ਸ਼ਾਹਕੋਟ, 5 ਮਾਰਚ (ਸਚਦੇਵਾ) ਪਿਛਲੇ ਸਮੇਂ ਦੌਰਾਨ ਦਿੱਲੀ ‘ਚ ਲੜਕੀ ਦਾਮਿਨੀ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਤੋਂ ਬਾਅਦ ਪੰਜਾਬ ‘ਚ ਵੀ ਅਜਿਹੀਆਂ ਘਟਨਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ । ਅਹਿਜਾ ਹੀ ਇੱਕ ਮਾਮਲਾ ਨਜ਼ਦੀਕੀ ਪਿੰਡ ਬਾਹਮਣੀਆਂ ਦੀ ਨਾਬਾਲਗ ਲੜਕੀਆਂ ਨਾਲ ਹੋਏ ਜਬਰ ਜਨਾਹ ਦਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜੁਆਨ ਵੱਲੋਂ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਕਰਕੇ, ਉਸ ਨੂੰ ਧਮਕਾਇਆ ਗਿਆ । ਦੱਸਵੀਂ ਜਮਾਤ ‘ਚ ਪੜ•ਦੀ ਪੀੜਤ 15 ਸਾਲਾ ਲੜਕੀ ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸ ਦਾ ਪਿਤਾ ਮਿਹਨਤ ਮਜਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ । ਉਸ ਨੇ ਦੱਸਿਆ ਕਿ ਮੈਂ ਸੋਮਵਾਰ ਨੂੰ ਸਵੇਰੇ 7 ਵਜੇ ਘਰੋਂ ਦੁੱਧ ਲੈਣ ਲਈ ਗਈ ਸੀ ਕਿ ਪਿੰਡ ਦੇ ਹੀ ਇੱਕ ਨੌਜੁਆਨ ਨੇ ਮੈਨੂੰ ਰਸਤੇ ਵਿੱਚ ਜਾਦੇ ਬਾਂਹ ਤੋਂ ਫੜ• ਲਿਆ ਅਤੇ ਮੇਰੇ ਮੂੰਹ ‘ਤੇ ਹੱਥ ਰੱਖ ਕੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਉਹ ਮੈਨੂੰ ਖਿੱਚ ਕੇ ਜਬਰਦਸਤੀ ਖੇਤਾਂ ਵਿੱਚ ਲੈ ਗਿਆ ਅਤੇ ਮੇਰੇ ਨਾਲ ਜਬਰ ਜਨਾਹ ਕੀਤਾ । ਪੀੜਤ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦ ਸਾਡੀ ਲੜਕੀ ਘਰ ਆਈ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ ‘ਤੇ ਉਹ ਘਬਰਾਈ ਹੋਈ ਸੀ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ । ਇਸ ਘਟਨਾਂ ਬਾਰੇ ਜਦ ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਨੂੰ ਪਤਾ ਲੱਗਾ ਤਾਂ ਉਹ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਸਾਰੰਗਵਾਲ ‘ਤੇ ਹੋਰ ਸਾਥੀਆਂ ਸਮੇਂਤ ਸਿਵਲ ਹਸਪਤਾਲ ਵਿਖੇ ਪਹੁੰਚੇ, ਜਿਥੇ ਉਨ•ਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ । ਇਸ ਮੌਕੇ ਉਨ•ਾਂ ਕਿਹਾ ਕਿ ਆਏ ਦਿਨ ਲੜਕੀਆਂ ‘ਤੇ ਔਰਤਾਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਕਿ ਸਾਡੇ ਸਮਾਜ ਲਈ ਬੜੀ ਹੀ ਸ਼ਰਮਨਾਕ ਗੱਲ ਹੈ । ਉਨ•ਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੜਕੀਆਂ ‘ਤੇ ਔਰਤਾਂ ਦੀ ਰੱਖਿਆਂ ਲਈ ਬਣਾਏ ਕਾਨੂੰਨਾਂ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਨੂੰ ਠੱਲ ਨਹੀਂ ਪੈ ਰਹੀ, ਜਿਸ ਕਾਰਣ ਔਰਤਾਂ ਦੀ ਸੁਰੱਖਿਆਂ ਨੂੰ ਲੈ ਕੇ ਕਈ ਤਰ•ਾਂ ਦੇ ਸਵਾਲ ਖੜ•ੇ ਹੋ ਰਹੇ ਹਨ । ਇਸ ਬਾਰੇ ਜਦ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਜਗਦੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ । ਇਸ ਮਾਮਲੇ ਦੀ ਜਾਂਚ ਐਸ.ਆਈ ਅਰਜਨ ਸਿੰਘ ਕਰ ਰਹੇ ਹਨ । ਇਸ ਬਾਰੇ ਜਦ ਐਸ.ਆਈ ਅਰਜਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਮੁਲਜ਼ਮ ਦਵਿੰਦਰ ਉਰਫ ਲਾਲੂ ਪੁੱਤਰ ਤਾਰੀ ਵਾਸੀ ਬਾਹਮਣੀਆਂ (ਸ਼ਾਹਕੋਟ) ਵਿਰੁੱਧ ਮੁਕੱਦਮਾਂ ਦਰਜ ਕਰਕੇ, ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਉਨ•ਾਂ ਦੱਸਿਆ ਕਿ ਦੇਰ ਸ਼ਾਮ ਪੀੜਤ ਲੜਕੀ ਦਾ ਸਿਵਲ ਹਸਪਤਾਲ ਨਕੋਦਰ ਤੋਂ ਮੈਡੀਕਲ ਕਰਵਾਇਆ ਗਿਆ ਹੈ ।
ਪਿੰਡ ਬਾਹਮਣੀਆਂ (ਸ਼ਾਹਕੋਟ) ਵਿਖੇ ਹੋਏ ਜਬਰ ਜਨਾਹ ਦੀ ਪੀੜਤ ਲੜਕੀ ਆਪਣੀ ਮਾਂ ਨਾਲ ਅਤੇ ਘਟਨਾਂ ਬਾਰੇ ਜਾਣਕਾਰੀ ਦਿੰਦੇ ਲੜਕੀ ਦੇ ਪਰਿਵਾਰਕ ਮੈਂਬਰ, ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਗੁਰਬਖਸ਼ ਕੌਰ ‘ਤੇ ਹੋਰ ।

Post a Comment