ਕੋਟਕਪੂਰਾ/5 ਮਾਰਚ/ ਜੇ.ਆਰ.ਅਸੋਕ/ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਦੇ ਅੱਜ ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਕੋਟਕਪੂਰਾ ਵਿਖੇ ਪਹਿਲੀ ਫੇਰੀ ਦੌਰਾਨ ਕੋਟਕਪੂਰਾ ਦੇ ਸਮੂਹ ਭਾਜਪਾ ਆਹੁਦੇਦਾਰਾਂ ਅਤੇ ਵਰਕਰਾਂ ਨੇ ਜ਼ਿਲਾ ਪ੍ਰਧਾਨ ਸ਼੍ਰੀ ਪ੍ਰਵੀਨ ਗੁਪਤਾ ਦੀ ਅਗਵਾਈ ਵਿਚ ਅਮਰ ਸਿਨੇਮਾ ਦੇ ਨਜ਼ਦੀਕ ਕਮਲ ਸ਼ਰਮਾ ਕੋਟਕਪੂਰਾ ਪੁੱਜਣ ਤੇ ੇ ਜ਼ੋਰ ਸ਼ੋਰ ਨਾਲ ਜਿੰਦਾਬਾਦ ਦੇ ਨਾਅਰੇ ਲਗਾਏ, 1200 ਦੇ ਕਰੀਬ ਮੋਟਰਸਾਈਕਲ ਇਕ ਰੈਲੀ ਦੇ ਰੂਪ ਵਿਚ ਅੱਗੇ ਲਗਾਕੇ ਸ਼੍ਰੀ ਕਮਲ ਸ਼ਰਮਾ ਖੁਲ•ੀ ਜੀਪ ਵਿਚ ਸਵਾਰ ਹੋਏ ਇਸ ਮੌਕੇ ਉਨ•ਾਂ ਨਾਲ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਮਨਤਾਰ ਸਿੰਘ ਬਰਾੜ ਵੀ ਸ਼ਾਮਲ ਸਨ ਨੇ ਜੀਪ ਤੇ ਸਵਾਰ ਹੋ ਕੇ ਸ਼ਹਿਰ ਦੀਆਂ ਮੇਨ ਥਾਵਾਂ ਤੇ ਇਕ ਰੋਡ ਪ੍ਰਦਰਸ਼ਨ ਕੀਤਾ ਜੋ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ ਸਾਬਤ ਹੋਇਆ । ਇਹ ਰੋਡ ਸ਼ੋਅ ਰੇਲਵੇ ਕਰਾਸਿੰਗ ਫਰੀਦਕੋਟ, ਅਮਰ ਸਿਨੇਮਾ ਫਰੀਦਕੋਟ, ਸਿਵਲ ਹਸਪਤਾਲ, ਬੱਤੀਆਂ ਵਾਲਾ ਚੌਂਕ, ਮਹਿਤਾ ਚੌਂਕ, ਰੇਲਵੇ ਰੋਡ, ਢੋਡਾ ਚੌਂਕ, ਮੇਨ ਬਜ਼ਾਰ, ਪੁਰਾਣੀ ਸਬਜ਼ੀ ਮੰਡੀ, ਝੱਮਣ ਬਜ਼ਾਰ, ਮਾਲ ਗੋਦਾਮ ਰੋਡ, ਅਜ਼ਾਦ ਮਾਰਕੀਟ, ਢੋਡਾ ਚੌਂਕ, ਫੌਜੀ ਰੋਡ ਅਤੇ ਟੈਕਸੀ ਸਟੈਂਡ ਤੋਂ ਹੁੰਦਾ ਹੋਇਆ ਅਗਰਵਾਲ ਭਵਨ ਵਿਖੇ ਪਹੁੰਣ ਤੇ ਪਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਜ਼ਿਲਾ ਫਰੀਦਕੋਟ ਦੀ ਭਾਜਪਾ ਲੀਡਰ ਸ਼ਿਪ ਦਾ ਜਿਨ•ਾਂ ਨੇ ਮੈਨੂੰ ਇਨਾ ਮਾਨ ਤੇ ਸਤਿਕਾਰ ਦੇ ਕੇ ਨਿਵਾਜਿਆ ਹੈ । ਉਨ•ਾਂ ਕਿਹਾ ਕਿ ਵਰਕਰਾਂ ਦਾ ਉਤਸ਼ਾਹ ਦੇਖਕੇ ਮੈਂ ਬਹੁਤ ਪ੍ਰਭਾਵਤ ਹਾਂ ਕਿ ਕਿਵੇਂ ਵਰਕਰਾਂ ਵਿਚ ਭਾਰੀ ਜੋਸ਼ ਹੈ । ਉਨ•ਾਂ ਕਿਹਾ ਕਿ ਪਾਰਟੀ ਦੇ ਵਰਕਰ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ । ਉਨ•ਾਂ ਭਾਜਪਾ ਵਰਕਰਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਪਾਰਟੀ ਵਰਕਰ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਕਿਓਂਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣੀ ਤੈਅ ਹੈ । ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਹੁਣ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਰਗੀਆਂ ਸਮੱਸਿਆ ਹੱਲ ਕਰਨ ਲਈ ਕੋਈ ਚਾਰਾ ਨਹੀਂ ਹੈ ਅਤੇ ਕਾਂਗਰਸ ਪਾਰਟੀ ਬੁਰੀ ਤਰ•ਾਂ ਫਲਾਤ ਸਾਬਤ ਹੋ ਰਹੀ ਹੈ । ਪੱਤਰਕਾਰਾਂ ਵੱਲੋਂ ਗੁਜਰਾਤ ਦੇ ਮੁੱਖ ਮੰਤ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤ੍ਰੀ ਬਨਾਉਣ ਬਾਰੇ ਪੁੱਛਿਆ ਤਾਂ ਉਨ•ਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਚਾਹੇਗੀ ਤਾਂ ਨਰਿੰਦਰ ਮੋਦੀ ਦੇਸ਼ ਦੇ ਅਗਲੇ ਪ੍ਰਧਾਨ ਮੰਤ੍ਰੀ ਹੋਣਗੇ ਅਤੇ ਹਾਈਕਮਾਂਡ ਦੇ ਹੁਕਮਾਂ ਤੇ ਪਾਰਟੀ ਵਰਕਰ ਤੇ ਆਹੁਦੇਦਾਰ ਫੁੱਲ ਚੜਾਉਣਗੇ । ਪੰਜਾਬ ਵਿਚ ਆ ਰਹੀਆਂ ਸਰਪੰਚੀ ਚੋਣਾਂ ਬਾਰੇ ਜਦ ਭਾਜਪਾ ਅਤੇ ਅਕਾਲੀ ਦਲ ਵੱਲੋਂ ਸੀਟਾਂ ਦੀ ਮੰਗ ਬਾਰੇ ਪੁੱਛਿਆ ਤਾਂ ਉਨ•ਾਂ ਕਿਹਾ ਕਿ ਇਸ ਲਈ ਪੰਜਾਬ ਦੇ ਮੁੱਖ ਮੰਤ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਹੈ ਅਤੇ ਭਾਜਪਾ ਵੀ ਸਰਪੰਚੀ ਦੀਆਂ ਚੋਣਾਂ ਵਿਚ ਹਿੱਸਾ ਲਵੇਗੀ ਕਿਓਂਕਿ ਪਿੰਡਾਂ ਵਿਚ ਵੀ ਭਾਜਪਾ ਆਪਣੀ ਪਕੜ ਬਨਾ ਚੁੱਕੀ ਹੈ ਜੋ ਜੇਤੂ ਉਮੀਦਵਾਰ ਹੋਵੇਗੀ ਉਸਨੂੰ ਸਰਪੰਚੀ ਦੀ ਚੋਣ ਲੜਾਏਗੀ । ਸਟੇਜ ਸੈਕਟਰੀ ਦੀ ਭੂਮਿਕਾ ਅਤੇ ਪ੍ਰੋਗਰਾਮ ਨੂੰ ਸਿਰੇ ਚੜ•ਾਉਣ ਦਾ ਸਿਹਰਾ ਜੈਪਾਲ ਗਰਗ ਜ਼ੋਨਲ ਸੈਕਟਰੀ ਭਾਰਤ ਵਿਕਾਸ ਪ੍ਰੀਸ਼ਦ ਦੇ ਸਿਰ ਜਾਂਦਾ ਹੈ । ਇਸ ਮੌਕੇ ਹੋਰਾਂ ਤੋਂ ਇਲਾਵਾ ਡੀ.ਪੀ. ਚੰਦਨ, ਪ੍ਰਵੀਨ ਗੁਪਤਾ ਜ਼ਿਲਾ ਪ੍ਰਧਾਨ, ਬੀਬੀ ਗੁਰਚਰਨ ਕੌਰ ਸਾਬਕਾ ਮੈਂਬਰ ਰਾਜ ਸਭਾ, ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਜੈਪਾਲ ਗਰਗ ਆਦਿ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਹਰਬੰਸ ਲਾਲ ਸ਼ਰਮਾ, ਸ਼ੀਲਾ ਮਿੱਤਲ, ਆਸ਼ੂ ਗੱਪਾ ਪ੍ਰਧਾਨ ਜ਼ਿਲਾ ਯੂਵਾ ਮੋਰਚਾ, ਭਾਰਤ ਭੂਸ਼ਨ ਸ਼ਰਮਾ, ਪਰਮਜੀਤ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਕੁਲਦੀਪ ਸਿੰਘ ਧਾਲੀਵਾਲ ਐਮ.ਡੀ. ਗੁਰੂਕੁਲ ਕਾਲਜ, ਮੋਹਨ ਸਿੰਘ ਮੱਤਾ ਪ੍ਰਧਾਨ ਆੜ•ਤੀਆ ਐਸੋਸੀਏਸ਼ਨ, ਰਵਿੰਦਰ ਗਰਗ ਤੋਤਾ ਜ਼ਿਲਾ ਪ੍ਰਧਾਨ ਅਤੇ ਮਨਤਾਰ ਸਿੰਘ ਮੱਕੜ ਸ਼ਹਿਰੀ ਪ੍ਰਧਾਨ ਅਕਾਲੀ ਦਲ ਵਪਾਰ ਵਿੰਗ, ਹਰੀਸ਼ ਮਿੱਤਲ, ਸੁਨੀਤਾ ਗਰਗ ਕੌਂਸਲਰ, ਭੂਸ਼ਣ ਮਿੱਤਲ ਸੀਨੀ: ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਇੰ: ਗੁਰਸ਼ੇਰ ਸਿੰਘ ਬਰਾੜ, ਸੁਖਜਿੰਦਰ ਸਿੰਘ ਬਾਦੀ ਟਰੈਫਿਕ ਇੰਚਾਰਜ ਕੋਟਕਪੂਰਾ, ਜਸਵਿੰਦਰ ਕੌਰ, ਪ੍ਰਦੀਪ ਜੈਤੋ, ਕ੍ਰਿਸ਼ਨ ਸ਼ਰਮਾ, ਮਨੋਹਰ ਲਾਲ ਰੇਗਰ, ਅਨੰਤ ਸਿੰਘ, ਪੱਪੂ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਤੇ ਆਹੁਦੇਦਾਰ ਸ਼ਾਮਲ ਸਨ ।


Post a Comment