ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ )-ਰਿਆਸ਼ਤੀ ਸ਼ਹਿਰ ਨਾਭਾ ਦੇ ਲੋਕ ਚੋਰੀ ਦੀਆਂ ਅਨੇਕਾ ਵਾਰਦਾਤਾਂ ਤੋਂ ਕਾਫੀ ਸਹਿਮੇ ਪਏ ਸਨ ਜਿਸਨੂੰ ਦੇਖਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਚੋਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ ਜਿਸ ਨਾਲ ਨਾਭਾ ਵਿਖੇ ਚੋਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕੁਝ ਚੋਰਾਂ ਨੂੰ ਵੱਖ ਵੱਖ ਥਾਵਾਂ ਤੋਂ ਫੜਿਆ ਵੀ ਗਿਆ ਹੈ , ਜਿਨ•ਾਂ ਨੇ ਨਾਭਾ ਵਿਖੇ ਹੋਈਆਂ ਚੋਰੀਆਂ ਨੂੰ ਕਬੂਲ ਵੀ ਕਰ ਲਿਆ ਹੈ ਹਾਲਾਕਿ ਪੁਲਿਸ ਹਲੇ ਇਸ ਮਾਮਲੇ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਪਰੰਤੂ ਕਾਬੂ ਕੀਤੇ ਚੋਰਾਂ ਦੀ ਨਿਸਾਨਦੇਹੀ ਤੇ ਸ਼ਹਿਰ ਦੀਆਂ ਕਈ ਥਾਵਾਂ ਤੇ ਛਾਪੇ ਮਾਰ ਕੇ ਚੋਰਾਂ ਨੂੰ ਫੜਿਆ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਰਾਹਤ ਮਹਿਸੂਸ ਹੋਵੇਗੀ ਜਿਕਰਯੋਗ ਹੈ ਕਿ ਨਾਭਾ ਵਿਖੇ ਅਨੇਕਾਂ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਰਕੇ ਸ਼ਹਿਰ ਦੇ ਲੋਕਾ ਦਾ ਜਿਉਣਾ ਮੁਸ਼ਕਿਲ ਹੋ ਗਿਆ ਸੀ। ਭਾਵੇਂ ਕਿ ਪੁਲਿਸ ਦੇ ਅਫਸਰਾਂ ਵੱਲੋਂ ਚੋਰਾਂ ਨੂੰ ਕਾਬੂ ਕਰਨ ਦੇ ਕਿੰਨੇ ਵੀ ਦਾਅਵੇ ਕੀਤੇ ਗਏ ਹੋਣ ਪਰ ਕਿਸੇ ਵੀ ਪੁਲਿਸ ਅਫਸਰ ਦੁਆਰਾ ਚੋਰੀ ਦੀ ਘਟਨਾਂ ਦਾ ਪਰਦਾਫਾਸ਼ ਨਹੀਂ ਕੀਤਾ ਗਿਆ ਸੀ ਪਰ ਮੌਜੂਦਾ ਕੋਤਵਾਲੀ ਇੰਚਾਰਜ ਅਤੇ ਉਨ•ਾਂ ਦੇ ਸਟਾਫ ਦੁਆਰਾ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਐਸ ਐਚ ਓ ਗੁਰਿੰਦਰ ਸਿੰਘ ਬੱਲ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ•ਾਂ ਫੋਨ ਨਹੀਂ ਚੁੱਕਿਆ।

Post a Comment