ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਜਿਲ•ਾ ਸਾਇੰਸ ਸੁਪਰਵਾਈਜਰ ਪ੍ਰਭਸਿਮਰਨ ਕੌਰ ਦੀ ਸਰਪ੍ਰਸਤੀ ਹੇਠ ਸਰਕਾਰੀ ਮਿਡਲ ਸਕੂਲ ਤੂੰਗਾਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਐਸ.ਐਸ. ਮਾਸਟਰ ਸੁਦੇਸ਼ ਕੁਮਾਰ ਨਾਭਾ ਅਤੇ ਹਰਦੇਵ ਸਿੰਘ ਨੇ ਬ¤ਚਿਆਂ ਨੂੰ ਭਾਰਤ ਦੇ ਪ੍ਰਸਿ¤ਧ ਵਿਗਿਆਨੀ ਸੀ.ਵੀ. ਰਮਨ ਦੇ ਜੀਵਨ ਅਤੇ ਉਨ•ਾਂ ਦੁਆਰਾ ਕੀਤੀ ਗਈ ਚਰਚਿਤ ਖੋਜ ਰਮਨ ਪ੍ਰਭਾਵ ਬਾਰੇ ਦ¤ਸਦਿਆਂ ਕਿਹਾ ਕਿ ਉਨ•ਾਂ ਨੂੰ ਸਾਰੇ ਵਹਿਮ ਭਰਮ ਛ¤ਡ ਕੇ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਇਹੋ ਹੀ ਸੀ.ਵੀ. ਰਮਨ ਨੂੰ ਦਿ¤ਤੀ ਗਈ ਸ¤ਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਬ¤ਚਿਆਂ ਦੇ ਸਲੋਗਨ ਰਾਈਟਿੰਗ ਮੁਕਾਬਲੇ ਆਯੋਜਿਤ ਕੀਤੇ ਗਏ ਜਿਨ•ਾਂ ਵਿ¤ਚ ਮਨਦੀਪ ਕੌਰ (ਸ¤ਤਵੀਂ) ਨੇ ਪਹਿਲਾ ਸਥਾਨ, ਸੁਨੀਲ ਖਾਂ (ਸ¤ਤਵੀਂ) ਨੇ ਦੂਜਾ ਸਥਾਨ ਅਤੇ ਦੀਪਇੰਦਰ ਕੌਰ (ਅ¤ਠਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ ਜਦ ਕਿ ਗੁਰਚਰਨ ਸਿੰਘ ਅਤੇ ਹਰਮਨਦੀਪ ਕੌਰ ਨੇ ਹੌਸਲਾ ਅਫਜਾਈ ਇਨਾਮ ਹਾਸਲ ਕੀਤੇ। ਜੇਤੂ ਬ¤ਚਿਆਂ ਨੂੰ ਇੰਚਾਰਜ ਮੈਡਮ ਹਰਪ੍ਰੀਤ ਕੌਰ, ਮੈਡਮ ਗੁਲਸ਼ਨ ਅਨਸਾਰੀ, ਹਰਦੇਵ ਸਿੰਘ, ਸੁਦੇਸ਼ ਕੁਮਾਰ ਨਾਭਾ, ਮੈਡਮ ਅਨੁਰਾਧਾ ਅਤੇ ਸਕੂਲ ਕਮੇਟੀ ਮੈਂਬਰ ਰਘਵੀਰ ਸਿੰਘ ਵ¤ਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ।
: ਤੂੰਗਾਂ ਸਕੂਲ ਵਿਖੇ ਵਿਗਿਆਨ ਦਿਵਸ ਦੇ ਸਮਾਗਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਇਆ ਸਕੂਲ ਸਟਾਫ।


Post a Comment