ਪੰਜਾਬੀ ਸਾਹਿਤ ਤੇ ਕੋਸ਼ਕਾਰੀ ਦੇ ਖੇਤਰ ਦੇ ਵਿਦਵਾਨ ਭਾਈ ਕਾਨ• ਸਿੰਘ ਨਾਭਾ ਜੀ ਦੇ 74 ਵੀਂ ਬਰਸੀ ਜਸਦੇਵ ਸਿੰਘ ਸੰਧੂ ਕਾਲਜ ਆਫ ਐਜੂਕੇਸ਼ਨ ਵਿਖੇ ਸ਼ਰਧਾਪੂਰਬਕ ਮਨਾਈ ਗਈ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ. ਤੇਜਿੰਦਰ ਪਾਲ ਸਿੰਘ ਸੰਧੂ, ਚੇਅਰਪਰਸਨ ਸ੍ਰੀਮਤੀ ਅਨੂਪਿੰਦਰ ਕੌਰ ਸੰਧੂ, ਡਾਇਰੈਕਟਰ ਸ੍ਰੀ ਅਰਪਿਤ ਗਰਗ, ਪਿੰ੍ਰਸੀਪਲ ਡਾ. ਰਜਿੰਦਰਪਾਲ ਕੌਰ ਸਿੱਧੂ, ਪੰਜਾਬੀ ਯੂਨੀਵਰਸਿਟੀ ਤੋ. ਡਾ. ਦਰਸ਼ਨ ਸਿੰਘ ਆਸ਼ਟ ਅਤੇ ਸ੍ਰੀਮਤੀ ਰਵਿੰਦਰ ਕੌਰ ਰਵੀ, ਦਿੱਲੀ ਤੋਂ ਡਾ. ਜਗਮੇਲ ਸਿੰਘ ਭਾਠੂਆਂ ਵਿਸ਼ੇਸ਼ ਤੌਰ ਤੇ ਹਾਜਰ ਸਨ। ਆਪਣੇ ਡਾ. ਦਰਸ਼ਨ ਸਿੰਘ ਆਸ਼ਟ ਨੇ ਨੇ ਪੰਜਾਬੀ ਭਾਸ਼ਾ ਦੀ ਲੋੜ ਅਤੇ ਮਹੱਤਤਾ ਤੇ ਪ੍ਰਕਾਸ਼ ਪਾਇਆ। ਉਨ•ਾਂ ਕਿਹਾ ਕਿ ਇਸ ਸਮੇਂ ਦੁਨੀਆ ਭਰ ਵਿੱਚ 6400 ਭਾਸ਼ਵਾਂ ਬੋਲੀਆਂ ਜਾਂਦੀਆਂ ਹਨ, ਜਿਨ•ਾਂ ਵਿੱਚੋਂ ਪੰਜਾਬੀ ਭਾਸ਼ਾ ਦਾ 12ਵਾਂ ਸਥਾਨ ਹੈ। ਇਸ ਮਗਰੋਂ ਉਨ•ਾਂ ਕਿਹਾ ਕਿ ਭਾਵੇਂ ਪੰਜਾਬੀ ਦੇ ਜਜਬ ਸ਼ਕਤੀ ਕਰਕੇ ਪੰਜਾਬੀ ਨੇ ਹੋਰ ਭਾਸ਼ਾਵਾਂ ਦੇ ਸ਼ਬਦ ਆਪਣੇ ਵਿੱਚ ਜਜਬ ਕਰ ਲਏ ਹਨ ਅਤੇ ਭਾਵੇਂ ਇਸ ਤਰ•ਾਂ ਇਹ ਵਿਕਸਿਤ ਹੁੰਦੀ ਜਾ ਰਹੀ ਹੈ, ਪਰ ਜੇਕਰ ਅਸੀਂ ਆਪਣਾ ਧਿਆਨ ਪੰਜਾਬੀ ਭਾਸ਼ਾ ਤੇ ਮੋੜ ਕੇ ਸਿਰਫ ਹੋਰ ਭਾਸ਼ਾਵਾਂ ਵੱਲ ਹੀ ਰਖਾਂਗੇ ਤਾਂ ਹੋਲੀ ਹੋਲੀ ਇਹ ਭਾਸ਼ਾ ਵੀ ਖਾਤਮੇ ਵੱਲ ਚਲੀ ਜਾਵੇਗੀ। ਯੂਨਾਸਕੋ ਦੀ ਇਕ ਰਿਪੋਰਟ ਅਨੁਸਾਰ ਜੇਕਰ ਹਸ਼ਰ ਇਹੀ ਰਿਹਾ ਤਾਂ ਆਉਣ ਵਾਲੇ 50 ਸਾਲਾਂ ਦੌਰਾਨ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ। ਇਸ ਮਗਰੋਂ ਡਾ. ਆਸ਼ਟ ਨੇ ਭਾਈ ਕਾਨ• ਸਿੰਘ ਨਾਭਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉ•ਨ•ਾਂ ਕਿਹਾ ਕਿ ਅੱਜ ਕੋਈ ਵੀ ਖੋਜਾਰਤੀ ਅਜਿਹਾ ਨਹੀਂ ਹੈ ਜਿਸ ਨੇ ਭਾਈ ਕਾਨ• ਸਿੰਘ ਨਾਭਾ ਦੁਆਰਾ ਰਚੇ ਸ਼ਬਦਾਂ ਨੂੰ ਨਾ ਵਰਤਿਆ ਹੋਵੇ ।
ਸ਼ੁਰੂ ਵਿੱਚ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਨਾਮਕ ਡਾਕੂਮੈਂਟਰੀ ਦਿਖਾਈ ਗਈ। ਇਸ ਮਗਰੋਂ ਡਾ. ਜਗਮੇਲ ਸਿੰਘ ਭਾਠੂਆਂ ਨੇ ਆਪਣਾ ਲੈਕਚਰ ਸ਼ੁਰੂ ਕੀਤਾ ਉ•ਨ•ਾਂ ਨੇ ਭਾਈ ਕਾਨ• ਸਿੰਘ ਨਾਭਾ ਦੇ ਜਨਮ ਅਤੇ ਪੰਜਾਬੀ ਸਾਹਿਤ ਅਤੇ ਕੋਸ਼ਕਾਰੀ ਦੇ ਖੇਤਰ ਵਿੱਚ ਭਾਈ ਕਾਨ• ਸਿੰਘ ਨਾਭਾ ਦੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ•ਾ ਨੇ ਕਿਹਾ ਕਿ ਭਾਈ ਕਾਨ• ਸਿੰਘ ਨਾਭਾ ਨੇਆਪਣੀ ਰਚਨਾਵਾਂ ਵਿੱਚ ਸਿਰਫ ਪੰਜਾਬੀ ਸ਼ਬਦਾਂ ਬਾਰੇ ਹੀ ਨਹੀੈਂ ਸਗੋਂ ਭਾਰਤੀ ਸੰਸਕ੍ਰਿਤੀ ਤੇ ਕਲਾ ਬਾਰੇ ਵੀ ਕਾਫੀ ਚਾਨਣਾ ਪਾਇਆ ਹੈ। ਇਸ ਮੋਕੇ ਉਹਨਾ ਨੇ ਕਿਹਾ ਕਿ ਜਸਦੇਵ ਸਿੰਘ ਸੰਧੂ ਕਾਲਜ ਵਰਗੀਆਂ ਸੰਸਥਾਵਾਂ ਜਦੋਂ ਤੱਕ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਅਜਿਹੇ ਸੈਮੀਨਾਰ ਕਰਵਾਦੀ ਰਹਿਣਗੀਆਂ ਤਦੋਂ ਤਕ ਪੰਜਾਬੀ ਭਾਸ਼ਾ ਖਤਮ ਨਹੀਂ ਹੋ ਸਕਦੀ। ਇਸ ਮੌਕੇ ਸ੍ਰੀਮਤੀ ਰਵਿੰਦਰ ਕੌਰ ‘ਰਵੀ’ ਨੇ ਭਾਈ ਕਾਨ• ਸਿੰਘ ਨਾਭਾ ਦੀ ਆਖਰੀ ਅਪ੍ਰਕਾਸ਼ਿਤ ਰਚਨਾ ‘ਇਤਿਹਾਸ ਬਾਗੜੀਆਂ’ ਪੁਸਤਕ ਕਾਲਜ ਨੂੰ ਭੇਂਟ ਕੀਤੀ । ਭਾਈ ਕਾਨ• ਸਿੰਘ ਨਾਭਾ ਦੇ ਪੜਪੋਤੇ ਮਾਨਯੋਗ ਮੇਜਰ ਏ.ਪੀ. ਸਿੰਘ ਵਲੋਂ ਭੇਜਿਆ ਸੰਦੇਸ਼ ਵੀ ਇਸ ਮੌਕੇ ਪੜ•ਕੇ ਸੁਣਾਇਆ ਗਿਆ। ਊਨ•ਾਂ ਸਮੂਹ ਕਾਲਜ ਪ੍ਰਬੰਧਕਾਂ ਦਾ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਚੇਅਰਪਰਸਨ ਸ੍ਰੀਮਤੀ ਅਨੂਪਿੰਦਰ ਕੌਰ ਸੰਧੂ ਨੇ ਆਈ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਭਵਿੱਖ ਵਿਚ ਵੀ ਉਹ ਅਜਿਹੇ ਮਹਾਨ ਵਿਦਵਾਨਾਂ ਦੇ ਜਨਮ ਦਿਹਾੜੇ ਤੇ ਬਰਸੀਆਂ ਮਨਾਉਂਦੇ ਰਹਿਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੋੜਿਆ ਜਾ ਸਕੇ। ਤਾੜੀਆਂ ਦੀ ਗੂੰਜ ਨਾਲ ਇਹ ਸਮਾਗਮ ਸਮਾਪਤ ਹੋਇਆ।

Post a Comment