ਨਾਭਾ 5 ਮਾਰਚ ( ਜਸਬੀਰ ਸਿੰਘ ਸੇਠੀ )-ਨਾਭਾ ਭਵਾਨੀਗੜ ਰੋਡ ਤੇ ਬੀਤੇ ਦਿਨ ਹੋਏ ਦਰਦਨਾਕ ਸੜਕੀ ਹਾਦਸੇ ਵਿੱਚ ਮਾਰੇ ਗਏ ਇੱਕ ਔਰਤ ਅਤੇ ਸਾਢੇ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੇ ਮਾਮਲੇ ਵਿੱਚ ਜਖਮੀ ਹੋਏ ਕਾਰ ਚਾਲਕ ਪਰਮਿੰਦਰ ਸਿੰਘ ਦੇ ਬਿਆਨਾਂ ਤੇ ਅਣ ਪਛਾਤੇ ਟਰਾਲਾ ਡਰਾਇਵਰ ਖਿਲਾਫ ਧਾਰਾ 279, 337,427,304-ਏ ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਅਣਪਛਾਤੇ ਟਰਾਲੇ ਦੀ ਭਾਲ ਜਾਰੀ ਹੈ। ਛੀਂਟਾਵਾਲਾ ਚੌਂਕੀ ਪੁਲਿਸ ਹਲੇ ਤੱਕ ਆਰੌਪੀ ਟਰਾਲਾ ਪਛਾਣਨ ਵਿੱਚ ਸਫਲ ਨਹੀਂ ਹੋ ਸਕੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਭਵਾਨੀਗੜ ਰੋਡ ਤੇ ਸਥਿਤ ਟੋਲ ਟੈਕਸ ਬੈਰੀਅਰ ਤੋਂ ¦ਘੇ ਸਵੇਰ ਸਮੇਂ ਟਰਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਥਾਂ ਤੇ ਐਕਸੀਡੈਂਟ ਹੋਇਆ ਹੈ ਉਸ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਟੋਲ ਟੈਕਸ ਬੈਰੀਅਰ ਹੈ ਜਿਥੋਂ ਰਿਕਾਰਡ ਪ੍ਰਾਪਤ ਪਤਾ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸਵੇਰੇ ਸਮੇਂ ਕਿਹੜਾ ਕਿਹੜਾ ਟਰਾਲਾ ਇਥੋ ਗੁਜਰਿਆ ਸੀ ਅਤੇ ਬਾਅਦ ਵਿੱਚ ਜਾਂਚ ਦੋਰਾਨ ਆਰੌਪੀ ਟਰਾਲੇ ਡਰਾਇਵਰ ਨੂੰ ਫੜਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਟੋਲ ਟੈਕਸ ਬੈਰੀਅਰ ਤੋਂ 6-7 ਟਰਾਲੇ ¦ਘੇ ਸਨ ਜਿਨ•ਾਂ ਦੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਸਬੰਧੀ ਡੀ.ਐਸ.ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਆਰੌਪੀ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Post a Comment