ਲੁਧਿਆਣਾ, 1 ਮਾਰਚ ( ਸਤਪਾਲ ਸੋਨੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੋਕਲ ਬਾਡੀ ਸੈਲ ਦੇ ਵਾਈਸ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਹੌਜਰੀ ਗਾਰਮੇਂਟ ਤੋਂ ਸੈਂਟਰਲ ਐਕਸਾਈਜ ਡਿਊਟੀ ਹਟਾਉਣ ਵਿੱਚ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵਲੋਂ ਦਿੱਤੇ ਅਹਿਮ ਯੋਗਦਾਨ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਤਿਵਾੜੀ ਦੇ ਉਦਮਾਂ ਸਦਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਹੌਜਰੀ ਉਦਯੋਗ ਤੋਂ ਐਕਸਾਈਜ ਡਿਊਟੀ ਹਟਾਕੇ ਮੰਦੀ ਦੀ ਮਾਰ ਝੱਲ ਰਹੀਆਂ ਲੁਧਿਆਣਾ ਦੀਆਂ 14 ਹਜਾਰ ਹੌਜਰੀ ਇਕਾਈਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ•ਾਂ ਕਿਹਾ ਕਿ ਹੌਜਰੀ ਉਦਯੋਗ ਤੋਂ 12.5 ਫੀਸਦੀ ਕੇਂਦਰੀ ਆਬਕਾਰੀ ਡਿਊਟੀ ਹਟਾਉਣ ਨਾਲ ਜਿਥੇ ਹੌਜਰੀ ਉਦਯੋਗ ਨੂੰ ਰਾਹਤ ਹਾਸਲ ਹੋਈ ਹੈ ਉਥੇ ਖਪਤਕਾਰਾਂ ਨੂੰ ਲੁਧਿਆਣਾ ਵਿੱਚ ਤਿਆਰ ਹੋਈਆਂ ਹੌਜਰੀ ਦੀਆਂ ਵਸਤੁਆਂ ਦੀ ਖਰੀਦ ਤੇ ਲਾਭ ਮਿਲੇਗਾ। ਮੰਡ ਨੇ ਤਿਵਾੜੀ ਵਲੋਂ ਹੌਜਰੀ ਉਦਯੋਗ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਤਿਵਾੜੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਉਨ•ਾਂ ਦਾ ਧੰਨਵਾਦ ਕਰਦੇ ਹੋਏ ਮੰਡ ਨੇ ਕਿਹਾ ਕਿ ਤਿਵਾੜੀ ਲੁਧਿਆਣਾ ਤੋਂ ਪਹਿਲੇ ਮੈਂਬਰ ਪਾਰਲੀਮੈਂਟ ਹਨ ਜਿਨ•ਾਂ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਹੈ। ਜਿਸਦਾ ਮੁੱਲ ਲੁਧਿਆਣਾ ਦੀ ਜਨਤਾ ਤੇ ਉਦਯੋਗਪਤੀ ਆਉਂਦੀਆਂ ਲੋਕਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਹ¤ਕ ਵਿ¤ਚ ਵੋਟਾਂ ਪਾ ਕੇ ਮੋੜਣਗੇ ਤੇ ਤਿਵਾੜੀ ਦਾ ਧੰਨਵਾਦ ਕਰਦੇ ਹੋਏ ਇਕ ਵਾਰ ਫਿਰ ਸਾਲ 2014 ਵਿੱਚ ਅਪਣੇ ਪ੍ਰਤਿਨਿਧਿ ਦੇ ਤੌਰ ਤੇ ਲੋਕਸਭਾ ਵਿੱਚ ਭੇਜਣਗੇ।

Post a Comment