ਸਕੂਲੀ ਬੱਚਿਆ ਟੈਂਪੂ ਅਤੇ ਬਲੈਰੋ ਗੱਡੀ ਵਿੱਚ ਟੱਕਰ ਹੋਣ ਨਾਲ ਚਾਰ ਬੱਚਿਆ ਸਮੇਤ ਸੱਤ ਜਖਮੀ

Tuesday, March 05, 20130 comments


ਨਾਭਾ 5 ਮਾਰਚ ( ਜਸਬੀਰ ਸਿੰਘ ਸੇਠੀ )-ਪੰਜਾਬ ਵਿੱਚ ਸਕੂਲੀ ਬੱਚਿਆ ਤੇ ਅੱਜ ਦੀ ਸਵੇਰ ਕਾਫੀ ਭਾਰੀ ਰਹੀ ਜਿਥੇ ਜ¦ਧਰ ਵਿਖੇ ਸੜਕ ਹਾਦਸੇ ਵਿੱਚ ਸਕੂਲੀ ਬੱਚਿਆਂ ਦੀਆਂ ਕੀਮਤੀ ਜਾਨ•ਾਂ ਗਈਆਂ ਉਥੇ ਦੂਜੇ ਪਾਸੇ ਨਾਭਾ ਸ਼ਹਿਰ ਵਿੱਖੇ ਵੀ ਇੱਕ ਹਾਦਸੇ ਵਿੱਚ ਚਾਰ ਸਕੂਲੀ ਬੱਚਿਆ ਸਮੇਤ 7ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਾਭਾ ਥੂਹੀ ਰੋਡ ਵਿਖੇ ਇੱਕ ਸਕੂਲ ਨੂੰ ਜਾ ਰਹੇ ਇੱਕ ਟੈਂਪੂ ਨੂੰ ਸਾਹਮਣੇ ਤੋ ਆ ਰਹੀ ਬਲੈਰੋ ਕੈਂਪਰ ਗੱਡੀ ਨੂੰ ਚਲਾ ਰਹੇ ਸ਼ਰਾਬੀ ਡਰਾਇਵਰ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਸਕੂਲੀ ਬੱਚਿਆ ਨੂੰ ਲੈਕੇ ਜਾ ਰਿਹਾ ਟੈਂਪੂ ਅਤੇ ਬਲੈਰੋ ਗੱਡੀ ਖਤਾਨਾਂ ਵਿੱਚ ਜਾ ਡਿੱਗੀ , ਜਿਸ ਵਿੱਚ ਇੱਕ ਬੱਚੇ ਦੀ ਲੱਤ ਟੁੱਟ ਗਈ ਅਤੇ ਬਾਕੀ ਬੱਚਿਆਂ ਦੇ ਮਾਮੂਲੀ ਸੱਟਾ ਲੱਗੀਆਂ ਹਨ ਅਤੇ ਨਾਲ ਹੀ ਇੱਕ ਸਾਇਕਲ ਸਵਾਰ ਇਨ•ਾਂ ਦੀ ਚਪੇਟ ਵਿੱਚ ਆ ਗਿਆ ਜਿਸਨੂੰ ਵੀ ਤੁਰੰਤ ਲੋਕਾਂ ਵੱਲੋਂ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ।  ਜਿਕਰਯੋਗ ਹੈ ਕਿ ਜਖਮੀ ਹੌਏ ਵਿਦਿਆਰਥੀਆਂ ਵਿਚੋਂ ਅਨਮੋਲ ਦੀਪ ਸਿੰਘ ਪੁੱਤਰ ਗੁਰਦੀਪ ਸਿੰਘ, ਭੁਪਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਰਾਜਵੀਰ ਕੌਰ ਪੁੱਤਰੀ ਲਖਵੀਰ ਸਿੰਘ ਜੋ ਕਿ ਆਪਣੇ ਪਿੰਡ ਧਾਰੌਂਕੀ ਤੋਂ ਦੀਪ ਫਾਊਂਡੇਸ਼ਨ ਸਕੂਲ ਪਟਿਆਲਾ ਗੇਟ ਜਾ ਰਹੇ ਸਨ ਅਤੇ ਇੱਕ ਹੋਰ ਬੱਚਾ ਜਸ਼ਨਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਥੂਹੀ ਦਯਾਨੰਦ ਸਕੂਲ ਦਾ ਵਿਦਿਆਰਥੀ ਸੀ ਜਿਸਦੀ ਲੱਤ ਟੁੱਟ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਖਮੀ ਬੱਚੇ ਜਸ਼ਨਵੀਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਸੜਕੀ ਹਾਦਸਾ ਇੰਨਾਂ ਭਿਆਨਕ ਸੀ ਕਿ ਕੋਈ ਵੀ ਵੱਡੀ ਘਟਨਾਂ ਵਾਪਰ ਸਕਦੀ ਸੀ ਉਨ•ਾਂ ਕਿਹਾ ਕਿ ਸਰਾਬੀ ਡਰਾਇਵਰ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਉਨ•ਾਂ ਕਿਹਾ ਕਿ ਸਾਡੇ ਬੱਚੇ ਦੀ ਲੱਤ ਤੇ ਫ੍ਰੈਕਚਰ ਹੋ ਗਿਆ ਹੈ ਅਤੇ ਗੰਭੀਰ ਸੱਟਾ ਵੀ ਲੱਗੀਆਂ ਹਨ।  ਉਧਰ ਦੂਜੇ ਪਾਸੇ ਪੁਲਿਸ ਵੱਲੋਂ ਬਲੈਰੋ ਗੱਡੀ ਦੇ ਡਰਾਇਵਰ ਨੂੰ ਇਸ ਲਈ ਗ੍ਰਿਫਤਾਰ ਨਹੀਂ ਕਰ ਸਕੀ ਕਿਉਂਕਿ ਇਸ ਹਾਦਸੇ ਵਿੱਚ ਉਹ ਵੀ ਜਖਮੀ ਹੋ ਗਿਆ ਸੀ ਜੋਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਇਸ ਸਬੰਧੀ ਡੀ.ਐਸ.ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਕਥਿਤ ਦੋਸ਼ੀ ਬਲੈਰੋ ਗੱਡੀ ਦੇ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੇ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾਂ ਦੇ ਨਾਲ-ਨਾਲ ਨਾਭਾ ਭਵਾਨੀਗੜ ਰੋਡ ਤੇ ਵੀ ਹੋਏ ਸੜਕੀ ਹਾਦਸੇ ਕਾਰਨ ਹਸਪਤਾਲ ਵਿੱਚ ਹਫੜਾ ਤਫੜੀ ਮਚ ਗਈ ਜਿਨ•ਾਂ ਨੂੰ ਸੰਭਾਲਣ ਲਈ ਨਾਭਾ ਹਸਪਤਾਲ ਦੇ ਡਾ.ਅ੍ਰਮਿਤਪਾਲ ਕੌਰ, ਡਾ.ਸੰਜੇ ਗੋਇਲ, ਡਾ.ਦਲਬੀਰ ਕੌਰ, ਡਾ.ਆਰ.ਕੇ.ਬਾਂਗਾ ਅਤੇ ਫਾਰਮਾਸ਼ਿਸਟ ਭਾਰਤ ਭੂਸ਼ਣ ਦੀ ਟੀਮ ਵੱਲੋਂ ਸਖਤ ਮਿਹਨਤ ਕੀਤੀ ਗਈ।


ਨਾਭਾ ਥੂਹੀ ਰੋਡ ਵਿਖੇ ਵਾਪਰੇ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ ਸਕੂਲੀ ਬੱਚਿਆ ਦਾ ਟੈਂਪੂ ਅਤੇ ਬਲੈਰੋ ਗੱਡੀ ਦੀ ਤਸਵੀਰ।
ਹਾਦਸੇ ਵਿੱਚ ਜਖਮੀ ਹੋਏ ਬੱਚੇ। ਫੋਟੋਆਂ 5 ਸੇਠੀ 06,07

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger