ਮਲਸੀਆਂ, 5 ਮਾਰਚ (ਸਚਦੇਵਾ) ਸ਼ਾਹਕੋਟ-ਮਲਸੀਆਂ ਰੇਲਵੇ ਫਾਟਕ ‘ਤੇ ਮੰਗਲਵਾਰ ਸਵੇਰੇ ਇੱਕ ਤੇਜ਼ ਰਫਤਾਰਾ 14 ਟੈਰੀ ਟਰਾਲਾ ਬੇਕਾਬੂ ਹੋ ਕੇ ਰੇਵਲੇ ਮੁਲਾਜਮਾਂ ਦੇ ਕਵਾਟਰਾਂ ਵਿੱਚ ਜਾ ਵੱਜਾ, ਜਿਸ ਕਾਰਣ ਟਰਾਲਾ ਘੁੰਮ ਕੇ ਸੜਕ ਵਿਚਕਾਰ ਹੋ ਗਿਆ ਅਤੇ ਮੁੱਖ ਮਾਰਗ ‘ਤੋਂ ਲੰਘਣ ਵਾਲੇ ਵਾਹਣਾ ਨੂੰ ਭਾਰੀ ਪ੍ਰੇਸ਼ਾਣੀ ਝੱਲਣੀ ਪਈ । ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਟਰਾਲਾ (ਨੰ: ਆਰ.ਜੇ07-ਜੀ.ਏ-4117) ਜਲੰਧਰ ਤੋਂ ਰਾਜਸਥਾਨ ਜਾ ਰਿਹਾ । ਟਰਾਲੇ ਨੂੰ ਪਰਵਤ ਸਿੰਘ ਪੁੱਤਰ ਪੰਨੇ ਸਿੰਘ ਵਾਸੀ ਦਾਕੀਨਾ ਤਹਿਸੀਲ ਕਿਊਸਰ ਜਿਲ•ਾਂ ਨਾਗੋਰ (ਰਾਜਸਥਾਨ) ਚਲਾ ਰਿਹਾ ਸੀ, ਜਦ ਇਹ ਟਰਾਲਾ ਕਰੀਬ ਸਵੇਰੇ 7 ਵਜੇ ਸ਼ਾਹਕੋਟ-ਮਲਸੀਆਂ ਰੇਵਲੇ ਫਾਟਕ ਦੇ ਨਜਦੀਕ ਪਹੁੰਚਿਆ ਤਾਂ ਸਵੇਰੇ ਪਈ ਸੰਘਣੀ ਧੁੰਦ ਅਤੇ ਟਰਾਲੇ ਦੀ ਰਫਤਾਰ ਤੇਜ਼ ਹੋਣ ਕਾਰਣ, ਟਰਾਲਾ ਰੇਵਲੇ ਫਾਟਕ ਦੇ ਨੇੜੇ ਬਣੇ ਸਪੀਡ ਬਰੇਕਰਾਂ ਤੋਂ ਬੇਕਾਬੂ ਹੋ ਗਿਆ ਅਤੇ ਉੱਛਲ ਕੇ ਸੜਕ ਦੇ ਕਿਨਾਰੇ ਲੱਗੇ ਲੋਹੇ ਦੇ ਗਾਡਰਾਂ ਨੂੰ ਤੋੜਦਾ ਹੋਇਆ ਰੇਵਲੇ ਮੁਲਾਜ਼ਮਾਂ ਦੇ ਕਵਾਟਰਾਂ ‘ਚ ਜਾ ਵੱਜਾ । ਹਾਦਸਾ ਐਨਾ ਜਬਰਦਸਤ ਸੀ ਕਿ ਜੇਕਰ ਮੁੱਖ ਮਾਰਗ ਦੇ ਕਿਨਾਰਿਆਂ ‘ਤੇ ਗਾਰਡਰ ਨਾ ਲੱਗੇ ਹੁੰਦੇ ਤਾਂ ਕਵਾਟਰਾਂ ‘ਚ ਰਹਿ ਰਹੇ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ । ਕਿਉਕਿ ਗਾਡਰਾਂ ਨੇ ਟਰਾਲੇ ਨੂੰ ਕਾਫੀ ਹੱਦ ਤੱਕ ਰੋਕ ਲਿਆ, ਜਿਸ ਕਾਰਣ ਬੇਕਾਬੂ ਟਰਾਲੇ ਦੀ ਰਫਤਾਰ ਘੱਟ ਗਈ । ਟਰਾਲਾ ਵੱਜਣ ਕਾਰਣ ਮੁੱਖ ਮਾਰਗ ‘ਤੇ ਭਾਰੀ ਜਾਮ ਲੱਗ ਗਿਆ । ਜਦ ਇਸ ਬਾਰੇ ਹਾਈਵੇ ਪੈਟਰੋਲੀਅਮ ਦੇ ਮੁਲਾਜਮਾਂ ਅਤੇ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ‘ਤੇ ਹਾਈਵੇ ਪੈਟਰੋਲੀਅਮ ਦੇ ਏ.ਐਸ.ਆਈ ਸਵਿੰਦਰ ਸਿੰਘ ਅਤੇ ਹੈੱਡਕਾਸਟੇਬਲ ਸ਼ਮਸ਼ੇਰ ਸਿੰਘ ਨੇ ਬੜੀ ਹੀ ਸੁਝ-ਬੁਝ ਨਾਲ ਟ੍ਰੈਫਿਕ ਨੂੰ ਨੇੜੇ ਦੇ ਪਿੰਡਾਂ ਰਾਹੀ, ਉਨ•ਾਂ ਦੀ ਮੰਜਿਲ ਵੱਲ ਭੇਜਿਆ । ਕੁੱਝ ਬੱਸਾ ਅਤੇ ਗੱਡੀਆਂ ਦੇ ਚਾਲਕਾਂ ਨੇ ਧੱਕੇ ਨਾਲ ਆਪਣੇ ਵਾਹਣ ਟਰਾਲੇ ਕੋਲ ਦੀ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਜਗ•ਾਂ ਤੰਗ ਹੋਣ ਕਾਰਣ ਕਈ ਵਾਹਣ ਚਾਲਕਾਂ ਨੇ ਆਪਣੇ ਵਾਹਣਾ ਦਾ ਨੁਕਸਾਨ ਵੀ ਕਰਵਾ ਲਿਆ । ਕਾਫੀ ਜਦੋਂ ਜਹਿਦ ਦੇ ਬਾਅਦ ਟਰਾਲੇ ਨੂੰ ਬਾਅਦ ਦੁਪਹਿਰ ਕਰੇਨ ਦੀ ਮਦਦ ਨਾਲ ਮੁੱਖ ਮਾਰਗ ਤੋਂ ਹਟਾਇਆ ਗਿਆ, ਜਿਸ ਕਾਰਣ ਮੁੜ ਮੁੱਖ ਮਾਰਗ ‘ਤੇ ਆਵਾਜਾਈ ਨਿਰਵਿਘਣ ਸ਼ੁਰੂ ਹੋਈ ।
ਸ਼ਾਹਕੋਟ-ਮਲਸੀਆਂ ਮੁੱਖ ਮਾਰਗ ‘ਤੇ ਰੇਵਲੇ ਮੁਲਾਜ਼ਮਾਂ ਦੇ ਕਵਾਟਰਾਂ ਵਿੱਚ ਵੱਜਾ ਬੇਕਾਬੂ ਟਰਾਲਾ । ਨਾਲ ਮੁੱਖ ਮਾਰਗ ‘ਤੇ ਲੱਗੇ ਜਾਮ ਵਿੱਚੋਂ ਵਾਹਣਾ ਨੂੰ ਕੱਢਦੇ ਹਾਈਵੇ ਪੈਟਰੋਲੀਅਮ ਦੇ ਮੁਲਦਜ਼ਮ ਅਤੇ ਜਗ•ਾਂ ਤੰਗ ਹੋਣ ਕਾਰਣ ਧੱਕੇ ਨਾਲ ਬਸ ਕੱਢਣ ਕਾਰਣ ਨੁਕਸਾਨੀ ਬਸ ।


Post a Comment