ਬਠਿਡਾ: 8 ਮਾਰਚ ( ਸਫਲਸੋਚ )-ਪ੍ਰਮੁੱਖ ਸਕੱਤਰ, ਕਿਰਤ ਵਿਭਾਗ,ਪੰਜਾਬ ਅਤੇ ਡਿਪਟੀ ਕਮਿਸ਼ਨਰ, ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੇਲਫੇਅਰ ਬੋਰਡ ਵਲੋਂ ਉਸਾਰੀ ਮਜਦੂਰਾਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਉਸਾਰੀ ਕਿਰਤੀਆਂ ਨੂੰ ਬਤੌਰ ਲਾਭ ਪਾਤਰੀ ਰਜਿਸਟਰਡ ਕਰਨ ਲਈ ਕਿਰਤ ਇੰਸਪੈਕਟਰ ਗ੍ਰੇਡ-1 ਬਠਿੰਡਾ ਸ੍ਰੀ ਨਿਰੰਜਨ ਸਿੰਘ ਵਲੋਂ ਜਿਲਾ• ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਸਹਿਯੋਗ ਨਾਲ ਪਿੰਡ ਬਹਿਮਣ ਦੀਵਾਨਾ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਉਸਾਰੀ ਕਿਰਤੀਆਂ ਨੂੰ ਬੋਰਡ ਵਲੋਂ ਚਲਾਈਆਂ
ਵੱਖ ਵੱਖ ਸਕੀਮਾਂ ਜਿਵੇਂ ਕਿ ਕਿਰਤੀਆਂ ਦੀਆ ਲੜਕੀਆਂ ਦੇ ਵਿਆਹ ਲਈ 5100/- ਰੁਪਏ ਸਗਨ ਸਕੀਮ, ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਅੱਗੇ ਉਚੇਰੀ ਸਿਖਿਆ/ਕੋਰਸ/ਡਿਗਰੀ ਕੋਰਸਾਂ ਲਈ ਵਜੀਫੇ, ਭਿਆਨਕ ਬਿਮਾਰੀਆਂ ਦੇ ਇਲਾਜ ਲਈ ਇਕ
ਲੱਖ ਰੁਪਏ ਸਹਾਇਤਾ, ਕੰਮ ਕਰਦੇ ਸਮੇਂ ਕਿਰਤੀ ਦੀ ਮੌਤ ਹੋ ਜਾਣ ਤੇ ਇਕ ਲੱਖ ਰੁਪਏ ਅਤੇ ਅੰਸ਼ਕ ਅਪੰਗਤਾ ਵਜੋਂ 50,000/- ਐਕਸਗ੍ਰੇਸ਼ੀਆ ਗਰਾਂਟ ਅਤੇ ਐਲ.ਟੀ.ਸੀ.ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ ਅਤੇ ਉਸਾਰੀ ਮਜਦੂਰਾਂ ਦੀ ਰਜਿਸਟਰੇਸ਼ਨ ਲਈ 179 ਫਾਰਮ ਭਰੇ ਗਏ। ਇਸ ਮੌਕੇ ਵਿਭਾਗ ਦੇ ਸ੍ਰੀ ਸਰਦੂਲ ਸਿੰਘ, ਸ੍ਰੀ ਹਰਵਿੰਦਰ ਸਿੰਘ, ਵਕੀਲ ਸਾਹਿਬਾਨ ਅਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਕਿਰਤ ਇੰਸਪੈਕਟਰ ਗ੍ਰੇਡ-1 ਬਠਿੰਡਾ ਸ੍ਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਭਵਿੱਖ ਵਿਚ ਵੀ ਉਸਾਰੀ ਕਿਰਤੀਆਂ ਨੂੰ ਬਤੌਰ ਲ੍ਯਾਭਪਾਤਰੀ ਰਜਿਸਟਰਡ ਕਰਨ ਦਾ ਕੰਮ ਪਹਿਲ ਦੇ ਅਧਾਰ ਤੇ ਜਾਰੀ ਰਹੇਗਾ।
Post a Comment