ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ )-ਸਥਾਨਕ ਫਰੈਂਡਜ਼ ਕਲੋਨੀ ਸਥਿਤ ਸ਼ਨੀ ਦੇਵ ਮੰਦਿਰ ਵਿਖੇ 15 ਦਸੰਬਰ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਉਮ ਪ੍ਰਕਾਸ਼ ਅਤੇ ਅਨੂ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ.ਅਮਨਦੀਪ ਮਰਕਨ ਪਟਿਆਲਾ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾ.ਭੁਪਿੰਦਰ ਸਿੰਘ ਪਟਿਆਲਾ ਮਰੀਜਾਂ ਦਾ ਮੁਆਇਨਾ ਕਰਨਗੇ। ਉਨ•ਾਂ ਦੱਸਿਆ ਕਿ ਇਸ ਕੈਂਪ ਦੋਰਾਨ ਈ.ਸੀ.ਜੀ, ਸੂਗਰ ਟੈਸਟ, ਹੈਪਾਟਾਇਟਿਸ ਬੀ ਅਤੇ ਸੀ ਦੇ ਟੈਸਟ ਮੁਫਤ ਕੀਤੇ ਜਾਣਗੇ ਅਤੇ ਇੰਡੋਸਕੋਪੀ, ਸਿਗਮਾਈਡੋਸਕੋਪੀ ਅਤੇ ਕਲੋਨੋਸਕੋਪੀ ਦੇ ਟੈਸਟ 40 ਪ੍ਰਤੀਸ਼ਤ ਛੋਟ ਅਤੇ ਈਕੋ ਕਾਰਡੀਓਗਰਾਫੀ ਅਤੇ ਟੀ.ਐਮ.ਟੀ ਦੇ ਟੈਸਟ 50 ਪ੍ਰਤੀਸ਼ਤ ਦੀ ਛੋਟ ਤੇ ਕੀਤੇ ਜਾਣਗੇ।

Post a Comment