ਅਕਾਲੀਆਂ ਦੇ ਵਿਕਾਸ ਨੇ ਕਾਂਗਰਸ ਦੀ ਬੋਲਤੀ ਬੰਦ ਕਰ ਦਿੱਤੀ-ਭੁਪਿੰਦਰ ਤੱਤਲਾ

Friday, March 08, 20130 comments

ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਬਿਰਕ) ਸਾਡੇ ਸੂਬੇ ਵਿੱਚ ਅਕਾਲੀ ਦਲ ਬਾਦਲ ਨੇ ਕਾਂਗਰਸ ਦੀ ਐਸੀ ਮਿੱਟੀ ਪਲੀਤ ਕੀਤੀ ਕਿ ਸੂਬੇ ਵਿੱਚੋਂ ਕਾਂਗਰਸ ਬਿਲਕੁਲ ਖਤਮ ਹੋ ਚੁੱਕੀ ਸੀ।ਪਰ ਫਿਰ ਵੀ ਕਾਂਗਰਸ ਨੂੰ ਮੋਗਾ ਵਿਖੇ ਹੋਣ ਵਾਲੀ ਚੋਣ ਵਿੱਚ ਜਿੱਤ ਦੇ ਹਵਾਈ ਕਿਲ੍ਹੇ ਨਜਰ ਆ ਰਹੇ ਸਨ । ਪਰ ਅਕਾਲੀਆ ਨੇ ਕਾਂਗਰਸ ਦਾ ਇਹ ਵੇਖਿਆ ਸੁਫਨਾ ਵੀ ਤੋੜਦੇ ਹੋਏ ਮੋਗਾ ਚ ਅਕਾਲੀਆ ਦੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਇਹ ਜਿੱਤ ਦਾ ਕਾਰਣ ਹੈ ਅਕਾਲੀਆ ਵੱਲੋਂ ਕੀਤਾ ਨਿਰਪੱਖ ਸੋਚ ਰੱਖ ਕਿ ਵਿਕਾਸ ਜਿਸ ਨੇ ਕਾਂਗਰਸੀਆ ਦੀ ਬੋਲਤੀ ਬੰਦ ਕਰ ਦਿੱਤੀ ਇੰਨਾ ਸਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਭੁਪਿੰਦਰ ਸਿੰਘ ਤਤਲਾ(ਧੋਥੜ)ਨੇ ਪੱਤਰਕਾਰਾ ਨਾਲ ਸ਼ਾਝਾ ਕੀਤਾ ਤੇ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ ਚੋਣਾ ਵਿੱਚ ਵੀ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਨੇਕ ਸੋਚ ਸਦਕਾ ਸਬਰਸੰਮਤੀ ਨਾਲ ਹੋਣਗੀਆ ਤੇ ਹਰ ਪਿੰਡ ਵਿੱਚ ਅਕਾਲੀ ਦਲ ਦਾ ਸਰਪੰਚ ਹੀ ਵਾਗਡੋਰ ਸੰਭਾਲੇਗਾ।ਇਸ ਸਮੇ ਇਹਨਾ ਦੇ ਨਾਲ ਸਾਬਕਾ ਸਰਪੰਚ ਕਰਮ ਸਿੰਘ,ਬਲਵੀਰ ਸਿੰਘ,ਜੰਗ ਸਿੰਘ,ਕੰਮਲਜੀਤ ਸਿੰਘ ਬਿੱਟੂ,ਭਰਪੂਰ ਸਿੰਘ,ਹਰਜਿੰਦਰ ਸਿੰਘ,ਬਚਿੱਤਰ ਸਿੰਘ ਆਦਿ ਹਾਜਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger