ਲੁਧਿਆਣਾ ( ਸਤਪਾਲ ਸੋਨੀ )ਕਾਂਗਰਸ ਪਾਰਟੀ ਦੇ ਪ੍ਰੈਸ ਸਕੱਤਰ ਵੀ.ਕੇ.ਅਰੋੜਾ ਨੇ ਕਿਹਾ ਕਿ ਸ਼ਹਿਰ ਵਿਚ ਵਹੀਕਲਾਂ ਦੀ ਗਿਣਤੀ ਸ਼ਹਿਰ ਦੀ ਆਬਾਦੀ ਦੇ ਅਨੁਸਾਰ 50 ਗੁਣਾਂ ਵਧ ਗਈ ਹੈ ਜਦਕਿ ਕਿਤਾਬ ਬਜਾਰ ਵਿੱਚ ਪਾਰਕਿੰਗ ਦੀ ਥਾਂ ਘੱਟ ਹੋਣ ਕਾਰਨ ਹਰ ਸਮੇਂ ਲੰਬੇ ਲੰਬੇ ਜਾਮ ਵੇਖਣ ਨੂੰ ਮਿਲਦੇ ਹਨ ਇਸ ਕਾਰਨ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੌਜੂਦਾ ਪਾਰਕਿੰਗ ਨੂੰ ਬਹੁ-ਮਜਿੰਲਾ ਬਣਾਇਆ ਜਾਵੇ ਤਾਂ ਜੋ ਜਾਮ ਤੋਂ ਛੁਟਕਾਰਾ ਮਿਲ ਸਕੇ । ਵੀ.ਕੇ.ਅਰੋੜਾ ਦੇ ਮੁਤਾਬਿਕ ਸ਼ਹਿਰ ਦੇ ਅੰਦਰ ਵਾਲੇ ਬਜਾਰਾਂ ਦਾ ਹਾਲ ਤਾਂ ਜਿਆਦਾ ਹੀ ਮਾੜਾ ਹੈ ਕਿਉਂ ਕਿ ਕੁਝ ਕੁ ਦੁਕਾਨਦਾਰਾਂ ਨੇ ਹਾਈ ਕੋਰਟ ਦੇ ਹੁੱਕਮਾਂ ਦੀਆਂ ਧੱਜੀਆਂ ਉਡਾਂਦਿਆਂ ਹੋਇਆਂ ਆਪਣੀਆਂ ਦੁਕਾਨਾਂ ਦੇ ਅੱਗੇ ਛੇ-ਛੇ ਫੁੱਟ ਦੇ ਸ਼ੈਡ ਬਨਾ ਲਏ ਹਨ ਅਤੇ ਸੰਬਧਿਤ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ।ਵੀ.ਕੇ.ਅਰੋੜਾ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਦੇ ਬਾਹਰ ਸਮਾਨ ਬਿਲਕੁਲ ਨ ਲਗਾਉਣ ਅਤੇ ਨਾਲ ਹੀ ਰੇਹੜੀ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਨ ਖਰੀਦਨ ਵਾਲਿਆਂ ਦੇ ਵਹੀਕਲ ਸਹੀ ਤਰ੍ਹਾਂ ਲਗਵਾਨ ਤਾਂ ਜੋ ਆਮ ਜਨਤਾ ਨੂੰ ਬਜਾਰ ਵਿੱਚ ਆਨ ਜਾਨ ਵਿਚ ਕਿਸੇ ਤਰ੍ਹਾਂ ਦੀ ਦਿਕੱਤ ਨ ਆਵੇ, ਕਿਉਂ ਕਿ ਜੇਕਰ ਸ਼ਹਿਰ ਦੇ ਅੰਦਰ ਜਾਮ ਲਗੇ ਰਹਿਣਗੇ ਤਾਂ ਖਰੀਦਦਾਰ ਬਾਹਰ ਵਾਲੇ ਦੁਕਾਨਦਾਰਾਂ ਤੋਂ ਸਮਾਨ ਖਰੀਦਕੇ ਲੈ ਜਾਣਗੇ ਅਤੇ ਸ਼ਹਿਰ ਦੇ ਅੰਦਰ ਵਾਲੇ ਦੁਕਾਨਦਾਰ ਸਿਰਫ ਹੱਥ ਮਲਦੇ ਹੀ ਰਹਿ ਜਾਣਗੇ ।

Post a Comment