ਨਾਭਾ 5 ਮਾਰਚ ( ਜਸਬੀਰ ਸਿੰਘ ਸੇਠੀ )-ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਭਵਨ ਵਿਖੇ ਲਾਇਨਜ਼ ਕਲੱਬ ਨਾਭਾ ਦੀ ਇੱਕ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਗੁਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਆਉਣ ਵਾਲੇ ਵਿੱਤੀ ਵਰੇ• ਲਈ ਪ੍ਰਧਾਨ ਚੁਣਿਆ ਗਿਆ। ਗੁਰਮੀਤ ਸਿੰਘ ਜੋ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਹਨ ਲਾਇਨਜ਼ ਕਲੱਬ ਨਾਭਾ ਦੇ ਦੋ ਵਾਰ ਸਕੱਤਰ ਅਤੇ ਇੱਕ ਵਾਰ ਖਜਾਨਚੀ ਵੀ ਰਹਿ ਚੁੱਕੇ ਹਨ। ਕਲੱਬ ਮੈਂਬਰਾਂ ਵੱਲੋਂ ਗੁਰਮੀਤ ਸਿੰਘ ਨੂੰ ਉਨ•ਾਂ ਦੀਆਂ ਸਮਾਜਸੇਵੀ ਸੇਵਾਂਵਾ ਨੂੰ ਵੇਖਦੇ ਹੋਏ ਇਸ ਵਾਰ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ ਅਤੇ ਉਨ•ਾਂ ਨੂੰ ਬਾਕੀ ਅਹੁੱਦੇਦਾਰ ਚੁਣਨ ਦੇ ਅਧਿਕਾਰ ਦੇ ਦਿੱਤੇ ਗਏ।
ਲਾਇਨਜ਼ ਕਲੱਬ ਨਾਭਾ ਦੇ ਨਵੇਂ ਬਣੇ ਪ੍ਰਧਾਨ ਗੁਰਮੀਤ ਸਿੰਘ ਦੀ ਤਸਵੀਰ। 5 ਸੇਠੀ 03

Post a Comment