ਸਮਰਾਲਾ, 5 ਮਾਰਚ /ਨਵਰੂਪ ਧਾਲੀਵਾਲ /ਆਂਗਨਵਾੜੀ ਯੂਨੀਅਨ ਪੰਜਾਬ (ਸੀਟੂ) ਦਾ ਜ਼ਿਲ•ਾ ਲੁਧਿਆਣਾ ਬਲਾਕ ਸਮਰਾਲਾ ਦਾ ਭਰਵਾਂ ਇਜਲਾਸ ਪੰਜਾਬ ਦੀ ਵਿੱਤ ਸਕੱਤਰ ਸੁਭਾਸ਼ ਰਾਣੀ ਦੀ ਨਿਗਰਾਨੀ ਹੇਠ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਸੁਭਾਸ਼ ਰਾਣੀ ਨੇ ਕਿਹਾ ਕਿ 37 ਸਾਲਾਂ ਦੀ ਸੇਵਾ ਦੇ ਬਾਵਜੂਦ ਇੱਕ ਵੀ ਪੈਸਾ ਨਾ ਦਿੱਤੇ ਜਾਣ ’ਤੇ ਉਨ•ਾਂ ਨੂੰ ਸੇਵਾ ਤੋਂ ਬਾਹਰ ਕੀਤਾ ਜਾ ਰਿਹਾ ਹੈ। ਆਗੂ ਨੇ ਕਿਹਾ ਕਿ ਆਂਗਨਵਾੜੀ ਯੂਨੀਅਨ ਵੱਲੋਂ ਬੀਤੇ 25-26 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਯੰਤਰ-ਮੰਤਰ ਵਿਖੇ 50 ਹਜ਼ਾਰ ਤੋਂ ਵੱਧ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੌਮੀ ਪੱਧਰ ’ਤੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਉਸ ਦੌਰਾਨ 25 ਨਵੰਬਰ ਨੂੰ ਵਿਭਾਗ ਦੀ ਕੇਂਦਰੀ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਅਤੇ 29 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਯੂਨੀਅਨ ਦੀਆਂ ਮੀਟਿੰਗਾਂ ਵੀ ਹੋਈਆਂ ਸਨ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਸੀ ਕਿ ਆਉਣ ਵਾਲੇ ਕੇਂਦਰੀ ਬਜਟ ਵਿੱਚ ਆਂਗਨਵਾੜੀ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਪੈਨਸ਼ਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਪਰ ਕੇਂਦਰ ਸਰਕਾਰ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਜਿਸ ਦੀ ਅੱਜ ਦੇ ਇਜਲਾਸ ਵਿੱਚ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਪੰਜਾਬ ਦੀ ਵਿੱਤ ਸਕੱਤਰ ਨੇ ਸਾਰੀਆਂ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਜੱਥੇਬੰਦੀ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇ ਅਤੇ ਜੋ ਅੱਜ ਤੱਕ ਕੁਝ ਵੀ ਪ੍ਰਾਪਤ ਹੋਇਆ ਹੈ, ਉਹ ਇਸ ਯੂਨੀਅਨ ਦੀ ਮਜ਼ਬੂਤੀ ਅਤੇ ਸੰਘਰਸ਼ਾਂ ਦੇ ਸਿੱਟੇ ਸਦਕਾ ਹੀ ਹੋਇਆ ਹੈ। ਇਜਲਾਸ ਵਿੱਚ ਬਲਾਕ ਦੇ ਅਹੁਦੇਦਾਰਾਂ ਦੀ ਪੰਜਵੀਂ ਵਾਰ ਹੋਈ ਸਰਬ ਸੰਮਤੀ ਨਾਲ ਚੋਣ ਵਿੱਚ ਹਰਦੇਵ ਕੌਰ ਮਾਦਪੁਰ ਨੂੰ ਬਲਾਕ ਪ੍ਰਧਾਨ, ਪਰਮਜੀਤ ਕੌਰ ਖੱਟਰਾਂ ਨੂੰ ਜਨਰਲ ਸਕੱਤਰ, ਪਰਮਜੀਤ ਕੌਰ ਉਟਾਲਾਂ ਨੂੰ ਖਜ਼ਾਨਚੀ, ਸ਼ਾਮ ਕੌਰ ਅਜਲੌਦ ਨੂੰ ਜੁਅਇੰਟ ਖਜ਼ਾਨਚੀ, ਜੋਗਿੰਦਰ ਕੌਰ ਬਰਧਾਲਾਂ ਨੂੰ ਜੁਆਇੰਟ ਸਕੱਤਰ, ਸਤਿੰਦਰ ਕੌਰ ਘਰਖਣਾ ਨੂੰ ਮੀਤ ਪ੍ਰਧਾਨ ਨੂੰ ਚੁਣੇ ਜਾਣ ਤੋਂ ਇਲਾਵਾ ਰਣਧੀਰ ਕੌਰ ਸਲੌਦੀ, ਰਣਜੀਤ ਕੌਰ ਲੱਧੜਾਂ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਰਾਣੀ ਸ਼ਾਮਗੜ• ਤੇ ਮਨਜੀਤ ਕੌਰ ਮਾਨੂੰਪੁਰ, ਪ੍ਰੈੱਸ ਸਕੱਤਰ ਸਰਬਜੀਤ ਕੌਰ ਦਿਆਲਪੁਰਾ, ਸਲਾਹਕਾਰ ਹਰਜੋਤ ਕੌਰ ਅਤੇ ਕਾਰਜਕਾਰਨੀ ਮੈਂਬਰ ਚਰਨਜੀਤ ਕੌਰ ਗੋਸਲਾਂ, ਬਲਜੀਤ ਕੌਰ ਬਲਾਲਾ, ਮਨਜੀਤ ਕੌਰ ਮਾਦਪੁਰ, ਪਲਵਿੰਦਰ ਕੌਰ ਨੀਲੋਂ ਅਤੇ ਨਿਰਮਲਾ ਰਾਣੀ ਮਾਨੂੰਪੁਰ ਨੂੰ ਚੁਣਿਆ ਗਿਆ। ਅੰਤ ਵਿੱਚ ਸੁਭਾਸ਼ ਰਾਣੀ ਨੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ’ਤੇ ਸਰਕਾਰ ਦੀਆਂ ਇਨ•ਾਂ ਨੀਤੀਆਂ ਦੇ ਖਿਲਾਫ਼ ਵਧ-ਚੜ• ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ।

Post a Comment