ਮਾਨਸਾ 24 ਮਾਰਚ/ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਡੀ.ਡੀ.ਟੀ.ਸੀ. ਗਰੁੱਪ (ਦਸਮੇਸ਼ ਦਸਤਾਰ ਸਿਖਲਾਈ ਸੈਂਟਰ) ਮਾਨਸਾ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ, ਸਖਦੇਵ ਅਤੇ ਰਾਜਗੁਰੂ ਦੀ ਸੋਚ ਨੂੰ ਸਮਰਪਿਤ ਇੱਕ ਦਸਤਾਰ ਚੇਤਨਾਮਾਰਚ ਕੱਢਿਆ ਗਿਆ। ਸੈਂਕੜੇ ਗਿਣਤੀ ਦਸਤਾਰਧਾਰੀ ਨੌਜਵਾਨਾਂ ਦੇ ਮੋਟਰ ਸਾਈਕਲਾਂ ਦੇ ਕਾਫਲੇ ਨੂੰ ਸ੍ਰ. ਨਰਿੰਦਰਪਾਲ ਸਿੰਘ ਪ੍ਰਧਾਨ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਕਾਫਲਾ ਇਨਕਲਾਬ ਜਿੰਦਾਬਾਦ, ਸ਼ਹੀਦ ਭਗਤ ਸਿੰਘ ਅਮਰ ਰਹੇ, ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕਕੇ ਆਦਿ ਨਾਹਰੇ ਲਗਾਉਂਦਾ ਹੋਇਆ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚੋਂ ਗੁਜਰਦਾ ਹੋਇਆ ਸ਼ਹੀਦ ਭਗਤ ਚੌਂਕ ਪੁੱਜਾ। ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਉ੍ਯੱਪਰ ਫੁੱਲ ਮਲਾਵਾਂ ਪਹਿਨਾਕੇ ਅਤੇ ਮੋਮ-ਬੱਤੀਆਂ ਜਲਾ ਕੇ ਜੋਸ਼ ਭਰੇ ਨਾਹਰਿਆਂ ਨਾਲ ਸਰਧਾਜਲੀ ਭੇਂਟ ਕੀਤੀ ਗਈ। ਨੌਜਵਾਨਾਂ ਵਿੱਚ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਪ੍ਰਤੀ ਇਨ੍ਹਾਂ ਸਤਿਕਾਰ ਸੀ ਕਿ ਉਹ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਉ੍ਯੱਥੋਂ ਹਿੱਲੇ ਨਹੀਂ। ਇਸ ਮੌਕੇ ਡੀ.ਡੀ.ਟੀ.ਸੀ. ਗਰੁੱਪ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਨੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰ. ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀਆਂ ਸਹਾਦਤਾਂ ਕਰਕੇ ਹੀ ਅਸੀਂ ਅੱਜ ਅਜਾਦੀ ਦਾ ਨਿੱਘ ਮਾਨ ਰਹੇ ਹਾਂ ਪਰ ਜਿਸ ਤਰ੍ਹਾਂ ਦੀ ਸੋਚ ਅਤੇ ਸੁਪਨੇ ਦੇ ਸਮਾਜ ਨੂੰ ਲੈ ਕੇ ਸ੍ਰ. ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ। ਉਹ ਸੁਪਨਾ ਅਜੇ ਪੂਰਾ ਨਹੀਂ ਹੋਇਆ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਹੀਦੀ ਦਿਹਾੜੇ ਉ੍ਯੱਪਰ ਇਹ ਅਹਿਦ ਕਰਨ ਕਿ ਉਹ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਗੇ ਅਤੇ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ । ਸ੍ਰ. ਇੰਦਰਜੀਤ ਸਿੰਘ ਮੁਨਸ਼ੀ ਨੇ ਕਿਹਾ ਕਿ ਜੰਗੇ ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਲੋਕ ਭੁਲਦੇ ਜਾ ਰਹੇ ਹਨ। ਨੌਜਵਾਨ ਦੇ ਪੂਰਨਿਆਂ ਤੇ ਚੱਲਣ ਦੀ ਬਜਾਏ ਕੁਰਾਹੇ ਪੈ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਤੇ ਸੋਚ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਡੀ.ਡੀ.ਟੀ.ਸੀ. ਗਰੁੱਪ ਦੇ ਸ੍ਰ. ਮਨਜੀਤ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਸ੍ਰ. ਭੁਪਿੰਦਰ ਸਿੰਘ, ਸ੍ਰ. ਨਰਿੰਦਰਪਾਲ ਸਿੰਘ ਪ੍ਰਧਾਨ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸ੍ਰ. ਰਣਜੋਧ ਸਿੰਘ, ਸ੍ਰ. ਤੇਜਿੰਦਰ ਸਿੰਘ, ਮਿਸਟਰ ਸਿੰਘ ਮਾਨਸਾ 2013 ਦੇ ਸਾਰੇ ਪ੍ਰਤੀਯੋਗੀ, ਬਾਬਾ ਦੀਪ ਸਿੰਘ ਦਸਤਾਰ ਸੈਂਟਰ, ਕਲਗੀਧਰ ਗੱਤਕਾ ਅਤੇ ਬਾਬਾ ਦੀਪ ਸਿੰਘ ਗੱਤਕਾ ਅਖਾੜੇ ਦੇ ਆਹੁਦੇਦਾਰ ਹਾਜ਼ਰ ਸਨ।

Post a Comment