ਮਾਨਸਾ 4ਮਾਰਚ ( ਸਫਲਸੋਚ) ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਇਸ ਦੇ ਵਰਕਰਾਂ ਨੂੰ ਢਹਿੰਦੀ ਕਲਾਂ ਵਲ ਪੱਕਣ ਦਾ ਇਰਾਦਾ ਰੱਖਣ ਵਾਲੇ ਅਕਾਲੀਆ ਨੂੰ ਲੋਕ ਸਭਾ ਚੋਣਾਂ ਦੌਰਾਨ ਖੁਦ ਹੀ ਮੂੰਹ ਦੀ ਖਾਣੀ ਪਵੇਗੀ । ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਕੋਟੜਾ ਕਲਾਂ ਵਿਖੇ ਜ਼ਿਲ•ਾ ਯੂਥ ਕਾਂਗਰਸ ਕਮੇਟੀ ਮਾਨਸਾ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਵਕੀਲ ਨੇ ਅੱਗ ਕਿਹਾ ਕਿ ਪੰਜਾਬ ਦੀ ਜਨਤਾ ਵਲੋ ਅਕਾਲੀ ਦਲ ਤੇ ਭਾਜਪਾ ਵਲੋ ਸੂਬੇ ਅੰਦਰ ਮਚਾਈ ਗਈ ਹਨੇਰ ਗਰਦੀ ਤੇ ਲੁੱਟ ਖਸੁੱਟ ਦਾ ਹਿਸਾਬ ਲੈਦਿਆ ,2014ਦੀਆਂ ਲੋਕ ਸਭਾ ਚੋਣਾ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਪੂਰੀ ਤਰ•ਾਂ ਨਕਾਰ ਦਿੱਤਾ ਜਾਵੇਗਾ। ਉਹਨਾ ਅੱਗੇ ਕਿਹਾ ਕਿ ਸਮੁੱਚੇ ਮਾਨਸਾ ਖੇਤਰ ਵਿੱਚ ਕਾਂਗਰਸ ਪਾਰਟੀ ਦੀ ਵਧੇਰੇ ਮਜਬੂਤੀ ਲਈ ਘਰ ਘਰ ਪਹੁੰਚ ਕਰਕੇ ਪਾਰਟੀ ਦੀਆ ਲੋਕ ਹਿੱਤੂ ਨੀਤੀਆ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਨਾਲ ਹੀ ਅਕਾਲੀ ਦਲ ਦੀਆਂ ਰਾਜਨੀਤਿਕ ਤੇ ਪੁਲਿਰੀਆ ਜ਼ਿਆਦਤੀਆਂ ਖਿਲਾਫ ਯੂਥ ਕਾਂਗਰਸ ਵਲੋ ਵਿਆਪਕ ਮੁਹਿੰਮ ਛੇੜੀ ਜਾਵੇਗੀ। ਇਸ ਸਮੇ ਪ੍ਰਮੁੱਖਤਾ ਨਾਲ ਬਬਲਜੀਤ ਸਿੰਘ ਖਿਆਲਾ, ਰਵੀ ਰੁਪਾਲ ਵਕੀਲ ਪ੍ਰਧਾਨ ਯੂਥ ਕਾਂਗਰਸ ਮਾਨਸਾ, ਲਖਵੀਰ ਸਿੰਘ, ਹਰਵਿੰਦਰ ਸਿੰਘ, ਜਗਰਾਜ ਸਿੰਘ ਨੰਗਲ , ਸਰਬਜੀਤ ਭੀਮਾ, ਸੁਖਜੀ ਸਿੰਘ, ਗੁਰਕੀਰਤ ਸਿੰਘ, ਹਰਦੇਵ ਸਿੰਘ, ਸੋਨੂੰ ਨੰਗਲ, ਮਲਦੀਪ ਸਿੰਘ, ਬੁਟਾ ਸਿੰਘ, ਬਲਜਿੰਦਰ ਸਿੰਘ, ਜਗਦੀਸ ਸਿੰਘ, ਜ਼ਸ਼ਨ ਚਹਿਲ, ਦਲਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜਰ ਸਨ।
Post a Comment