ਲੁਧਿਆਣਾ 4 ਮਾਰਚ: ( ਸਤਪਾਲ ਸੋਨੀ ) ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮਿਨੀ ਸਕੱਤਰੇਤ ਸਥਿਤ ਸੁਵਿਧਾ ਕੇਂਦਰ ਵਿਖੇ ਅਸਲਾ ਲਾਈਸੈਂਸ ਬਨਾਉਣ ਲਈ ਮੈਡੀਕਲ ਫ਼ਿਟਨੈਸ ਸਰਟੀਫੀਕੇਟ ਜਾਰੀ ਕਰਨ ਦੀ ਸਹੂਲਤ ਦਿੱਤੀ ਗਈ ਹੈ। ਸ੍ਰੀ ਤਿਵਾੜੀ ਨੇ ਅੱਜ ਸੁਵਿਧਾ ਕੇਂਦਰ ਦੇ ਹਾਲ ਨੰ: 1 ‘ਚ ਅਸਲਾ ਲਾਈਸੈਂਸ ਬਨਾਉਣ ਹਿੱਤ ਮੈਡੀਕਲ ਫ਼ਿਟਨੈਸ ਸਰਟੀਫੀਕੇਟ ਜਾਰੀ ਕਰਨ ਲਈ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਮੈਡੀਕਲ ਫਿਟਨੈਸ ਸਰਟੀਫੀਕੇਟ ਜਾਰੀ ਕਰਨ ਲਈ ਜ਼ਿਲਾ ਪ੍ਰੀਸ਼ਦ ਵੱਲੋਂ ਇੱਕ ਡਾਕਟਰ ਅਤੇ ਸਿਵਲ ਸਰਜਨ ਵੱਲੋਂ ਇੱਕ ਲੈਬੋਰਟੇਰੀ ਅਟੈਡੈਂਟ ਦੀ ਡਿਊਟੀ ਲਗਾਈ ਗਈ ਹੈ ਅਤੇ ਡਾਕਟਰਾਂ ਵੱਲੋਂ ਰੋਟੇਸ਼ਨ-ਵਾਈਜ਼ ਡਿਊਟੀ ਨਿਭਾਈ ਜਾਵੇਗੀ। ਇਸ ਮੌਕੇ ‘ਤੇ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਅਰੀਨਾ ਦੁੱਗਲ ਸਹਾਇਕ ਕਮਿਸ਼ਨਰ (ਜ), ਡਾ. ਸਿਖ਼ਾ ਭਗਤ ਕਾਰਜਕਾਰੀ ਮੈਜਿਸਟ੍ਰੇਟ ਅਤੇ ਸੁਵਿਧਾ ਦੇ ਇੰਚਾਰਜ ਸ੍ਰੀ ਜਰਨੈਲ ਸਿੰਘ ਆਦਿ ਮੌਜੂਦ ਸਨ।
ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਸੁਵਿਧਾ ਕੇਂਦਰ ਵਿਖੇ ਅਸਲਾ ਲਾਈਸੈਂਸ ਬਨਾਉਣ ਲਈ ਮੈਡੀਕਲ ਫ਼ਿਟਨੈਸ ਸਰਟੀਫੀਕੇਟ ਜਾਰੀ ਕਰਨ ਦੀ ਸਹੂਲਤ ਦਾ ਉਦਘਾਟਨ ਕਰਦੇ ਹੋਏ।

Post a Comment