ਸੀ ਦੇ ਐਮ.ਡੀ ਪਰਮਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ੀ ਲੋਕ ਫਿੰਗਰ ਪ੍ਰਿੰਟ ਦਾ ਇਹ ਵਿਗਿਆਨਕ ਅਧਿਐਨ ਪਹਿਲਾਂ ਹੀ ਕਰਵਾ ਲੈਂਦੇ ਹਨ ।ਇਸ ਤਰ•ਾਂ ਉਹ ਬਰੇਨ ਮੈਪਿੰਗ ਰਾਹੀਂ ਆਪਣੇ ਬੱਚਿਆਂ ਦੀ ਛੁਪੀਆਂ ਹੋਈਆਂ ਰੁਚੀਆਂ, ਜਨਮ-ਜਾਤ ਗੁਣ, ਵੰਸ਼ ੁਗੁਣ ਜਾਣ ਲੈਂਦੇ ਹਨ । ਇਸ ਵਿਧੀ ਦੁਆਰਾ ਉਹ ਆਪਣੇ ਬੱਚੇ ਦੀ ਪੜਾਈ ਲਈ ਸਹੀ ਵਿਸਿਆਂ ਦੀ ਅਤੇ ਕੈਰੀਅਰ ਦੀ ਚੋਣ ਕਰਕੇ ਹੀ ਆਪਣੇ ਬੱਚੇ ਦੇ ਭਵਿੱਖ ਨੂੰ ਢੁਕਵੀਂ ਸੇਧ ਦਿੰਦੇ ਆ ਰਹੇ ਹਨ । ਸਾਡੇ ਦੇਸ਼ ਵਿੱਚ ਇਸ ਸਬੰਧੀ ਜਾਗਰੁਕਤਾ ਦੀ ਘਾਟ ਹੋਣ ਕਰਕੇ ਬੱਚੇ ਦੇ ਕੈਰੀਅ੍ਰਰ ਸਬੰਧੀ ਜਿਆਦਾ ਤਰ ਕੰਮ ਰੱਬ ਦੇ ਸਹਾਰੇ ਹੀ ਚਲਦਾ ਹੈ । ਜੇ ਅਸੀਂ ਵੀ ਇਸ ਵਿਗਿਆਨਕ ਵਿੱਧੀ ਨੂੰ ਅਪਣਾ ਲਈਏ ਤਾਂ ਅਸੀਂ ਵੀ ਬੱਚਿਆਂ ਦੇ ਭਵਿੱਖ ਨੂੰ ਸਹੀ ਸੇਧ ਅਸਾਨੀ ਨਾਲ ਦੇ ਸਕਦੇ ਹਾਂ । ਇਸ ਵਿਧੀ ਨੂੰ ਅਪਨਾਉਣਾ ਅਜੋਕੇ ਯੁੱਗ ਦੀ ਪਹਿਲੀ ਜਰੂਰਤ ਹੈ ।ਕਈ ਦੇਸ਼ਾਂ ਵਿੱਚ ਤਾਂ ਜਨਮ ਸਰਟੀਫਿਕੇਟ ਦੇ ਨਾਲ ਹੀ ਇਹ ਡੀ.ਐਮ.ਆਈ.ਟੀ ਰਿਪੋਰਟ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ । ਉਹਨਾ ਦੱਸਿਆ ਕਿ ਫਿੰਗਰ ਪ੍ਰਿੰਟ ਅਤੇ ਦਿਮਾਗ ਇੱਕੋ ਹੀ ਸਮੇਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਵਿਕਸਤ ਹੋ ਜਾਂਦੇ ਹਨ ਅਤੇ ਇਸ ਲਈ ਹੀ ਇਹਨਾ ਦਾ ਆਪਸ ਵਿੱਚ ਗੂੜ•ਾ ਸਬੰਧ ਰਹਿੰਦਾ ਹੈ ਜਿਸ ਕਰਕੇ ਅਸੀਂ ਅਸਾਨੀ ਨਾਲ ਬਰੇਨ ਮੈਪਿੰਗ ਕਰਵਾਕੇ ਕੈਰੀਅਰ ਸਬੰਧੀ ਅਹਿਮ ਜਾਣਕਾਰੀ ਹਾਸਿਲ ਕਰ ਸਕਦੇ ਹਾਂ । ਇਸ ਮੌਕੇ ਤੇ ਡਿਸਕਵਰ ਯੂ ਦੇ ਸੀਨੀਅਰ ਬੁਲਾਰੇ ਆਰ.ਟੀ ਗੋਇਲ ਨੇ ਦੱਸਿਆਂ ਕਿ ਮਾਪੇ ਆਪਣੇ ਬੱਚਿਆਂ ਦੀ ਯਾਦ ਸ਼ਕਤੀ ਵਿੱਚ ਕਿਸ ਤਰੀਕੇ ਨਾਲ ਵਾਧਾ ਕਰ ਸਕਦੇ ਹਨ । ਇਸ ਲਈ ਵੀ ਡੀ.ਐਮ.ਆਈ.ਟੀ ਰਿਪੋਰਟ ਦੁਆਰਾ ਹੀ ਅਸੀਂ ਜਾਣ ਸਕਦੇ ਹਾਂ । ਉਹਨਾ ਇਸ ਵਿਸਲੇਸ਼ਣ ਦੇ ਹੋਰ ਪਹਿਲੂਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਸੈਮੀਨਾਰ ਦੇ ਅੰਤ ਵਿੱਚ ਧੰਨਵਾਦੀ ਭਾਸ਼ਣ ਦੌਰਾਨ ਐਸ.ਡੀ ਗਰਲਜ਼ ਕਾਲਜ ਮਾਨਸਾ ਦੀ ਪ੍ਰਿੰਸੀਪਲ ਡਾ. ਰਮਾਂ ਸ਼ਰਮਾਂ ਨੇ ਅੱਜ ਦੇ ਯੁੱਗ ਵਿੱਚ ਫਿੰਗਰ ਪ੍ਰਿੰਟ ਦੇ ਇਸ ਵਿਗਿਆਨਕ ਵਿਸਲੇਸ਼ਣ ਦੀ ਜਾਗਰੁਕਤਾ ਸੈਮੀਨਾਰ ਇੱਕ ਸ਼ਲਾਘਾਯੋਗ ਕਦਮ ਦੱਸਦੇ ਹੋਏ ਕਿਹਾ ਕਿ ਇਹ ਉਪਰਾਲਾ ਬੱਚਿਆਂ ਦੇ ਕੈਰੀਅਰ ਨੂੰ ਸਹੀ ਸੇਧ ਦੇਣ ਲਈ ਲਾਹੇਵੰਦ ਸਿੱਧ ਹੋਵੇਗਾ । ਇਸ ਮੌਕੇ ਤੇ ਕਾਲਜ ਦਾ ਸਟਾਫ ਮੈਡਮ ਮਮਤਾ ਗੁਪਤਾ, ਮੈਡਮ ਮੋਹਿਨੀ ਗਾਬਾ, ਮੈਡਮ ਅੰਜਲੀ, ਮੈਡਮ ਬਬੀਤਾ ਮੌਂਗਾ, ਮੈਡਮ ਦੀਕਸ਼ਾਂ, ਮੈਡਮ ਚਾਂਦਨੀ, ਮੈਡਮ ਸਾਖਸ਼ੀ ਅਤੇ ਮੈਡਮ ਸ਼ੈਲਜਾ ਸਮੇਤ ਸਮੂਹ ਵਿਦਿਆਰਥਣਾ ਨੇ ਸ਼ਿਰਕਤ ਕੀਤੀ ।


Post a Comment