ਸੰਤ ਬਲਜੀਤ ਸਿੰਘ ਦਾਦੂਵਾਲ੍ਹ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ। ਹਰਿਆਣਾ ਸਰਕਾਰ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ ਵਿੱਚ-ਬਾਬਾ ਦਾਦੂਵਾਲ੍ਹ

Wednesday, December 26, 20120 comments


ਤਲਵੰਡੀ ਸਾਬੋ 26 ਦਸੰਬਰ (ਰਣਜੀਤ ਸਿੰਘ ਰਾਜੂ) : ਪੰਥਕ ਸੇਵਾ ਲਹਿਰ ਦੇ ਮੁਖੀ ਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਜਿਹਨਾˆ ਨੂੰ ਬੀਤੇ ਦਿਨ ਇੰਗਲੈˆਡ ਤੋˆ ਵਾਪਸ ਪੰਜਾਬ ਆਉˆਦਿਆˆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸ਼੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋˆ ਗ੍ਰਿਫਤਾਰ ਕਰਕੇ ਸਿਰਸਾ ਪੁਲਿਸ ਹਵਾਲੇ ਕੀਤਾ ਗਿਆ ਸੀ  ਨੂੰ ਅੱਜ ਸਿਰਸਾ ਪੁਲਿਸ ਨੇ ਡੱਬਵਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਸੰਤ ਦਾਦੂਵਾਲ ਤੇ ਦਰਜ ਸਾਲ 2007 ਵਿੱਚ ਰੇਲਾˆ ਰੋਕਣ ਦੇ ਪਰਚੇ ਅਤੇ ਹੋਰ ਮੁਕੱਦਮਿਆˆ ਵਿੱਚ ਕਾਰਵਾਈ ਕਰਦਿਆˆ 14 ਦਿਨਾˆ ਲਈ ਨਿਆਇਕ ਹਿਰਾਸਤ ਵਿੱਚ ਹਿਸਾਰ ਜੇਲ੍ਹ ਭੇਜ ਦਿੱਤਾ ਹੈ ਤੇ ਸੰਤ ਦਾਦੂਵਾਲ ਤੇ ਦਰਜ ਵੱਖ ਵੱਖ ਕੇਸਾˆ ਦੀ ਸੁਣਵਾਈ ਲਈ ਅਗਲੀ ਪੇਸ਼ੀ 8 ਜਨਵਰੀ ਪਾਈ ਗਈ ਹੈ। ਦੱਸਣਯੋਗ ਹੈ ਕਿ ਸੰਤ ਦਾਦੂਵਾਲ ਤੇ ਡੇਰਾ ਮੁਖੀ ਰਾਮ ਰਹੀਮ ਦੀ ਗ੍ਰਿਫਤਾਰੀ ਨੂੰ ਲੈਕੇ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਤੇ ਮਾਹੌਲ ਤਨਾਅਪੂਰਣ ਹੋਣ ਅਤੇ ਪ੍ਰੇਮੀਆˆ ਅਤੇ ਸਿੱਖ ਸੰਗਤਾˆ ਵਿੱਚ ਟਕਰਾਅ ਹੋਣ ਕਰਕੇ ਪਰਚੇ ਦਰਜ ਕੀਤੇ ਗਏ ਸਨ ਜਿਹਨਾˆ ਵਿੱਚ ਮਾਨਯੋਗ ਅਦਾਲਤ ਵੱਲੋˆ ਸੰਤ ਦਾਦੂਵਾਲ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਇਸੇ ਦੇ ਮੱਦੇਨਜਰ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਪੱਤਰਕਾਰਾˆ ਨਾਲ ਗੱਲਬਾਤ ਕਰਦਿਆˆ ਸੰਤ ਦਾਦੂਵਾਲ ਨੇ ਕਿਹਾ ਕਿ ਉਹ ਅੱਜ ਤੋˆ ਪਹਿਲਾˆ ਕਈ ਵਾਰ ਸਿਰਸਾ, ਹਿਸਾਰ ਅਤੇ ਹਰਿਆਣਾ ਦੇ ਹੋਰ ਸ਼ਹਿਰਾˆ ਵਿੱਚ ਦੀਵਾਨ ਲਾ ਚੁੱਕੇ ਹਨ ਪਰ ਉਦੋˆ ਸਿਰਸਾ ਪੁਲਿਸ ਨੇ ਉਹਨਾˆ ਨੂੰ ਗ੍ਰਿਫਤਾਰ ਨਹੀˆ ਕੀਤਾ ਪਰ ਅੱਜ ਜਦੋˆ ਉਹ ਵਿਦੇਸ਼ ਤੋˆ ਦੇਸ਼ ਵਾਪਸ ਪਰਤੇ ਸਨ ਤੇ ਹੁਣ ਗ੍ਰਿਫਤਾਰ ਕਰਨਾ ਮਾਹੌਲ ਭੜ੍ਹਕਾਉਣ ਦੀ ਸਾਜਿਸ਼ ਹੈ ਕਿਉˆਕਿ ਇੱਕ ਪਾਸੇ ਬਲਾਤਕਾਰ ਦੇ ਦੋਸ਼ਾˆ ਵਿੱਚ ਸ਼ਾਮਲ ਡੇਰਾ ਸੌਦਾ ਸਾਧ ਮੁਖੀ ਗੁਰਮੀਤ ਰਾਮ ਰਹੀਮ ਸ਼ਰੇਆਮ ਖੁੱਲ੍ਹਾ ਫਿਰਦਾ ਹੈ ਫਿਰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਘਰਸ਼ ਕਰਦੇ ਸਿੱਖ ਆਗੂਆˆ ਦੀ ਗ੍ਰਿਫਤਾਰੀ ਕਿਉˆ? ਉਹਨਾˆ ਕਿਹਾ ਕਿ ਇੱਕ ਪਾਸੇ ਹਰਿਆਣਾ ਵਿੱਚ ਹੀ ਨਵੰਬਰ ਮਹੀਨੇ ਵਿੱਚ ਡੇਰਾ ਸੌਦਾ ਸਾਧ ਦੇ ਚੇਲਿਆˆ ਵੱਲੋˆ ਸਿੱਖਾˆ ਤੇ ਸ਼ਰੇਆਮ ਹਮਲਾ ਕਰਕੇ ਕਈ ਸਿੱਖ ਵਰਕਰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤੇ ਤੇ ਉਹਨਾˆ ਹਮਲਾਵਰਾˆ ਪ੍ਰੇਮੀਆˆ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੇ ਬਾਵਜੂਦ ਵੀ ਉਹਨਾˆ ਨੂੰ ਗ੍ਰਿਫਤਾਰ ਨਹੀˆ ਕੀਤਾ ਜਾ ਰਿਹਾ ਤੇ ਸੌਦਾ ਸਾਧ ਵੱਲੋˆ ਸਿੱਖ ਕੌਮ ਤੇ ਵਾਰ ਵਾਰ ਕੀਤੇ ਜਾˆਦੇ ਹਮਲਿਆˆ ਦਾ ਵਿਰੋਧ ਕਰਨ ਵਾਲੇ ਆਪਣੀ ਕੌਮ ਦੀ ਹੌˆਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਸਿੱਖ ਆਗੂਆˆ ਨੂੰ ਅੱਤਵਾਦੀਆˆ ਦੀ ਤਰ੍ਹਾˆ ਗ੍ਰਿਫਤਾਰ ਕਰਕੇ ਜੇਲ੍ਹਾˆ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾˆ ਕੇˆਦਰ ਅਤੇ ਸੂਬਾ ਸਰਕਾਰਾˆ ਤੇ ਸਿੱਖ ਵਿਰੋਧੀ ਕਾਰਵਾਈਆˆ ਕਰਨ ਦਾ ਦੋਸ਼ ਲਾਉˆਦਿਆˆ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਧਰਮ ਵਿੱਚ ਸਿੱਧੀ ਦਖਲਅੰਦਾਜੀ ਤੇ ਕੀਤੀਆˆ ਜਾˆਦੀਆˆ ਧੱਕੇਸ਼ਾਹੀਆˆ ਬੰਦ ਨਾ ਕੀਤੀਆˆ ਤਾˆ ਆਉਣ ਵਾਲੇ ਸਮੇˆ ਵਿੱਚ ਇਸ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਅਦਾਲਤ ਵਿੱਚ ਭਾਵੇˆ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਸੰਤ ਦਾਦੂਵਾਲ ਦੇ ਸਮੱਰਥਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger