ਸ਼ਾਹਕੋਟ, 5 ਮਾਰਚ (ਸਚਦੇਵਾ) ਸਥਾਨਕ ਮੁਹੱਲਾਂ ਗੋਬਿੰਦ ਨਗਰ ‘ਚ ਮੰਗਲਵਾਰ ਨੂੰ ਇੱਕ ਵਿਅਕਤੀ ਵੱਲੋਂ ਘਰੇਲੂ ਪ੍ਰੇਸ਼ਾਣੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਜਗਦੀਸ਼ ਕੁਮਾਰ ਅਤੇ ਏ.ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਗੋਬਿੰਦ ਨਗਰ ਵਾਸੀ ਰਾਜ ਕੁਮਾਰ ਪੁੱਤਰ ਰਾਮੇਸ਼ਵਰ ਲਾਲ, ਜੋ ਕਿ ਕਿਸੇ ਘਰੇਲੂ ਪ੍ਰੇਸ਼ਾਣੀ ਤੋਂ ਤੰਗ ਸੀ ਨੇ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਇਸ ਬਾਰੇ ਮ੍ਰਿਤਕ ਰਾਜ ਕੁਮਾਰ ਦੇ ਭਰਾਂ ਪੂਰਨ ਚੰਦ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਅੱਜ ਬਾਅਦ ਦੁਪਹਿਰ ਉਸ ਦਾ ਭਰਾਂ ਆਪਣੇ ਕਮਰੇ ਵਿੱਚ ਗਿਆ ‘ਤੇ ਦਰਵਾਜਾ ਬੰਦ ਕਰ ਲਿਆ । ਜਦ ਉਹ ਕਾਫੀ ਸਮਾਂ ਬਾਹਰ ਨਾ ਆਇਆ ਤਾਂ ਉਨ•ਾਂ ਕਮਰੇ ਦਾ ਦਰਵਾਜਾ ਖੋਲ•ਣ ਲਈ ਕਿਹਾ, ਪਰ ਕਮਰੇ ਅੰਦਰੋਂ ਕੋਈ ਅਵਾਜ ਨਾ ਆਈ । ਜਿਸ ਤੋਂ ਬਾਅਦ ਉਨ•ਾਂ ਮੁਹੱਲਾ ਵਾਸੀਆਂ ਦੀ ਮਦਦ ਨਾਲ ਦਰਵਾਜਾ ਖੋਲਿ•ਆਂ ਤਾਂ ਦੇਖਿਆ ਕਿ ਰਾਜ ਕੁਮਾਰ ਨੇ ਕਮਰੇ ਦੇ ਪੱਖੇ ਨਾਲ ਫਾਹਾ ਲਿਆ ਸੀ ‘ਤੇ ਉਸ ਦੀ ਮੌਤ ਹੋ ਚੁੱਕੀ ਸੀ । ਇਸ ਬਾਰੇ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ । ਉਨ•ਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ । ਏ.ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੇ ਛੱਡ ਗਿਆ ।
ਸ਼ਾਹਕੋਟ ਦੇ ਮੁਹੱਲਾ ਗੋਬਿੰਦ ਨਗਰ ‘ਚ ਘਰੇਲੂ ਪ੍ਰੇਸ਼ਾਣੀ ਤੋਂ ਤੰਗ ਆਏ ਵਿਅਕਤੀ ਦੀ ਲਾਸ਼ ੳੇੁਤਾਰਦੇ ਹੋਏ ਮੁਹੱਲਾ ਵਾਸੀ । (ਇੰਸੈਟ) ਮ੍ਰਿਤਕ ਰਾਜ ਕੁਮਾਰ ਦੀ ਫਾਈਲ ਫੋਟੋ । (2) ਜਾਂਚ ਕਰਦੇ ਡੀ.ਐਸ.ਪੀ ਹਰਪ੍ਰੀਤ ਸਿੰਘ ਬੈਨੀਪਾਲ, ਐਸ.ਐਚ.ਓ ਜਗਦੀਸ਼ ਕੁਮਾਰ ਅਤੇ ਹੋਰ । (3) ਵਿਰਲਾਪ ਕਰਦੀ ਮ੍ਰਿਤਕ ਦੀ ਪਤਨੀ ਅਤੇ ਬੇਟਾ ।

Post a Comment