ਸ੍ਰੀ ਮੁਕਤਸਰ ਸਾਹਿਬ, 1 ਦਸੰਬਰ ( )ਡਾ: ਚਰਨਜੀਤ ਸਿੰਘ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੈਂਸਰ ਚੇਤਨਾ ਅਤੇ ਚਿੰਨ੍ਹਾਂ ਤੇ ਅਧਾਰਿਤ ਸਰਵੇ ਮੁੰਹਿਮ ਨੂੰ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੂ ਕੀਤਾ ਗਿਆ । ਇਸ ਸਮੇ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਕੈਂਸਰ ਸਰਵੇ ਸਬੰਧੀ ਰੈਲੀ ਨੂੰ ਹਰੀ ਝੰਡੀ ਦੇ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਂਸਰ ਸਰਵੈ ਅਤੇ ਚੇਤਨਾ ਲਈ ਰਵਾਨਾ ਕੀਤਾ ਇਸ ਸਮੇਂ ਸ੍ਰੀ ਦਲਜੀਤ ਸਿੰਘ ਰਲਹਣ ਸਿਵਲ ਜੱਜ ਸੀਨੀਅਰ ਡਵੀਜਨ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ, ਡਾ: ਨਰੇਸ ਪਰੂਥੀ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ, ਡਾ: ਐਮ.ਜੀ ਸ਼ਰਮਾ, ਐਸ.ਐਮ.ਓ ਸ੍ਰੀ ਮੁਕਤਸਰ ਸਾਹਿਬ, ਡਾ: ਹਰਪ੍ਰੀਤ ਸਿੰਘ ਨੋਡਲ ਅਫਸਰ ਅਤੇ ਸਮਾਜ ਸੇਵੀ ਸੰਸਥਾਵਾ ਦੇ ਨੁਮਾਇੰਦੇ ਅਤੇ ਹੋਰ ਸ਼ਹਿਰੀਆ ਨੇ ਭਾਗ ਲਿਆ । ਇਸ ਸਮੇ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਹੀਨਾ ਦਸੰਬਰ ਦੌਰਾਨ ਘਰ ਘਰ ਜਾ ਕੇ ਕੈਂਸਰ ਸਬੰਧੀ ਚੇਤਨਾ ਪੈਦਾ ਕੀਤੀ ਜਾਵੇਗੀ ਅਤੇ 12 ਚਿੰਨ੍ਹਾਂ ਤੇ ਅਧਾਰਿਤ ਕੈਂਸਰ ਸਰਵੇ ਕੀਤਾ ਜਾਵੇਗਾ। ਜਿਸ ਵਿਚ ਪੈਂਡੂ ਖੇਤਰ ਵਿਚ ਸਬੰਧਿਤ ਐਸ.ਐਮ.ਓ ਦੀ ਨਿਗਰਾਨੀ ਹੇਠ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਵੱਲੋ ਅਤੇ ਸ਼ਹਿਰੀ ਖੇਤਰ ਵਿਚ ਸਬੰਧਿਤ ਨਰਸਿੰਗ ਸੰਸਥਾਵਾਂ ਦੀਆਂ ਵਿਦਿਆਰਥਣਾਂ ਵੱਲੋ ਇਹ ਸਰਵੇ ਕੀਤਾ ਜਾਣਾ ਹੈ ।ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਲਈ ਜ਼ਿਲ੍ਹੇ ਵਿਚ 1318 ਟੀਮਾਂ ਬਣਾਈਆਂ ਗਈਆਂ ਹਨ, ਜਿਸ ਵਿਚੋਂ 500 ਟੀਮਾਂ ਸ਼ਹਿਰੀ ਖੇਤਰਾਂ ਵਿਚ ਅਤੇ 818 ਟੀਮਾਂ ਦਿਹਾਤੀ ਖੇਤਰਾਂ ਵਿਚ ਸਰਵੇਖਣ ਕਰਣਗੀਆਂ। ਉਨ੍ਹਾਂ ਨੇ ਕਿਹਾ ਕਿ 9.25 ਲੱਖ ਅਬਾਦੀ ਦਾ 1.75 ਲੱਖ ਘਰਾਂ ਵਿਚ ਜਾ ਕੇ ਸਰਵੇ ਕੀਤਾ ਜਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਥੇ ਘਰ ਘਰ ਜਾ ਕੇ ਜਾਣਕਾਰੀ ਇੱਕਠੀ ਕੀਤੀ ਜਾਣੀ ਹੈ ਉਥੇ ਕੈਂਸਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਕੈਂਸਰ ਦੀ ਜਾਣਕਾਰੀ ਭਰਪੂਰ 1 ਬੁੱਕਲੇਟ ਹਰ ਘਰ ਵਿਚ ਵੰਡੀ ਜਾਵੇਗੀ ਤਾ ਜੋ ਕੈਂਸਰ ਦੀ ਬੀਮਾਰੀ ਦੇ ਲੱਛਣਾ ਬਾਰੇ ਚੇਤਨਾ ਪੈਦਾ ਕਰਕੇ ਇਸ ਬੀਮਾਰੀ ਨੂੰ ਮੁੱਢਲੀ ਸਥਿਤੀ ਵਿਚ ਹੀ ਲੱਭ ਕੇ ਫੈਲਣ ਤੋ ਰੋਕਿਆ ਜਾ ਸਕੇ । ਇਸ ਕੈਂਸਰ ਰੈਲੀ ਵਿਚ ਆਦੇਸ਼ ਇੰਸਟਿਚਿਊਟ ਆਫ ਨਰਸਿੰਗ ਅਤੇ ਸੈਂਟ ਸਹਾਰਾ ਇੰਸਟਿਚਿਊਟ ਦੇ ਸਟਾਫ ਅਤੇ ਵਿਦਿਆਰਥਣਾ ਵੱਲੋ ਵਿਸੇਸ ਤੌਰ ਤੇ ਭਾਗ ਲਿਆ ਗਿਆ ।
ਕੈਂਸਰ ਚੇਤਨਾ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤੇ ਜਾਣ ਦਾ ਦ੍ਰਿਸ਼।


Post a Comment