ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਥਾਣੇ ਅੱਗੇ ਧਰਨਾ ਲਾਇਆ

Friday, March 01, 20130 comments


 ਸਰਦੂਲਗੜ੍ਹ 1 ਮਾਰਚ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਗੁਵਾਡੀ ਰਾਜ ਹਰਿਆਣਾ ਦੇ ਮਨਦੀਪ ਸ਼ਰਮਾ ਦੀ ਭੇਦ ਭਰੀ ਹਾਲਤ 'ਚ ਨਹਿਰ ਵਿੱਚੋ ਲਾਸ਼ ਮਿਲੀ। ਜਿਸ ਦੀ ਇਤਲਾਹ ਥਾਣਾ ਰੋੜੀ ਵਿਖੇ ਕਰ ਦਿੱਤੀ ਗਈ ਸੀ। ਪਰ ਹਰਿਆਣਾ ਪੁਲਿਸ ਲੱਗਭਗ 24-25 ਦਿਨ ਬੀਤ ਜਾਣ ਤੇ ਵੀ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਦਿਖਾਈ ਦੇ ਰਹੀ ਹੈ। ਮ੍ਰਿਤਕ ਦੇ ਵਾਰਸਾ ਅਤੇ ਇਲਾਕਾ ਨਿਵਾਸੀਆ ਨੇ ਅੱਜ ਥਾਣਾ ਰੋੜੀ ਅੱਗੇ ਧਰਨਾ ਲਾ ਕੇ ਪੁਲਿਸ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਦੋਸ਼ੀਆ ਨੂੰ ਕਾਬੂ ਕਰਨ ਦੀ ਮੰਗ ਕੀਤੀ। ਇੱਕਤਰ ਜਾਣਕਾਰੀ ਅਨੁਸਾਰ ਪਿੰਡ ਅਲੀਕਾ(ਸਰਸਾ) ਦੇ ਮਨਦੀਪ ਉਰਫ ਬੱਬੂ (20) ਪੁੱਤਰ ਗੁਰਮੇਲ ਚੰਦ ਸਰਮਾ ਆਪਣੇ ਹੀ ਪਿੱਡ ਪ੍ਰਾਈਵੇਟ ਡਾਂਕਟਰ ਕੋਲ ਕੰਮ ਕਰਦਾ ਸੀ । ਜੋ ਭੇਤਭਰੀ ਹਾਲਤ ਨਾਲ ਦੁਕਾਨ ਤੋ ਚੱਲੇ ਗਿਆ, ਉਕਤ ਦੇਰ ਰਾਤ ਤੱਕ ਨਾ ਆਉਣ ਤੇ ਉਕਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਅਲੀਕਾ ਦੇ ਸਰਪੰਚ ਸਤਪਾਲ ਨੇ ਪੱਤਰਕਾਰਾ ਨੂੰ ਦੱਸਿਆ ਉਨ੍ਹਾਂ ਨੂੰ ਦੂਸਰੇ ਦਿਨ ਉਕਤ ਦੀ ਲਾਸ਼ ਬੱਪਾ ਕੋਲ ਨਹਿਰ ਵਿੱਚ ਹੋਣ ਦੀ ਸੂਚਣਾ ਮਿਲੀ। ਉਕਤ ਦੇ ਸਿਰ ਵਿੱਚ ਸੱਟ ਦੇ ਨਿਸਾਨ ਸਨ। ਜਿਸ ਦੀ ਇਤਲਾਹ 4 ਫਰਵਰੀ ਨੂੰ ਥਾਣਾ ਰੌੜੀ ਵਿਖੇ ਕਰ ਦਿੱਤੀ ਸੀ।ਉਨ੍ਹਾਂ ਕਿਹਾ ਉਨ੍ਹਾਂ ਦਾ ਲੜਕਾ ਮਾਰਿਆ ਗਿਆ ਹੈ। ਪਰ ਪੁਲਿਸ ਲੱਗਭਗ 24-25 ਦਿਨ ਬੀਤ ਜਾਣ ਤੇ ਵੀ ਦੋਸੀਆ ਨੂੰ ਗ੍ਰਿਫਦਾਰ ਕਰਨ ਵਿੱਚ ਨਾ-ਕਾਮ ਦਿਖਾਈ ਦੇ ਰਹੀ ਹੈ। ਪੁਲਿਸ ਦੀ ਇਸ ਢਿੱਲੀ ਕਾਰਗੁਜਾਰੀ ਤੇ ਅੱਜ ਥਾਣੇ ਅੱਗੇ ਧਰਨਾ ਲਾ ਕੇ ਨਾਹਰੇਬਾਜੀ ਕੀਤੀ। ਉਨ੍ਹਾ ਮੰਗ ਕੀਤੀ ਜੇ ਪੁਲਿਸ ਨੇ ਦੋਸ਼ੀਆ ਨੂੰ ਜਲਦੀ ਗ੍ਰਿਫਦਾਰ ਨਾ ਕੀਤਾ, ਤਾ ਸਹਿਰ ਵਿੱਚ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਲੱਖਾ ਸਿੰਘ ਗੁਰਦੁਵਾਰਾ ਪ੍ਰਬੰਧਕ ਕਮੇਟੀ ਅਲੀਕੇ, ਜਸਪਾਲ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਮਹੇਸ ਮਹਿਤਾ, ਗਰੋਵਰ ਪੰਚ, ਸਾਮਲਾਲ ਨੰਬਰਦਾਰ, ਸਮਾਰਾ ਸਿੰਘ ਪੰਚ ਆਦਿ ਹਾਜਿਰ ਸਨ।ਜਦੋ ਥਾਣਾ ਰੋੜੀ ਦੇ ਮੁੱਖ ਇੰਚਾਰਜ ਐਸ.ਐਚ.ੳ. ਦਲੀਪ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਦੱਸਿਆ ਮ੍ਰਿਤਕ ਮਨਦੀਪ ਸਰਮਾ ਦੇ ਸਰੀਰ ਉੱਪਰ ਕੋਈ ਸੱਟ ਦਾ ਨਿਸ਼ਾਨ ਨਹੀ ਸੀ। ਮ੍ਰਿਤਕ ਦੇ ਸਰੀਰ ਦਾ ਪੋਸਟਮਾਰਟਮ ਕਰਵੲ ਕੇ ਰਿਪੋਰਟ ਭੇਜੀ ਗਈ ਹੈ। ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ, ਉਕਤ ਨੂੰ ਕਿਸੇ ਨੇ ਮਾਰਿਆ ਹੈ ਜਾ ਉਸ ਨੇ ਖੁਦਕਸੀ ਕੀਤੀ ਹੈ। ਉਨ੍ਹਾਂ ਕਿਹਾ ਪੁਲਿਸ ਮ੍ਰਿਤਕ ਦੇ ਫੋਨਾ ਤੇ ਕੀਤੇ ਅਤੇ ਆਏ ਫੋਨ ਨੰਬਰਾ ਤਹਿਤ ਉਕਤਾ ਨੂੰ ਬੁਲਾ ਕੇ ਪੁੱਛਗਿੱਛ ਕਰ ਰਹੀ ਹੈ। ਹੁਣ ਤੱਕ ਕੋਈ ਵੀ ਦੋਸ਼ੀ ਨਹੀ ਪਾਇਆ ਗਿਆ। ਪੁਲਿਸ ਜਲਦੀ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਸਲਾਖਾ ਮਗਰ ਢੱਕ ਦੇਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger