ਮਾਨਸਾ ਪੁਲਿਸ ਵੱਲੋਂ ਸਾਂਝ ਵੈਨ ਸ਼ੁਰੂ ਕਰਨ ਦਾ ਉਪਰਾਲਾ ਸਾਰੇ ਪੰਜਾਬ ’ਚ ਲਾਗੂ ਕੀਤਾ ਜਾਵੇਗਾ-ਐਸ.ਕੇ.ਸ਼ਰਮਾ

Wednesday, December 26, 20120 comments


ਮਾਨਸਾ, 26 ਦਸੰਬਰ (  : ਮਾਨਸਾ ਦੇ  ਜ਼ਿਲ•ਾ ਵਾਸੀਆਂ ਨੂੰ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਦਾ ਇੱਕ ਨਿਵੇਕਲਾ ਉਪਰਾਲਾ ਹੈ, ਜਿਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੇ ਜਲਦੀ ਯਤਨ ਕੀਤੇ ਜਾਣਗੇ। ਇਨ•ਾਂ ਗੱਲਾਂ ਦਾ ਪ੍ਰਗਟਾਵਾ ਅੱਜ ਏ.ਡੀ.ਜੀ.ਪੀ. ਪੰਜਾਬ ਸ਼੍ਰੀ ਐਸ.ਕੇ.ਸ਼ਰਮਾ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਬੱਚਤ ਭਵਨ ਵਿਖੇ ਜਨਤਾ ਨਾਲ ਰੂਬਰੂ ਹੁੰਦਿਆਂ ਕੀਤਾ। ਇਸ ਮੌਕੇ ਉਨ•ਾਂ ਨਾਲ ਸਾਬਕਾ ਡੀ.ਜੀ.ਪੀ. ਸ਼੍ਰੀ ਏ.ਏ.ਸਿੱਦੀਕੀ ਅਤੇ ਐਸ.ਐਸ.ਪੀ.ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ  ਮੌਜੂਦ ਸਨ, ਸ਼੍ਰੀ ਸ਼ਰਮਾ ਆਪਣੇ ਪੰਜਾਬ ਪੱਧਰੀ ਦੌਰੇ ਦਾ ਪਹਿਲਾ ਪੜਾਅ ਆਰੰਭ ਕਰਨ ਲਈ ਵਿਸ਼ੇਸ਼ ਤੌਰ ’ਤੇ  ਮਾਨਸਾ ਵਿਖੇ ਆਏ ਹੋਏ ਸਨ।   ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਦੀ ਖੱਜਲ-ਖ਼ੁਆਰੀ ਨੂੰ ਖ਼ਤਮ ਕਰਨ ਲਈ ਸੇਵਾ ਦਾ ਅਧਿਕਾਰ ਕਾਨੂੰਨ ਵੀ ਹੋਂਦ ਵਿਚ ਲਿਆਂਦਾ ਗਿਆ, ਜਿਸ ਤਹਿਤ ਇਨ•ਾਂ ਸੇਵਾਵਾਂ ਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ। ਉਨ•ਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਹੁਣ ਤੱਕ 13 ਲੱਖ ਦੇ ਕਰੀਬ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ, ਜ਼ਿਨ•ਾਂ ਵਿੱਚੋਂ 3765 ਸੇਵਾਵਾਂ ਮਿੱਥੇ ਸਮੇਂ ਤੋਂ ਦੇਰੀ ਨਾਲ ਮਿਲੀਆਂ। ਉਨ•ਾਂ ਕਿਹਾ ਕਿ ਜਿਨ•ਾਂ ਤਕਨੀਕੀ ਕਾਰਨਾਂ ਕਰ ਕੇ ਇਹ ਸੇਵਾਵਾਂ ਦੇਣ ਵਿੱਚ ਦੇਰੀ ਹੋਈ, ਉਨ•ਾਂ ਨੂੰ ਵੀ ਦੂਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸ਼੍ਰੀ ਸ਼ਰਮਾ ਨੇ ਵੂਮੈਨ ਹੈਲਪ ਲਾਈਨ ਸਬੰਧੀ ਛਪੇ ਇਸ਼ਤਿਹਾਰ ਜਾਰੀ ਕਰਦਿਆਂ ਹੋਇਆ ਦਿੱਤੇ ਹੋਏ ਨੰਬਰ ’ਤੇ ਫੋਨ ਕਰਕੇ ਇਸਦਾ ਆਗਾਜ਼ ਕੀਤਾ। ਇਸ ਮੌਕੇ ਸਾਬਕਾ ਡੀ.ਜੀ.ਪੀ. ਸ਼੍ਰੀ ਏ.ਏ. ਸਿੱਦੀਕੀ ਨੇ ਕਿਹਾ ਕਿ ਸਾਂਝ ਕੇਂਦਰਾਂ ਦਾ ਮਕਸਦ ਪੁਲਿਸ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਹੈ। ਉਨ•ਾਂ ਕਿਹਾ ਕਿ ਪੁਲਿਸ ਨੂੰ ਸਾਰਾ ਕੰਮ ਕਾਇਦੇ-ਕਾਨੂੰਨ ਵਿੱਚ ਰਹਿ ਕੇ ਹੀ ਕਰਨਾ ਪੈਂਦਾ ਹੈ। ਉਨ•ਾਂ ਕਿਹਾ ਕਿ ਜੇਕਰ ਔਰਤਾਂ ਜਾਂ ਲੜਕੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਇਸ ਹੈਲਪ ਲਾਈਨ ਦੇ ਟੋਲ ਫਰੀ ਨੰਬਰ 1091 ’ਤੇ ਜਾਂ 01652-220043 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਾਨਸਾ ਵਿਖੇ ਏਡੀਜੀਪੀ ਪੰਜਾਬ ਵਲੋ ਮਾਨਸਾ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਉਥੇ ਹੀ ਮੀਟਿੰਗ ਹਾਲ ਚ ਪੱਤਰਕਾਰ ਖੜ•ੇ ਹੀ ਰਹੇ ਤੇ ਕਿਸੇ ਵੀ ਅਧਿਕਾਰੀ ਨੇ ਉਹਨਾਂ ਨੂੰ ਬੈਠਣ ਲਈ ਨਹੀ ਕਿਹਾ।ਇਹਨਾਂ ਹੀ ਨਹੀ ਐਸਅ ੈਸਪੀ ਮਾਨਸਾ ਵਲੋ ਬੈਠਣ ਲਈ ਕੁਰਸੀ ਦਾ ਪ੍ਰਬੰਧ ਨਹੀ ਕੀਤਾ ਤੇ ਬਾਅਦ ਚ ਰੰਗਰੂਟ ਮੁਲਾਜਮਾਂ ਤੋ ਕੁਰਸੀਆਂ ਸਾਫ ਕਰਵਾਈਆ  ਤੇ ਹੋਰ ਮੁਲਾਜਮਾਂ ਨੇ ਵੀ ਕੁਰਸੀਆ ਚੁੱਕ ਕੇ ਲਿਆਦੀਆ । ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਪੱਤਰਕਾਰਾਂ ਨੂੰ ਕਾਰ ਚ ਲਿਆਂਦਾ ਗਿਆ ਤੇ ਖੂਬ ਖਾਤਰਦਾਰੀ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮੀਟਿੰਗ ਚ ਸੱਤਾਧਾਰੀ ਆਗੂ ਜਿਆਦਾ ਸਨ ਤੇ ਆਮ ਜਨਤਾ ਘੱਟ ਨਜਰ ਆਉਦੀ ਸੀ। ਇਸ ਮੌਕੇ ਐਸ.ਪੀ.(ਐਚ) ਸ਼੍ਰੀ ਰਾਜੇਸ਼ਵਰ ਸਿੰਘ ਸਿੱਧੂ, ਐਸ.ਪੀ. (ਡੀ) ਸ਼੍ਰੀ ਪੁਸ਼ਕਰ ਸੰਦਲ, ਐਸ.ਪੀ. ਸ਼੍ਰ੍ਰੀ ਕੁਲਦੀਪ ਸ਼ਰਮਾ, ਡੀ.ਐਸ.ਪੀ. ਸ਼੍ਰੀ ਸੁਲੱਖਣ ਸਿੰਘ ਮਾਨ, ਸ਼੍ਰੀ ਬਲੱਮ ਸਿੰਘ ਕਲੀਪੁਰ, ਨਗਰ ਕੌਂਸਲ ਬੁਢਲਾਡਾ ਦੀ ਪ੍ਰਧਾਨ ਬੀਬੀ ਬਲਵੀਰ ਕੌਰ, ਸਰਪੰਚ ਮੇਵਾ ਸਿੰਘ, ਨਰਪਿੰਦਰ ਸਿੰਘ ਬਿੱਟੂ ਤੋਂ ਇਲਾਵਾ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜੱਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। 










Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger