ਸ਼ਾਹਕੋਟ, 1 ਮਾਰਚ (ਸਚਦੇਵਾ) ਬੀਤੀ ਰਾਤ ਨਜ਼ਦੀਕੀ ਪਿੰਡ ਹਾਜੀਪੁਰ ਸਲੈਚਾ ਵਿਖੇ ਚੋਰਾਂ ਨੇ ਇੱਕ ਆਟੋ ਰਿਪੇਅਰ ਦੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ ‘ਚ ਪਿਆ ਹਜ਼ਾਰਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ । ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਸੋਢੀ ਪੁੱਤਰ ਗੁਰਮੇਲ ਸਿੰਘ ਵਾਸੀ ਹਾਜੀਪੁਰ ਸਲੈਚਾ (ਸ਼ਾਹਕੋਟ) ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਬਾਹਰਵਾਰ ਸੋਢੀ ਆਟੋ ਰਿਪੇਅਰ ਦੀ ਦੁਕਾਨ ਕਰਦਾ ਹੈ । ਉਸ ਨੇ ਦੱਸਿਆ ਕਿ ਮੈਂ ਰੋਜ਼ਾਨਾਂ ਦੀ ਤਰ•ਾਂ ਬੀਤੀ ਰਾਤ 9 ਵਜੇਂ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ । ਦੇਰ ਰਾਤ ਕਰੀਬ 12:30 ਵਜੇ 5-6 ਚੋਰ ਦੁਕਾਨ ਦੇ ਪਿੱਛਲੇ ਪਾਸਿਓ ਦੁਕਾਨ ਦੀ ਛੱਤ ਉੱਪਰ ਚੜ•ੇ ਅਤੇ ਮੇਰੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ ਵਿੱਚ ਦਾਖਲ ਹੋ ਗਏ । ਚੋਰਾਂ ਨੇ ਦੁਕਾਨ ਵਿੱਚ ਪਿਆ ਇੰਨਵਰਟਰ, ਡਰਿਲ, ਮੋਟਰਸਾਇਕਲਾਂ ਦੇ ਹੈਂਡ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ । ਜਦ ਉਹ ਦੁਕਾਨ ‘ਚ ਪਿਆ ਟੀ.ਵੀ ਚੁੱਕਣ ਲੱਗੇ ਤਾਂ ਟੀ.ਵੀ ਟੁੱਟ ਗਿਆ, ਜਿਸ ਕਾਰਣ ਦੁਕਾਨ ਦੇ ਨੇੜੇ ਹੀ ਗੁਆਢੀਆਂ ਨੇ ਅਵਾਜ਼ ਸੁਣ ਕੇ ਦੇਖਿਆ ਕਿ ਚੋਰ ਦੁਕਾਨ ਤੋਂ ਸਮਾਨ ਚੋਰੀ ਕਰ ਰਹੇ ਸਨ, ਜਦ ਉਨ•ਾਂ ਰੌਲਾ ਪਾਇਆ ਤਾਂ ਚੋਰ ਭੱਜ ਗਏ ਅਤੇ ਜਾਂਦੇ ਹੋਏ ਇੰਨਵਰਟਰ, ਡਰਿਲ ਛੱਡ ਗਏ । ਇਸ ਬਾਰੇ ਗੁਆਢੀਆਂ ਨੇ ਫੋਨ ‘ਤੇ ਮੈਨੂੰ ਸੂਚਿਤ ਕੀਤਾ ਤਾਂ ਮੈਂ ਮੌਕੇ ‘ਤੇ ਆ ਕੇ ਦੁਕਾਨ ਖੋਲ•ੀ । ਦੁਕਾਨ ਦੇ ਅੰਦਰੋਂ ਇੱਕ ਮੋਬਾਇਲ ਫੋਨ ਮਿਲਿਆ, ਜੋ ਕਿ ਚੋਰਾਂ ਦਾ ਡਿੱਗ ਗਿਆ ਸੀ । ਉਸ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ।
ਪਿੰਡ ਹਾਜੀਪੁਰ ਸਲੈਚਾ (ਸ਼ਾਹਕੋਟ) ਵਿਖੇ ਚੋਰਾ ਵੱਲੋਂ ਪਾੜੀ ਗਈ ਛੱਤ ਦਿਖਾਉਦਾ ਮਾਲਕ ਕੁਲਵਿੰਦਰ ਸਿੰਘ । ਨਾਲ ਚੋਰਾਂ ਵੱਲੋਂ ਦੁਕਾਨ ‘ਚ ਖਿਲਾਰਿਆਂ ਗਿਆ ਸਮਾਨ ਅਤੇ ਟੁੱਟਾਂ ਹੋਇਆ ਟੀ.ਵੀ ।


Post a Comment