ਸ਼ਾਹਕੋਟ, 5 ਮਾਰਚ (ਸਚਦੇਵਾ) ਭਗਤਾਂ, ਗੁਰੂਆਂ ਅਤੇ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਨੇ ਬਹੁਤ ਹੀ ਮਹਾਨ ਅਤੇ ਪਵਿੱਤਰ ਰੂਹਾਂ ਨੂੰ ਜਨਮ ਦਿੱਤਾ, ਜਿਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਗਲਤ ਤੋ ਸਹੀ ਰਸਤੇ ਪਾ ਕੇ ਪਰਮ ਪਿਤਾ ਪ੍ਰਮਾਤਮਾਂ ਦੇ ਚਰਨੀ ਲਾਇਆ । ਅਜਿਹੀ ਹੀ ਇੱਕ ਸਖਸ਼ੀਅਤ ਦਾ ਨਾਮ ਹੈ ਭਗਤ ਗੁਰੂ ਵੀਰ ਭਾਨ ਜੀ (ਪੂਨੀਆਂ ਵਾਲੇ) ਭਗਤ ਗੁਰੂ ਵੀਰ ਭਾਨ ਜੀ ਦਾ ਜਨਮ ਪਿਤਾ ਲਾਲ ਚੰਦ ਦੇ ਘਰ ਮਾਤਾ ਦੁਰਗਾ ਦੇਵੀ ਦੀ ਕੁੱਖੋ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਘੁਰਿਆਲਾ ਵਿਖੇ ਹੋਇਆ । ਭਗਤ ਜੀ ਭਾਵੇ ਬਹੁਤੀ ਪੜਾ•ਈ ਨਹੀ ਕਰ ਸਕੇ ਕਿਉਕਿ ਬਚਪਨ ਤੋ ਹੀ ਉਨਾਂ ਦੀ ਬਿਰਤੀ ਪੜਾ•ਈ ਵੱਲ ਘੱਟ ਭਗਤੀ ਵੱਲ ਜਿਆਦਾ ਸੀ ਜਦ ਉਹ ਪਿੰਡ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਪੜ•ਦੇ ਸਨ ਤਾਂ ਉਹ ਤੀਸਰੀ ਕਲਾਸ ਵਿੱਚ ਪੜ•ਦੇ- ਪੜ•ਦੇ ਸ਼ਾਮ ਨੂੰ ਪਿੰਡ ਵਿਚਲੇ ਡੇਰੇ ‘ਤੇ ਸੇਵਾ ਕਰਨ ਜਾਣ ਲੱਗ ਪਏ, ਜਿਥੇ ਉਹ ਦੇਰ ਰਾਤ ਤੱਕ ਲੋਕਾਂ ਦੀ ਸੇਵਾ ਕਰਦੇ ਰਹਿੰਦੇ । ਹੌਲੀ ਹੌਲੀ ਉਹ ਮਾਤਾ ਗੁਰਚਰਨ ਕੌਰ ਦੇਵਾ ਜੀ ਘੁਰਿਆਲੇ ਵਾਲਿਆ ਦੇ ਚੇਲੇ ਬਣ ਗਏ ਅਤੇ ਆਪਣਾਂ ਸਾਰਾ ਜੀਵਨ ਹੀ ਉਨਾਂ ਦੇ ਨਾਮ ਅਰਪਣ ਕਰ ਦਿੱਤਾ । ਸੰਨ 1981 ਵਿੱਚ ਉਹ ਪਿੰਡ ਘੁਰਿਆਲੇ ਤੋ ਬਲਾਕ ਸ਼ਾਹਕੋਟ ਦੇ ਪਿੰਡ ਪੂਨੀਆਂ ਵਿਖੇ ਆਣ ਵਸੇ ਅਤੇ ਇਥੇ ਹੀ ਉਨਾਂ ਆਪਣਾਂ ਡੇਰਾ ਬਣਾ ਲਿਆ ਜੋ ਕਿ ਮੰਦਿਰ ਸ਼੍ਰੀ ਭੱਦਰਕਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਹਜਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਇਥੇ ਮੱਥਾ ਟੇਕ ਕੇ ਆਪਣੇ ਮੰਨ ਦੀਆਂ ਮੁਰਾਦਾਂ ਪਾਉਦੇ ਹਨ । ਇਲਾਕੇ ਅਤੇ ਸੰਗਤ ਦੇ ਸਹਿਯੋਗ ਨਾਲ ਭਗਤ ਗੁਰੂ ਵੀਰ ਭਾਨ ਜੀ ਦੀ ਪਹਿਲੀ ਬਰਸੀ 7 ਮਾਰਚ 2013 ਦਿਨ ਵੀਰਵਾਰ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪੂਨੀਆਂ ਵਿਖੇ ਬੜੀ ਹੀ ਸ਼ਰਧਾਂ ਨਾਲ ਮਨਾਈ ਜਾ ਰਹੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਿਰ ਦੀੇ ਮੁੱਖ ਸੇਵਾਦਾਰ ਬੀਬੀ ਬਲਵਿੰਦਰ ਕੌਰ ਅਤੇ ਭਗਤ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਦਿਨ ਦੁਪਿਹਰ 12 ਵਜੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰੁ ਦਾ ਲੰਗਰ ਅਤੁੱਟ ਵਰਤੇਗਾ।


Post a Comment