ਫਰੀਦਕੋਟ/4 ਮਾਰਚ/ਜੇ.ਆਰ.ਅਸੋਕ/ ਗੁਰੂਕੁਲ ਇੰਸਟੀਚਿਊਟ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਡਾਕਟਰ ਆਈ ਟੀ ਗਰੁੱਪ ਆਫ ਇੰਸਟੀਚਿਊਟ ਬਨੂੜ ਵਿਖੇ ਹੋਏ ਇੰਟਰਕਾਲਜ ਮੁਕਾਬਲਿਆਂ ਵਿਚ ਪੰਜ ਵਿਚੋ ਚਾਰ ਵਿਚ ਗੋਲਡ ਮੈਡਲ ਅਤੇ ਇੱਕ ਵਿਚੋ ਬਰਾਊਨ ਮੈਡਲ ਹਾਂਸਲ ਕੀਤਾ । ਸੰਸਥਾਂ ਦੇ ਡਾਇਰੈਕਟਰ ਅਕੈਡਮਿਕ ਮੈਡਮ ਡੀ ਆਈ ਗਰਗ ਨੇ ਪੱਤਰਕਾਰਾ ਨੂੰ ਦੱਸਦਿਆ ਕਿਹਾ ਕਿ ਕੰਪਿਊਟਰ ਲੈਕਚਰਾਰ ਮੈਡਮ ਛੈਲਜਾ ਛਾਬੜਾ ਅਤੇ ਇਗਲਿਸ ਲੈਕਚਰਾਰ ਮੈਡਮ ਨਿਤਿਕਾ ਦੀ ਅਗਵਾਈ ਵਿਚ ਡਾਕਟਰ ਆਈ ਟੀ ਗਰੁੱਪ ਆਫ ਇੰਸਟੀਚਿਊਟ ਬਨੂੜ ਵਿਖੇ ਹੋਏ ਵੱਖ-ਵੱਖ ਇੰਟਰਕਾਲਜ ਮੁਕਾਬਲਿਆਂ ਗੁਰੂਕੁਲ ਇੰਸਟੀਚਿਊਟ ਦੀਆਂ ਵਿਦਿਆਰਥਣਾ ਨੇ ਪੰਜ ਮੁਕਾਬਲਿਆ ਵਿਚ ਭਾਗ ਲਿਆ ਜਿਸ ਵਿਚ ਆਈ ਟੀ ਕੁਈਜ ਮੁਕਾਬਲੇ ਵਿਚ ਵਿਦਿਆਰਥਣ ਰਾਜਦੀਪ, ਸਤਵੀਰ,ਅਤੇ ਸੰਦੀਪ ਨੇ ਗੋਲਡ ਮੈਡਲ, 4ੲਬੁਗਗਨਿਗ ਵਿਚ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਗੁਰਬੀਰ ਨੇ ਗੋਲਡ ਮੈਡਲ, ਵਿਚ ਵਿਦਿਆਰਥਣ ਨਿਸ਼ਾ ਨੇ ਗੋਲਡ ਮੈਡਲ, ਮਹਿੰਦੀ ਮੁਕਾਬਲੇ ਵਿਚ ਵਿਦਿਆਰਥਣ ਹਿਨਾ ਚਾਵਲਾ ਨੇ ਗੋਲਡ ਮੈਡਲ ਅਤੇ ਫੈਸ਼ਨ ਸ਼ੋ ਵਿਚ ਵਿਦਿਆਰਥਣ ਸੁਰਬੀ, ਸੁੱਖਪ੍ਰੀਤ, ਮਨਦਪੀ, ਖੁੱਸ਼ਦੀਪ ਅਤੇ ਰਮਨਪ੍ਰੀਤ ਨੇ ਬਰਾਊਨ ਮੈਡਲ ਹਾਂਸਲ ਕੀਤਾ । ਇਸ ਮੌਕੇ ਤੇ ਸੰਸਥਾਂ ਦੇ ਐਮਂ ਡੀ ਸ ਕੁਲਦਪੀ ਸਿੰਘ ਧਾਲੀਵਾਲ ਨੇ ਇਹਨਾਂ ਸਾਰੀਆਂ ਵਿਦਿਆਰਥਣਾ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ । ਇਸ ਮੋਕੇ ਤੇ ਕਾਲਜ ਦੇ ਸਰਪ੍ਰਸਤ ਸ ਗੁਰਾਂਦਿੱਤਾ ਸਿੰਘ ਧਾਲੀਵਾਲ, ਚੇਅਰਮੈਨ ਜਸਵਿੰਦਰ ਸਿੰਘ ਢਿਲੋ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਢਿਲੋ ਵਾਈਸ ਪਿੰ੍ਰਸੀਪਲ ਮੈਡਮ ਨਵਨੀਤ ਰਾਣਾ ਅਤੇ ਸੁਪਰਡੈਟ ਬਰਜਿੰਦਰ ਸਿੰਘ ਛੰਟੀ ਮਜੂਦ ਸਨ ।


Post a Comment