ਮਾਨਸਾ
5 ਦਸੰਬਰ ()ਮਾਨਸਾ
ਵਿਖੇ ਯੂਥ ਕਾਂਗਰਸ ਵਲੋ
108 ਐਬੂਲੈਸ ਤੇ ਪ੍ਰਧਾਨ ਮੰਤਰੀ
ਮਨਮੋਹਨ ਸਿੰਘ ਦੀ ਫੋਟੋ
ਲਾਉਣ ਤੋ ਬਾਅਦ ਪੁਲਿਸ
ਨੇ ਤੁਰੰਤ ਯੂਥ ਕਾਂਗਰਸੀਆਂ
ਨੂੰ ਗ੍ਰਿਫਤਾਰ ਕਰ ਲਿਆ ।
ਜਿਹਨਾਂ ਦੀ ਅਗਵਾਈ ਸਾਬਕਾ
ਯੂਥ ਪ੍ਰਧਾਨ ਗੁਰਪ੍ਰੀਤ ਸਿੰਘ
ਵਿੱਕੀ ਤੇ ਯੂਥ ਪ੍ਰਧਾਨ
ਕਰ ਰਹੇ ਸਨ।ਇਸ ਮੌਕੇ ਤੇ
ਬੋਲਦਿਆ ਗੁਰਪ੍ਰੀਤ ਸਿੰਘ ਵਿੱਕੀ ਤੇ
ਯੂਥ ਪ੍ਰਧਾਨ ਨੇ ਕਿਹਾ
ਕਿ ਪੰਜਾਬ ਸਰਕਾਰ ਕੇਦਰ
ਦੇ ਪੈਸੇ ਨਾਲ ਆਪਣੀ
ਸਰਕਾਰ ਚੱਲਾ ਰਹੀ ਹੈ
।ਗੁਰਪ੍ਰੀਤ ਸਿੰਘ
ਵਿੱਕੀ ਨੇ ਕਿਹਾ ਕਿ
ਕੇਦਰ ਦੇ ਪੈਸੇ ਹਨ
ਐਬੂਲੈਸ ਵੀ ਕੇਦਰ ਦੀ
ਹੈ ਤੇ ਜ਼ੋ ਗਰੀਬ
ਲੜਕੀਆਂ ਨੂੰ ਸਾਈਕਲ ਦਿੱਤੇ
ਜਾ ਰਹੇ ਹਨ ਉਹ
ਵੀ ਕੇਦਰ ਸਰਕਾਰ ਦੇ
ਹਨ ਪਰ ਬਾਦਲ ਸਾਹਿਬ
ਸਾਈਕਲ ਤੇ ਵੀ ਆਪਣੀ
ਫੋਟੋ ਲਾ ਰਹੇ ਹਨ
ਜ਼ੋ ਗਲਤ ਹੈ।

Post a Comment