ਸ਼ਾਹਕੋਟ, 5 ਮਾਰਚ (ਸਚਦੇਵਾ) ਬੀਤੀ ਦਿਨੀਂ ਨਕੋਦਰ ਨਜ਼ਦੀਕ ਪਿੰਡ ਗਹੀਰਾ ਵਿਖੇ ਇੱਕ ਨਿੱਜੀ ਸਕੂਲ ਦੀ ਬਸ ਅਤੇ ਟਰੱਕ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 12 ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਦੇ ਬਾਵਜੂਦ ਵੀ ਅਜੇ ਤੱਕ ਤਹਿਸੀਲ ਸ਼ਾਹਕੋਟ ਦੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਚੱਲ ਰਹੀਆਂ ਬੱਸਾਂ ‘ਤੇ ਸਕੂਲ ਪ੍ਰਬੰਧਕਾਂ ਵੱਲੋਂ ਬਸ ਚਾਲਕਾਂ ‘ਤੇ ਬਣਦੇ ਨਿਯਮ ਨਹੀਂ ਲਾਗੂ ਕੀਤੇ ਗਏ । ਮੰਗਲਵਾਰ ਨੂੰ ਦੇਖਿਆ ਗਿਆ ਕਿ ਬਹੁਤ ਸਾਰੀਆਂ ਸਕੂਲੀ ਬੱਸਾਂ ‘ਤੇ ਨਾ ਤਾਂ ਸਕੂਲ ਦਾ ਨਾਮ ਲਿਖਿਆ ਸੀ ਅਤੇ ਨਾ ਹੀ ਬਸ ਚਾਲਕਾਂ ਦੇ ਵਰਦੀਆਂ ਪਾਈਆਂ ਸਨ, ਹੋਰ ਤਾਂ ਹੋਰ ਇਨ•ਾਂ ਸਕੂਲਾਂ ਵਿੱਚ ਚੱਲ ਰਹੀਆਂ ਬੱਸਾਂ ਬਹੁਤ ਹੀ ਕੰਡਮ ਹਾਲਤ ਦੀਆਂ ਹਨ ਅਤੇ ਇਨ•ਾਂ ਬੱਸਾਂ ‘ਚ ਕੁੱਝ ਬੱਸਾਂ ਅਜਿਹੀਆਂ ਵੀ ਹਨ, ਜੋ ਕਿਸੇ ਬਾਹਰੀ ਰਾਜ ਤੋਂ ਸਸਤੇ ਭਾਅ ‘ਚ ਖ੍ਰੀਦੀਆਂ ਹੋਈਆਂ ਜਾਪਦੀਆਂ ਹਨ । ਬੱਸਾਂ ਦੀਆਂ ਅਗਲੀਆਂ ਅਤੇ ਪਿਛਲੀਆਂ ਲਾਈਟਾਂ ‘ਤੇ ਇਸ਼ਾਰੇ ਵੀ ਖਰਾਬ ਅਤੇ ਟੁੱਟੇ ਹੋਏ ਹਨ । ਇਹ ਵੀ ਗੱਲ ਨੋਟ ਕੀਤੀ ਗਈ ਕਿ ਕਿਸੇ ਵੀ ਬਸ ਵਿੱਚ ਚਾਲਕ ਦਾ ਸਹਾਇਕ ਨਹੀਂ ਸੀ ਅਤੇ ਬਸ ਵਿੱਚ ਸਮਰੱਥਾਂ ਤੋਂ ਵੱਧ ਬੱਚੇ ਬਠਾਏ ਹੋਏ ਸਨ । ਜਦ ਇਸ ਬਾਰੇ ਸਕੂਲ ਬਸ ਦੇ ਇੱਕ ਚਾਲਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣਾ ਨਾਮ ਅਤੇ ਸਕੂਲ ਦਾ ਪਤਾ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆਂ ਕਿ ਨਿੱਜੀ ਸਕੂਲਾਂ ਦੇ ਮਾਲਕ ਆਪ ਤਾਂ ਮੋਟੀਆਂ ਕਮਾਈਆਂ ਕਰਦੇ ਹਨ, ਪਰ ਸਾਨੂੰ ਤਨਖਾਹਾਂ ਦੇਣ ਵੇਲੇ ਉਹ ਸਾਡੇ ਨਾਲ ਟਾਲ-ਮਟੋਲ ਦੀ ਨੀਤੀ ਅਪਣਾਉਦੇ ਹਨ । ਉਸ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੱਸਾਂ ਦੀ ਹਾਲਤ ਖਸਤਾ ਹੈ, ਪਰ ਇਸ ਦੀ ਮੁਰੰਮਤ ਲਈ ਪੈਸੇ ਦੇਣਾਂ ਵੀ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਫਰਜ ਹੈ । ਉਸ ਨੇ ਦੱਸਿਆ ਕਿ ਸਕੂਲਾਂ ਵਿੱਚ ਬੱਚੇ ਸਮੇਂ ਸਿਰ ਪਹਚਾਉਣੇ ਪੈਦੇ ਹਨ, ਜੇਕਰ ਅਸੀਂ ਬੱਚੇ ਲੇਟ ਲੈ ਕੇ ਸਕੂਲ ਜਾਂਦੇ ਹਾਂ ਤਾਂ ਸਾਡੀ ਤਨਖਾਹ ਵਿੱਚੋਂ ਪੈਸੇ ਕੱਟ ਦਿੱਤੇ ਜਾਂਦੇ ਹਨ, ਜਦ ਕਿ ਬੱਚੇ ਛੋਟੇ ਹੋਣ ਕਰਕੇ ਜਲਦੀ ਤਿਆਰ ਨਹੀਂ ਹੁੰਦੇ । ਇਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਸਕੂਲੀ ਬੱਚਿਆਂ ਦੀਆਂ ਬੱਸਾਂ ਨਾਲ ਵਾਪਰ ਰਹੇ ਇਨ•ਾਂ ਹਾਦਸਿਆਂ ਲਈ ਸਕੂਲ ਪ੍ਰਸ਼ਾਸ਼ਣ ਵੀ ਪੂਰੀ ਤਰ•ਾਂ ਨਾਲ ਜਿੰਮੇਵਾਰ ਹੁੰਦਾ ਹੈ । ਹੁਣ ਦੇਖਣਾ ਇਹ ਹੈ ਕਿ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੇ ਉਲਟ ਚੱਲਣ ਵਾਲਿਆ ‘ਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਕੁੱਝ ਦਿਨ ਲਈ ਉਨ•ਾਂ ਮਾਸੂਮਾਂ ਨੂੰ ਯਾਦ ਕਰਕੇ ਅਖੀਰ ਫਿਰ ਤੋਂ ਪਰਨਾਲਾ ਉਥੇ ਦਾ ਉਥੇ ਰਹਿਣ ਵਾਲੀ ਕਹਾਵਤ ਹੀ ਸਾਬਤ ਹੋਵੇਗੀ ।
ਨਿਯਮਾਂ ਵਿਰੁੱਧ ਚੱਲਣ ਵਾਲੀਆਂ ਬੱਸਾਂ ਨੂੰ ਕੀਤਾ ਜਾਵੇਗਾਂ ਜਬਤ- ਬੈਨੀਪਾਲ
ਇਸ ਬਾਰੇ ਜਦ ਡੀ.ਐਸ.ਪੀ ਸ਼ਾਹਕੋਟ ਹਰਪ੍ਰੀਤ ਸਿੰਘ ਬੈਨੀਪਾਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਨਿੱਜੀ ਸਕੂਲਾਂ ਦੀਆਂ ਬਹੁਤ ਸਾਰੀਆਂ ਬੱਸਾਂ ਦੀ ਹਾਲਤ ਕੰਡਮ ਹੋਈ ਹੈ, ਜਿਸ ਬਾਰੇ ਮੈਂ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਸਾਰੀ ਗੱਲ ਉਨ•ਾਂ ਦੇ ਧਿਆਨ ਵਿੱਚ ਲਿਆਵਾਗਾਂ ‘ਤੇ ਨਿਯਮਾਂ ਤੋਂ ਪੂਰੀ ਤਰ•ਾਂ ਜਾਣੂ ਕਰਵਾਗਾਂ, ਜੇਕਰ ਫਿਰ ਵੀ ਕਿਸੇ ਨੇ ਅਮਲ ਨਾ ਕੀਤਾ ਤਾਂ ਬੱਸਾਂ ਨੂੰ ਜਬਤ ਕੀਤਾ ਜਾਵੇਗਾਂ ਜਾਂ ਉਨ•ਾਂ ਦੇ ਚਲਾਣ ਕੱਟੇ ਜਾਣਗੇ ।
ਤਹਿਸੀਲ ਸ਼ਾਹਕੋਟ ਦੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਚੱਲ ਰਹੀਆਂ ਸਕੂਲੀ ਬੱਸਾਂ ਜਿਸ ਵਿੱਚ (1 ਅਤੇ 2) ਬਸ ‘ਤੇ ਨਹੀਂ ਲਿਖਿਆ ਸਕੂਲ ਦਾ ਨਾਂ ਅਤੇ ਟੁੱਟੀਆਂ ਹੋਈਆਂ ਲਾਈਟਾਂ ‘ਤੇ ਇਸ਼ਾਰੇ । (3) ਸਕੂਲੀ ਬੱਚਿਆਂ ਨੂੰ ਲਿਆਉਣ ਲਈ ਲਗਾਈ ਬਸ ਜਿਸ ਦੀਆਂ ਲਾਈਟਾਂ ‘ਤੇ ਇਸ਼ਾਰੇ ਟੁੱਟੇ ਹੋਏ ਹਨ ਅਤੇ ਬਸ ਦਾ ਰੰਗ ਚਿੱਟਾਂ ਹੈ ‘ਤੇ ਬਸ ਵੀ ਕਿਸੇ ਬਾਹਰੀ ਰਾਜ ਦੀ ਹੈ ।


Post a Comment