ਮਾਨਸਾ- 24 ਮਾਰਚ-ਅੱਜ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਦਾ ਸਲਾਨਾ ਨਤੀਜਾ ਐਲਾਣਿਆ ਗਿਆ । ਐਲਾਣੇ ਗਏ ਨਤੀਜੇ ਵਿੱਚ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਵੱਖ ਵੱਖ ਜਮਾਤਾਂ ਦੇ ਇੱਕ ਦਰਜਨ ਵਿਦਿਆਰਥੀਆਂ ਨੇ ਸੌ ਫੀਸਦੀ ਅੰਕ ਲੈ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ । ਕੁੱਲ 61 ਵਿਦਿਆਰਥੀਆਂ ਨੂੰ ਪਹਿਲੇ ਦੂਸਰੇ ਅਤੇ ਤੀਸਰੇ ਸਥਾਂਨ ਲਈ ਸੋਨੇ ਚਾਂਦੀ ਅਤੇ ਕਾਂਸੇ ਦੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ । ਕਈ ਜਮਾਤਾਂ ਦੇ ਵਿਦਿਆਰਥੀਆਂ ਵਿੱਚ ਮੁਕਾਬਲਾ ਐਨਾ ਸਖ਼ਤ ਸੀ ਕਿ ਦੋ ਦੋ ਵਿਦਿਆਰਥੀ ਇੱਕੋ ਸਥਾਨ ਤੇ ਕਾਬਜ਼ ਰਹੇ । ਵਿਦਿਆਰਥੀਆਂ ਨੂੰ ਮੈਡਲ ਪਾਉਣ ਦੀ ਰਸਮ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਪ੍ਰਸ਼ਨ ਮੈਡਮ ਜਸਵਿੰਦਰ ਕੌਰ ਨੇ ਨਿਭਾਈ । ਸਾਰੀਆਂ ਜਮਾਤਾਂ ਦੇ ਕੁੱਲ 61 ਸਥਾਨਾਂ ਵਿੱਚੋਂ ਲੜਕੀਆਂ ਦੇ ਹਿੱਸੇ 39 ਅਤੇ ਲੜਕਿਆਂ ਦੇ ਹਿੱਸੇ 22 ਸਥਾਨ ਆਏ । ਮੈਡਲ ਜਿੱਤਣ ਵਿੱਚ ਖਿਆਲਾ ਕਲਾਂ ਪਿੰਡ ਦੇ ਵਿਦਿਆਰਥੀ 22 ਮੈਡਲ ਲੈ ਕੇ ਪਹਿਲੇ ਸਥਾਨ ’ਤੇ ਰਹੇ ਜਦੋਂ ਕਿ ਦੂਸਰਾ ਸਥਾਨ ਠੂਠਿਆਂਵਾਲੀ ਪਿੰਡ ਦੇ ਵਿਦਿਆਰਥੀਆਂ ਦੇ ਹਿੱਸੇ ਆਇਆ । ਤੀਸਰਾ ਸਥਾਨ ਮਲਕਪੁਰ ਖਿਆਲਾ ਦੇ ਨਾਂ ਰਿਹਾ । ਸ਼ਾਨਦਾਰ ਨਤੀਜੇ ਦੀ ਖੁਸ਼ੀ ਵਿੱਚ ਨਤੀਜਾ ਸੁਣਨ ਪਹੁੰਚੇ ਮਾਪਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ । ਨਤੀਜਾ ਸੁਣਨ ਪਹੁੰਚੇ ਵੱਡੀ ਗਿਣਤੀ ਮਾਪਿਆਂ ਨੂੰ ਸੰਬੋਧਲ ਕਰਦਿਆਂ ਸਕੂਲ ਮੁਖੀ ਰਹਦੀਪ ਸਿੰਘ ਜਟਾਣਾ ਨੇ ਕਿਹਾ ਕਿ ਸਲਾਨਾਂ ਨਤੀਜੇ ਦੀ ਜਿੰਨੀ ਅਹਿਮੀਅਤ ਵਿਦਿਆਰਥੀਆਂ ਲਈ ਹੁੰਦੀ ਹੈ ਉਨ•ੀਂ ਹੀ ਅਹਿਮੀਅਤ ਮਾਪਿਆਂ ਲਈ ਵੀ ਹੁੰਦੀ ਹੈ । ਇਸ ਲਈ ਮਾਪਿਆਂ ਦਾ ਵਿਦਿਆਰਥੀਆਂ ਦੇ ਸਲਾਨਾ ਨਤੀਜ਼ੇ ਵਿੱਚ ਸ਼ਾਮਲ ਹੋਣਾ ਅਤਿ ਜ਼ਰੂਰੀ ਹੁੰਦਾ ਹੈ । ਸਮਾਗਮ ਦੌਰਾਨ ਪਹੁੰਚੇ ਹੋਏ ਮਾਪਿਆਂ ਦੇ ਮਨੋਰੰਜ਼ਨ ਲਈ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ,ਕਵਿਸਰੀਆਂ ਅਤੇ ਗੀਤ ਪੇਸ਼ ਕੀਤੇ । ਇਸ ਮੌਕੇ ਪੰਜਾਬ ਪੱਧਰ ਉ¤ਤੇ ਆਮ ਗਿਆਨ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਾਲੀ ਹਰਪ੍ਰੀਤ ਕੌਰ , ਪੰਜਾਬ ਪੱਧਰ ’ਤੇ ਸੌ ਮੀਟਰ ਫਰਾਟਾ ਦੌੜ ਵਿੱਚ ਸੋਨ ਤਮਗਾ ਜਿੱਤਣ ਵਾਲੀ ਜਗਵੀਰ ਕੌਰ , ਭਾਸ਼ਣ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਕੁੰਵਰਦੀਪ ਸਿੰਘ ਅਤੇ ਕਵਿਤਾ ਉਚਾਰਨ ਵਿੱਚ ਸੋਨ ਤਮਗਾ ਜਿੱਤਣ ਵਾਲੀ ਮਨਪ੍ਰੀਤ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ । ਇਸ ਮੌਕੇ ਸਮੂਹ ਸਕੂਲ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਮਾਪੇ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ ।
ਸਲਾਨਾ ਨਤੀਜਾ ਐਲਾਣੇ ਜਾਣ ਸਮੇਂ ਪਹਿਲੇ ਸਥਾਂਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਸਕੂਲ ਮੁਖੀ

Post a Comment