ਮਾਨਸਾ (ਸਫਲਸੋਚ )ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ ਅਤੇ ਦੇਹਧਾਰੀ ਗੁਰੂ ਡੰਮ੍ਹ ਖਿਲਾਫ ਸੰਘਰਸ਼ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਧਾਰਮਿਕ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸੇਵਾ ਅਧੀਨ ਅਸਥਾਨ ਗੁਰਦੁਆਰਾ ਸੰਗਤਸਰ ਸਾਹਿਬ ਚਾਂਦਪੁਰਾ ਜਿਲ੍ਹਾ ਫਤਿਹਾਬਾਦ (ਹਰਿਆਣਾ) ਵਿਖੇ ਪੰਜਵਾਂ ਤਿੰਨ ਰੋਜ਼ਾ ਸਲਾਨਾ ਗੁਰਮਤਿ ਚੇਤਨਾ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ । ਜਿਸ ਵਿਚ ਪੰਥਕ ਸੇਵਾ ਲਹਿਰ ਦੇ ਸਰਗਰਮ ਵਰਕਰਾਂ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਸੰਗਤਾਂ ਨੇ ਦੂਰੋਂ-ਨੇੜਿਉਂ ਪਹੁੰਚ ਕੇ ਹਾਜ਼ਰੀਆਂ ਭਰੀਆਂ । ਪੰਥਕ ਸੇਵਾ ਲਹਿਰ ਵੱਲੋਂ ਇਸ ਅਸਥਾਨ ਤੇ ਸੇਵਾ ਕਰਵਾ ਰਹੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਰਾਗੀ, ਢਾਡੀ, ਕਵੀਸ਼ਰੀ, ਕਥਾਵਾਚਕ, ਪ੍ਰਚਾਰਕਾਂ ਤੋਂ ਇਲਾਵਾ ਜਥੇਬੰਦੀ ਦੇ ਮੁਖੀ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਹਾਸ ਸੁਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਕੀਤੀ । ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਸਾਹਮਣੇ ਕਾਫੀ ਵਿਸ਼ਾਲ ਜਗ੍ਹਾ ਵਿਚ ਸਜਾਏ ਪੰਡਾਲ ਵੀ ਛੋਟੇ ਪੈ ਗਏ ਜਿਸ ਕਾਰਨ ਸਮਾਪਤੀ ਵਾਲੇ ਦਿਨ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਬਾਹਰ ਬੈਠ ਕੇ ਹੀ ਦੀਵਾਨ ਸੁਣਨੇ ਪਏ । ਇਸ ਮੌਕੇ ਪੰਜ ਮਹਾਂਪੁਰਖਾਂ ਵੱਲੋਂ ਪੰਜ ਪਿਆਰਿਆਂ ਦੇ ਰੂਪ ਵਿਚ ਸਰੋਵਰ ਦਾ ਨੀਂਹ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਕੀਤੀ ਗਈ । ਸਰੋਵਰ ਦੀ ਕਾਰ ਸੇਵਾ ਵਿਚ ਅਕਲੀਆ ਕਲਾਂ ਦੀ ਸੰਗਤ ਵੱਲੋਂ 51 ਹਜ਼ਾਰ ਅਤੇ ਇਕੱਤਰ ਸਿੱਖ ਸੰਗਤਾਂ ਵੱਲੋਂ ਵਧ-ਚੜ੍ਹ ਕੇ ਹਿੱਸਾ ਪਾਇਆ ਗਿਆ । ਸਮਾਗਮ ਦੀ ਸਮਾਪਤੀ ਵਾਲੇ ਦਿਨ ਹੋਏ ਅੰਮ੍ਰਿਤ ਸੰਚਾਰ ਵਿਚ 255 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ । ਸਮਾਗਮ ਦੀ ਸਮਾਪਤੀ ਉਪਰੰਤ ਸੰਤ ਦਾਦੂਵਾਲ ਅਤੇ ਹੋਰ ਸਿੱਖ ਸਖਸ਼ੀਅਤਾਂ ਦਾ ਮਾਣ ਸਨਮਾਨ ਸਿਰੋਪਾਉ ਦੇ ਕੇ ਕੀਤਾ ਗਿਆ । ਬਾਬਾ ਪ੍ਰਦੀਪ ਸਿੰਘ ਨੇ ਆਈਆਂ ਸੰਗਤਾਂ ਅਤੇ ਸੰਤ-ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਪੰਥਕ ਸੇਵਾ ਲਹਿਰ ਵੱਲੋਂ ਚੱਲ ਰਹੀਆਂ ਸੇਵਾਵਾਂ ਵਿਚ ਵਧ ਚੜ੍ਹ ਕੇ ਸਹਿਯੋਗ ਲਈ ਸੰਗਤਾਂ ਨੂੰ ਬੇਨਤੀ ਕੀਤੀ ।ਇਸ ਮੌਕੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਲਾਲ ਸਿੰਘ ਭੀਖੀ, ਬਾਬਾ ਗੁਰਚਰਨ ਸਿੰਘ ਅਕਲੀਆ, ਬਾਬਾ ਬਲਵੀਰ ਸਿੰਘ ਅਕਲੀਆ, ਬਾਬਾ ਸਤਿਗੁਰ ਸਿੰਘ ਕੁਲਾਂ ਵਾਲੇ, ਬਾਬਾ ਹਰਚਰਨ ਸਿੰਘ ਚੰਦਭਾਨ, ਬਾਬਾ ਚੜ੍ਹਤ ਸਿੰਘ ਨਿਹੰਗ ਸਿੰਘ, ਬਾਬਾ ਰਾਜਾਰਾਜ ਸਿੰਘ, ਡਾ: ਗੁਰਮੀਤ ਸਿੰਘ ਬਰੀਵਾਲਾ, ਬਾਪੂ ਪ੍ਰੀਤਮ ਸਿੰਘ ਜੰਡਾਲੀਸਰ ਸਾਹਿਬ, ਹਲਕਾ ਟੋਹਾਣਾ ਐਮ ਐਲ ਏ ਅਤੇ ਖੇਤੀਬਾੜੀ ਮੰਤਰੀ ਹਰਿਆਣਾ ਪਰਮਵੀਰ ਸਿੰਘ, ਸ: ਨਿਸ਼ਾਨ ਸਿੰਘ ਕੰਬੋਜ਼ ਇਨੈਲੋ ਸਾਬਕਾ ਐਮ ਐਲ਼ ਏ ਟੋਹਾਣਾ, ਠਾਕੁਰ ਸਿੰਘ ਸਾਬਕਾ ਚੇਅਰਮੈਨ, ਸੁਖਜੀਤ ਸਿੰਘ ਨੀਨਾ ਚਹਿਲ, ਸਵਰਨ ਸਿੰਘ ਰਤੀਆ, ਸਵਰਨ ਸਿੰਘ ਅਕਲੀਆ, ਸੁਖਦੇਵ ਸਿੰਘ ਭੋਲਾ ਪਟਿਆਲਾ, ਗਿਆਨੀ ਬਲਵਿੰਦਰ ਸਿੰਘ ਦਮਦਮੀ ਟਕਸਾਲ ਆਦਿ ਨੇ ਵੀ ਹਾਜ਼ਰੀ ਭਰੀ । ਗੁਰੂ ਕਾ ਲੰਗਰ ਅਤੁੱਟ ਵਰਤਿਆ ।


Post a Comment