ਮਾਨਸਾ 24 ਦਸੰਬਰ ਕਂਸਰ ਚੇਤਨਾ ਤੇ ਲੱਛਣ ਅਧਾਰਤ ਜਲਦੀ ਜਾਂਚ ਲਈ 1 ਦਸੰਬਰ 2012 ਤੋ ਸੁਕੀਤੀ ਗਈ ਕੈਂਸਰ ਜਾਗਰੂਕਤਾ ਮੁਹਿੰਮ ਦੌਰਾਨ ਕੀਤੇ ਗਏ ਸਰਵੇਖਣ ਦੌਰਾਨ ਹੁਣ ਤੱਕ 2396 ਕੈਂਸਰ ਦੇ ਸੱਕੀ ਮਰੀਜ਼ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਸਰਵੇਖਣ ਦੌਰਾਨ 977 ਅਜਿਹੇ ਕੇਸ ਹਨ ਜਿਹੜੇ ਕਿ ਕੈਂਸਰ ਤੋਂ ਪੀੜਤ ਹਨ।ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਚੇਤਨਾ ਮੁਹਿੰਮ ਲਈ ਜਿਲ੍ਹੇ ਵਿੱਚ 11 ਸੀਨੀਅਰ ਮੈਡੀਕਲ ਅਫ਼ਸਰ, 21 ਮੈਡੀਕਲ ਅਫ਼ਸਰ, 16 ਆਰ.ਐਮ.ਓ, 42 ਐਸ.ਆਈ, 7 ਐਲ.ਐਚ.ਵੀ, 156 ਏ.ਐਨ.ਐਮਜ, 481 ਆਸ਼ਾ ਵਰਕਰ, 43 ਨਰਸਿੰਗ ਟਿਊਟਰ, 772 ਨਰਸਿੰਗ ਕਾਲਜ਼ਾਂ ਦੇ ਵਿਦਿਆਰਥੀ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।ਉਹਨਾਂ ਦੱਸਿਆ ਕਿ ਕੈਂਸਰ ਸਰਵੇ ਦੌਰਾਨ ਲਗਾਈਆਂ ਗਈਆਂ ਟੀਮਾਂ ਦੁਆਰਾ ਲੋਕਾਂ ਨੂੰ ਘਰ-ਘਰ ਜਾ ਕੇ ਕੈਂਸਰ ਦੇ 12 ਲੱਛਣਾਂ, 6 ਮੁੱਖ ਕਾਰਨਾਂ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ ਫੰਡ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਕੈਂਸਰ ਨਾਲ ਪੀੜਤ 232 ਮਰੀਜ਼ਾਂ ਜਿੰਨ੍ਹਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚੋਂ ਸਹਾਇਤਾ ਦਿੱਤੀ ਜਾ ਚੁੱਕੀ ਹੈ।ਡਾ. ਯਸ਼ਪਾਲ ਗਰਗ ਜਿਲ੍ਹਾ ਪ੍ਰੋਜੈਕਟ ਕੁਆਰਡੀਨੇਟਰ ਨੇ ਕੈਂਸਰ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਸਰ ਮੁਹਿੰਮ ਦੌਰਾਨ 22 ਦਸੰਬਰ 2012 ਤੱਕ ਕੈਂਸਰ ਸਰਵੇ ਟੀਮਾਂ ਦੁਆਰਾ ਹੁਣ ਤੱਕ 663869 ਦੀ ਆਬਾਦੀ ਵਿੱਚ 124185 ਘਰਾਂ ਦਾ ਸਰਵੇਖਣ ਕਰ ਚੁੱਕੀਆਂ ਹਨ।ਉਹਨਾਂ ਕਿਹਾ ਕਿ ਸਰਵੇਖਣ ਤੋਂ ਬਾਅਦ ਕੈਂਸਰ ਮਰੀਜ਼ਾਂ ਨੁੰ ਇਲਾਜ ਲਈ ਰੈਫਰ ਕੀਤਾ ਜਾਵੇਗਾ।

Post a Comment