ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ ) - ਅੱਜ ਦੁਪਹਿਰ ਨਾਭਾ ਪਟਿਆਲਾ ਰੋਡ ਤੇ ਹੋਟਲ ਸਿਟੀ ਹਾਰਟ ਸਾਹਮਣੇ ਇੱਕ ਸਕੂਟਰ ਅਤੇ ਕਾਰ ਵਿਚਾਲੇ ਹੋਈ ਟੱਕਰ ਵਿੱਚ ਸਕੂਟਰ ਸਵਾਰ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨ•ਾਂ ਵਿਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਾਭਾ ਥੂਹੀ ਰੋਡ ਸਥਿਤ ਸ਼ਾਰਦਾ ਕਲੋਨੀ ਨਿਵਾਸੀ ਗੁਲਜਾਰ ਸਿੰਘ ਜੋ ਕਿ ਪ੍ਰੀਤ ਕੰਬਾਇਨ ਵਿਖੇ ਸਿਕਉਰਟੀ ਗਾਰਡ ਵੱਜੋ ਕੰਮ ਕਰਦਾ ਹੈ ਆਪਣੇ ਪਰਿਵਾਰ ਨਾਲ ਸਕੂਟਰ ਤੇ ਜਾ ਰਿਹਾ ਸੀ ਕਿ ਪਿਛੋ ਆ ਰਹੀ ਸਵੀਫਟ ਕਾਰ (ਪੀ.ਬੀ.11.ਏ.ਆਰ.3899) ਨੇ ਪਿਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰ ਦੇ ਪਿੱਛੇ ਬੈਠੀ 56 ਸਾਲਾਂ ਔਰਤ ਬਲਜਿੰਦਰ ਕੌਰ ਕਾਰ ਦੇ ਸੀਸ਼ੇ ਨਾਲ ਜਾ ਵੱਜੀ। ਔਰਤ ਦੇ ਸਿਰ ਵਿੱਚ ਗਹਿਰੀ ਸੱਟ ਲੱਗੀ ਜਿਸ ਕਰਕੇ ਉਸਨੂੰ 108 ਐਬੂਲੈਂਸ ਕੋਲਬੰੀਆਂ ਏਸ਼ੀਆਂ ਲੈ ਗਈ ਜਦਕਿ ਇਸ ਹਾਦਸੇ ਵਿੱਚ 26 ਸਾਲਾਂ ਬਲਜੀਤ ਕੌਰ ਅਤੇ ਗੁਲਜਾਰ ਸਿੰਘ ਦੇ ਵੀ ਸੱਟਾ ਲੱਗੀਆਂ ਹਨ।
Post a Comment