ਭਦੌੜ/ਸ਼ਹਿਣਾ 24 ਮਾਰਚ (ਸਾਹਿਬ ਸੰਧੂ) ਪਿੰਡ ਭੋਤਨਾ ਵਿਖੇ ਇੱਕ ਵਿਅਕਤੀ ਵੱਲੋਂ ਭਦੌੜ ਦੀ ਨਾਇਬ ਤਹਿਸੀਲਦਾਰ ਮੈਡਮ ਜਸਪਾਲ ਕੌਰ ਨਾਲ ਬਦਸਲੂਕੀ ਕਰਨ ਧਮਕੀਆਂ ਦੇਣ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਤਹਿਤ ਥਾਣਾ ਟੱਲੇਵਾਲ ਵਿਖੇ ਮਾਮਲਾ ਦਰਜ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੋਤਨਾ ਦੇ ਇੱਕ ਵਿਅਕਤੀ ਨੇ ਕਿਸੇ ਰਜ਼ਿਸਟਰੀ ਸਬੰਧੀ ਇੱਕ ਅਸ਼ਟਾਮ ਘੱਟ ਲਗਾਇਆ ਸੀ ਤੇ ਭਦੌੜ ਦੀ ਨਾਇਬ ਤਹਿਸੀਲਦਾਰ ਮੈਡਮ ਜਸਪਾਲ ਕੌਰ ਜੋ ਕਿ ਪਿੰਡ ਭੋਤਨਾ ਵਿਖੇ ਸੁਖਦੇਵ ਸਿੰਘ ਦੇ ਘਰ ਉਕਤ ਅਸ਼ਟਾਮ ਦੀ ਬਣਦੀ ਫੀਸ ਦੀ ਰਿਕਵਰੀ ਕਰਨ ਗਈ ਸੀ ਤਾਂ ਉਕਤ ਵਿਅਕਤੀ ਆਪਣੇ ਘਰ ਹਾਜ਼ਿਰ ਨਹੀ ਸੀ ਤੇ ਉਸ ਦਾ ਇੱਕ ਗੁਆਂਢੀ ਰਣਯੋਧ ਸਿੰਘ ਨੇ ਉਕਤ ਤਹਿਸੀਲਦਾਰ ਨਾਲ ਕਿਸੇ ਗੱਲੋਂ ਤਕਰਾਰ ਹੋ ਗਿਆ ਤੇ ਉਸ ਨੇ ਤਹਿਸੀਲਦਾਰ ਦੀ ਗੱਡੀ ਘੇਰ ਉਸ ਨੂੰ ਧਮਕੀਆਂ, ਗਾਲਾਂ ਕੱਡੀਆਂ ਜਿਸ ਤੇ ਨਾਇਬ ਤਹਿਸੀਲਦਾਰ ਵੱਲੋਂ ਥਾਣਾ ਟੱਲੇਵਾਲ ਵਿਖੇ ਆਪਣੀ ਸਕਾਇਤ ਦਰਜ਼ ਕਰਵਾਈ ਗਈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਅਧਿਕਾਰੀ ਨਛੱਤਰਪਾਲ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁੱਕਦਮਾ ਨੰ 15 ਅਧੀਨ ਧਾਰਾ 186/341/355/506 ਤਹਿਤ ਦਰਜ਼ ਕਰ ਲਿਆ ਤੇ ਇਸ ਦੀ ਜਾਂਚ ਜ਼ਾਰੀ ਹੈ।

Post a Comment