ਧੂਰੀ,ਸੰਗਰੂਰ, 4 ਮਾਰਚ (ਸੂਰਜ ਭਾਨ ਗੋਇਲ)- ਸਥਾਨਕ ਦੂਜੀ ਆਈ.ਆਰ.ਬੀ/ਆਰ.ਟੀ.ਸੀ ਲੱਡਾ ਕੋਠੀ ਸੰਗਰੂਰ ਵਿਖੇ ਮੁੱਢਲੀ ਸਿਖਲਾਈ ਪ੍ਰਾਪਤ ਕਰ ਚੁੱਕੇ ਰਿਕਰੂਟ ਸਿਪਾਹੀਆ ਦੇ ਪਾਸ ਕੀਤੇ ਬੈਚ ਨੂੰ ਪਾਸਿੰਗ ਆਊਟ ਪਰੇਡ ਦੀ ਸਲਾਮੀ ਸੰਬੰਧੀ ਕਰਵਾਏ, ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਸ. ਪਰਮਜੀਤ ਸਿੰਘ ਗਰੇਵਾਲ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ, ਆਈ.ਆਰ.ਬੀ (ਪੰਜਾਬ) ਪਟਿਆਲਾ ਨੇ ਸਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿੱਚ ਰਿਕਰੂਟ ਸਿਪਾਹੀਆਂ ਵੱਲੋਂ ਸ. ਗਰੇਵਾਲ ਨੂੰ ਪਾਸਿੰਗ ਆਊਟ ਪਰੇਡ ਦੀ ਸਲਾਮੀ ਭੇਂਟ ਕਰਦਿਆਂ ਦੇਸ਼ ਦੀ ਅਖੰਡਤਾ ਅਤੇ ਕਾਨੂੰਨ ਦੀ ਸਥਿਤੀ ਪ੍ਰਤੀ ਸਮਰਪਿਤ ਰਹਿ ਕੇ ਡਿਊਟੀ ਕਰਨ ਦਾ ਵਚਨ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਸਿਖਲਾਈ ਪੂਰੀ ਕਰਨ ਵਾਲੇ ਨੋਜਵਾਨਾਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆ। ਉਨ•ਾਂ ਸਮੂਹ ਨੋਜਵਾਨਾਂ ਨੂੰ ਵੱਖ-ਵੱਖ ਜ਼ਿਲਿ•ਆਂ ਵਿੱਚ ਤਾਇਨਾਤ ਹੋਣ ਉਪਰੰਤ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਕਰਨ ਦੀ ਅਪੀਲ ਕੀਤੀ। ਸ. ਗਰੇਵਾਲ ਨੇ ਕਿਹਾ ਅੱਜ ਦੇ ਸਿਖਲਾਈ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਜ਼ਿਲ•ਾ ਜ¦ਧਰ ਦੇ 159, ਜ਼ਿਲ•ਾ ਫਰੀਦਕੋਟ ਦੇ 100, ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਦੇ 90, ਜ਼ਿਲ•ਾ ਹੁਸ਼ਿਆਰਪੁਰ ਦੇ 55, ਜ਼ਿਲ•ਾ ਰੂਪਨਗਰ ਦੇ 55, ਜ਼ਿਲ•ਾ ਕਪੂਰਥਲਾ ਦੇ 39 ਅਤੇ ਕੁੱਲ 498 ਰਿਕਰੂਟ ਸਿਪਾਹੀਆਂ ਨੇ ਭਾਗ ਲਿਆ।
ਉਨ•ਾਂ ਦੱਸਿਆ ਸਿਖਲਾਈ ਦੌਰਾਨ ਰਿਕਰੂਟ ਸਿਪਾਹੀਆਂ ਨੂੰ ਪੁਲਿਸ ਵਿਭਾਗ ਦੀ ਰੋਜ਼ਾਨਾ ਜਿੰਦਗੀ ਦੀ ਕਾਰਗੁਜ਼ਾਰੀ, ਕਾਨੂੰਨ ਅਤੇ ਸਰੁੱਖਿਆਂ ਨਾਲ ਜੁੜੀ ਹੋਰ ਮਹੱਤਪੂਰਨ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਕੰਪਿਊਟਰ, ਸੀ.ਸੀ.ਟੀ.ਵੀ, ਫਰੈਂਸਿਕ ਸਾਇੰਸ, ਆਧੁਨਿਕ ਹਥਿਆਰ, ਟਰੈਫਿਕ ਕੰਟਰੋਲ ਇਲੈਕਟ੍ਰੋਨਿਕ ਉਪਕਰਨਾਂ ਦੇ ਇਸਤੇਮਾਲ ਅਤੇ ਲੋਕਾਂ ਨਾਲ ਚੰਗਾ ਤਾਲਮੇਲ ਅਤੇ ਸਵੈ ਵਿਕਾਸ ਵਿਸ਼ਿਆਂ ਦੇ ਗਿਆਨ ਦੇ ਸੰਬੰਧ ਵਿੱਚ ਸੰਪਰੂਨ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਨ•ਾਂ ਕਿਹਾ ਵੱਖ-ਵੱਖ ਵਿਸ਼ਿਆਂ ’ਤੇ ਮਾਹਿਰਾਂ ਵੱਲੋਂ38 ਸੈਮੀਨਾਰ ਕਰਵਾਏ ਗਏ, ਜਿਸ ਨਾਲ ਰਿਕਰੂਟ ਸਿਪਾਹੀਆਂ ਦੀ ਮਾਨਸਿਕ ਬੁੱਧੀ ਦਾ ਵਿਕਾਸ ਹੋਇਆ ਹੈ।
ਇਸ ਮੌਕੇ ਸ. ਗੁਰਦੀਪ ਸਿੰਘ ਕਮਾਂਡੈਂਟ ਦੂਜੀ ਆਈ.ਆਰ.ਬੀ, ਐਸ.ਪੀ ਹਤਿੰਦਰ ਸਿੰਘ ਘਈ, ਐਸ.ਪੀ ਡੀ. ਸ. ਪਰਮਜੀਤ ਸਿੰਘ ਗੋਰਾਇਆ, ਸ. ਜਸਦੇਵ ਸਿੰਘ ਸਹਾਇਕ ਕਮਾਂਡੈਂਟ, ਸ. ਰਣਜੀਤ ਸਿੰਘ ਢਿੱਲੋਂ ਕਮਾਂਡੈਂਟ ਛੇਵੀਂ ਆਈ.ਆਰ.ਬੀ ਅਤੇ ਆਈ.ਆਰ.ਬੀ ਦੇ ਸਮੂਹ ਅਫ਼ਸਰ ਅਤੇ ਸਾਰੇ ਜ਼ਿਲਿ•ਆਂ ਦੇ ਰਿਟਾਰਡ ਜੀ.ਓਜ਼ ਨੇ ਭਾਗ ਲਿਆ।
ਲੱਡਾ ਕੋਠੀ ਵਿਖੇ ਪਾਸਿੰਗ ਆਊਟ ਪਰੇਡ ਸੰਬਧੀ ਕਰਵਾਏ ਪ੍ਰੋਗਰਾਮ ਦੇ ਵੱਖ-ਵੱਖ ਦ੍ਰਿਸ਼
Post a Comment